ਭਾਰਤ ''ਚ ਸਤੰਬਰ ਤੱਕ ਹੋ ਸਕਦੇ ਹਨ ਕੋਵਿਡ-19 ਦੇ 111 ਕਰੋੜ ਕੇਸ

Thursday, Apr 23, 2020 - 06:08 PM (IST)

ਭਾਰਤ ''ਚ ਸਤੰਬਰ ਤੱਕ ਹੋ ਸਕਦੇ ਹਨ ਕੋਵਿਡ-19 ਦੇ 111 ਕਰੋੜ ਕੇਸ

ਨਵੀਂ ਦਿੱਲੀ- ਲਾਕਡਾਊਨ ਦੇ ਬਾਵਜੂਦ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਹਾਲਾਂਕਿ ਉਨਾਂ ਦੇ ਦੁੱਗਣੇ ਹੋਣ ਦੀ ਦਰ ਹੌਲੀ ਹੋਈ ਹੈ। ਇਸ ਵਿਚ ਇਕ ਅਮਰੀਕੀ ਸੰਸਥਾ ਨੇ ਭਾਰਤ 'ਚ ਕੋਰੋਨਾ ਮਹਾਮਾਰੀ ਬਾਰੇ ਡਰਾਵਣੀ ਭਵਿੱਖਬਾਣੀ ਕੀਤੀ ਹੈ। ਅਮਰੀਕਾ ਸਥਿਤ ਸੈਂਟਰ ਫਾਰ ਡਿਸੀਜ਼, ਡਾਇਨਾਮਿਕਸ ਐਂਡ ਇਕਨਾਮਿਕ ਪਾਲਿਸੀ (ਸੀ.ਡੀ.ਡੀ.ਈ.ਪੀ.) ਅਨੁਸਾਰ ਸਤੰਬਰ ਤੱਕ ਭਾਰਤ 'ਚ ਕੋਰੋਨਾ ਦੇ ਮਾਮਲੇ ਵਧ ਕੇ 111 ਕਰੋੜ ਤੱਕ ਜਾ ਸਕਦੇ ਹਨ, ਉਹ ਵੀ ਉਦੋਂ ਜਦੋਂ ਸਖਤ ਲਾਕਡਾਊਨ ਜਾਰੀ ਰਹੇ। ਇਸ ਦਾ ਮਤਲਬ ਹੈ ਕਿ ਦੇਸ਼ ਦੀ 85 ਫੀਸਦੀ ਤੋਂ ਵਧ ਆਬਾਦੀ ਇਸ ਖਤਰਨਾਕ ਵਾਇਰਸ ਦੀ ਲਪੇਟ 'ਚ ਹੋਵੇਗੀ।

ਰਿਪੋਰਟ ਅਨੁਸਾਰ ਸੀ.ਡੀ.ਡੀ.ਈ.ਪੀ. ਨੇ 20 ਅਪ੍ਰੈਲ ਨੂੰ ਜਾਰੀ ਕੀਤੀ ਗਈ ਆਪਣੀ ਰਿਪੋਰਟ 'ਚ ਇਹ ਸਨਸਨੀਖੇਜ ਭਵਿੱਖਬਾਣੀ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਸਖਤ ਲਾਕਡਾਊਨ ਜਾਰੀ ਰਹੇ, ਸੋਸ਼ਲ ਡਿਸਟੈਂਸਿੰਗ ਅਤੇ ਆਈਸੋਲੇਸ਼ਨ ਦੇ ਮਾਨਕਾਂ ਦਾ ਇਸੇ ਤਰਾਂ ਅੱਗੇ ਵੀ ਪਾਲਣ ਹੁੰਦਾ ਰਹੇ, ਉਦੋਂ ਵੀ ਭਾਰਤ 'ਚ ਸਤੰਬਰ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ 111 ਕਰੋੜ ਮਾਮਲੇ ਹੋ ਸਕਦੇ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਅਨੁਮਾਨ ਉਪਲੱਬਧ ਤਾਜ਼ਾ ਅੰਕੜਿਆਂ 'ਤੇ ਆਧਾਰ ਹੈ ਪਰ ਇਹ ਅਨੁਮਾਨ ਗਲਤ ਵੀ ਸਾਬਤ ਹੋ ਸਕਦਾ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਫਿਲਹਾਲ ਜੋ ਸਬੂਤ ਮਿਲ ਰਹੇ ਹਨ, ਉਹ ਇਸ ਵੱਲ ਇਸ਼ਾਰਾ ਕਰ ਰਹੇ ਹਨ ਕਿ ਭਾਰਤ ਦੀ ਚੰਗੀ ਆਬਾਦੀ 'ਚ ਬਿਨਾਂ ਲੱਛਣ ਵਾਲੇ ਜਾਂ ਘੱਟ ਗੰਭੀਰ ਇਨਫੈਕਸ਼ਨ ਦੇ ਮਾਮਲੇ ਦਿੱਸ ਸਕਦੇ ਹਨ।


author

DIsha

Content Editor

Related News