ਭਾਰਤ ''ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਸਟਰੇਨ, ਮਰੀਜ਼ਾਂ ਦੀ ਕੁੱਲ ਗਿਣਤੀ 29 ਹੋਈ

01/01/2021 6:55:05 PM

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਦੇ ਨਵੇਂ ਪ੍ਰਕਾਰ (ਸਟਰੇਨ) ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਸਿਹਤ ਮੰਤਰਾਲਾ ਅਨੁਸਾਰ ਸ਼ੁੱਕਰਵਾਰ ਨੂੰ 4 ਹੋਰ ਨਵੇਂ ਮਿਲੇ ਹਨ, ਜਿਸ ਨਾਲ ਪੀੜਤਾਂ ਦੀ ਕੁੱਲ ਗਿਣਤੀ 29 ਹੋ ਗਈ ਹੈ। ਦੱਸਣਯੋਗ ਹੈ ਕਿ ਮੰਗਲਵਾਰ ਤੱਕ ਇਹ ਗਿਣਤੀ ਸਿਰਫ਼ 6 ਸੀ। ਜਾਣਕਾਰੀ ਅਨੁਸਾਰ ਹਾਲੇ ਤੱਕ ਕੁੱਲ 107 ਸੈਂਪਲ ਦੀ ਰਿਪੋਰਟ ਆਈ ਹੈ, ਜਿਨ੍ਹਾਂ 'ਚੋਂ 29 ਬ੍ਰਿਟੇਨ ਦੇ ਨਵੇਂ ਸਟਰੇਨ ਨਾਲ ਪੀੜਤ ਮਿਲੇ ਹਨ। 29 'ਚੋਂ ਸਭ ਤੋਂ ਵੱਧ 8 ਪਾਜ਼ੇਟਿਵ ਮਾਮਲੇ ਦਿੱਲੀ ਦੀ ਲੈਬ 'ਚ ਪਾਏ ਗਏ ਹਨ। 

ਦੱਸਣਯੋਗ ਹੈ ਕਿ ਬ੍ਰਿਟੇਨ 'ਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਇਸ ਨਵੇਂ ਪ੍ਰਕਾਰ (ਸਟਰੇਨ) ਦਾ ਹੁਣ ਡੈਨਮਾਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਨ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਜਰਮਨੀ, ਕੈਨੇਡਾ, ਲੈਬਨਾਨ ਅਤੇ ਸਿੰਗਾਪੁਰ ’ਚ ਵੀ ਮੌਜੂਦਗੀ ਦੀ ਪੁਸ਼ਟੀ ਹੋ ਚੁੱਕੀ ਹੈ। ਮੰਤਰਾਲਾ ਨੇ ਦੱਸਿਆ ਕਿ 25 ਨਵੰਬਰ ਤੋਂ 23 ਦਸੰਬਰ ਦੀ ਮੱਧ ਰਾਤ ਤੱਕ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ 33 ਹਜ਼ਾਰ ਲੋਕ ਬਿ੍ਰਟੇਨ ਤੋਂ ਆਏ ਹਨ। ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਯਾਤਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਰ. ਟੀ-ਪੀ. ਸੀ. ਆਰ. ਵਿਵਸਥਾ ਤੋਂ ਜਾਂਚ ਕਰਵਾ ਰਹੇ ਹਨ।


DIsha

Content Editor

Related News