ਭਾਰਤ ''ਚ 44 ਲੱਖ ਪਾਰ ਹੋਇਆ ਕੋਰੋਨਾ ਅੰਕੜਾ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

09/09/2020 10:52:37 PM

ਨਵੀਂ ਦਿੱਲੀ - ਦੇਸ਼ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲਿਆਂ ਦੀ ਗਿਣਤੀ 44 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ, ਉਥੇ ਹੀ 34 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਲਾਸ਼ਾਂ ਦੀ ਗਿਣਤੀ 74,000 ਤੋਂ ਜ਼ਿਆਦਾ ਹੋ ਗਈ ਹੈ। ਸਬੰਧਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਦੇ ਮੁਤਾਬਕ, ਰਾਤ ਸਾਢੇ 9 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ: 

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ
ਅੰਡੇਮਾਨ ਨਿਕੋਬਾਰ 3392  3035  50 
ਆਂਧਰਾ ਪ੍ਰਦੇਸ਼ 527512  425607  4634
ਅਰੁਣਾਚਲ ਪ੍ਰਦੇਸ਼ 5402  3723 
ਅਸਾਮ              130823  101239  378
ਬਿਹਾਰ              152192  135791  775 
ਚੰਡੀਗੜ੍ਹ          6704  4140  77
ਛੱਤੀਸਗੜ੍ਹ          50114  22792  407 
ਦਿੱਲੀ              201174  172763  4638 
ਗੋਆ              22251  17156  262
ਗੁਜਰਾਤ          108295  88815  3152 
ਹਰਿਆਣਾ         83353  65143  882 
ਹਿਮਾਚਲ ਪ੍ਰਦੇਸ਼ 7909  5531  61 
ਜੰਮੂ-ਕਸ਼ਮੀਰ 47542  33871  832 
ਝਾਰਖੰਡ          55296  39362  508 
ਕਰਨਾਟਕ          421730  315433  6808 
ਕੇਰਲ              95917  70921  384 
ਲੱਦਾਖ              3102  2288  35 
ਮੱਧ ਪ੍ਰਦੇਸ਼ 79192  59850  1640 
ਮਹਾਰਾਸ਼ਟਰ       943772  672556  27407
ਮਣੀਪੁਰ             7362  5548  40 
ਮੇਘਾਲਿਆ          3197  1823  19 
ਮਿਜ਼ੋਰਮ          1192  750   0 
ਨਗਾਲੈਂਡ          4375  3728  10 
ਓਡਿਸ਼ਾ              135130  105295  580 
ਪੁੱਡੂਚੇਰੀ          18084  12967  347 
ਪੰਜਾਬ              69684  50558  2061 
ਰਾਜਸਥਾਨ          94854  76624  1171 
ਸਿੱਕਿਮ              1958  1419 
ਤਾਮਿਲਨਾਡੂ          480524  423231  8090 
ਤੇਲੰਗਾਨਾ          147642  115072  916 
ਤ੍ਰਿਪੁਰਾ              16739  9653  161 
ਉਤਰਾਖੰਡ          27211  18262  372 
ਉੱਤਰ ਪ੍ਰਦੇਸ਼ 285041  216091   4112 
ਪੱਛਮੀ ਬੰਗਾਲ 190063  162992  3730 
ਕੁਲ              44,28,728  34,44,029  74,555 
ਵਾਧਾ 73,048  57,964  727

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 43,70,128 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 73,890 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 33,98,844 ਲੋਕ ਕੋਰੋਨਾ ਵਾਇਰਸ ਦੇ ਇਨਫੈਕਸਨ ਤੋਂ ਠੀਕ ਹੋਏ ਹਨ।


Inder Prajapati

Content Editor

Related News