ਭਾਰਤ ''ਚ ਕੋਰੋਨਾ ਦਾ ਕਹਿਰ ਜਾਰੀ, 92 ਲੱਖ ਦੇ ਪਾਰ ਹੋਈ ਪੀੜਤਾਂ ਦੀ ਗਿਣਤੀ

Wednesday, Nov 25, 2020 - 11:52 AM (IST)

ਨਵੀਂ ਦਿੱਲੀ- ਭਾਰਤ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 44,376 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਕੁੱਲ ਮਾਮਲੇ ਵੱਧ ਕੇ 92 ਲੱਖ ਦੇ ਪਾਰ ਪਹੁੰਚ ਗਏ। ਇਸ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 86.42 ਹੋ ਗਈ। ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਵਲੋਂ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ ਵੱਧ ਕੇ 92,22,216 ਹੋ ਗਏ। ਅੰਕੜਿਆਂ ਅਨੁਸਾਰ ਕੋਵਿਡ-19 ਨਾਲ 481 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 1,34,699 'ਤੇ ਪਹੁੰਚ ਗਈ। ਮੌਜੂਦਾ ਸਮੇਂ ਦੇਸ਼ 'ਚ ਕੋਵਿਡ-19 ਦੇ 4,44,746 ਮਰੀਜ਼ ਇਲਾਜ ਅਧੀਨ ਹਨ। ਇਹ ਗਿਣਤੀ ਮੰਗਲਵਾਰ ਮੁਕਾਬਲੇ 6,079 ਵੱਧ ਹੈ।

ਇਹ ਵੀ ਪੜ੍ਹੋ : ਇਕ ਸਾਲ ਦੇ ਪੁੱਤ ਨੂੰ ਦਿੰਦਾ ਸੀ ਘੱਟ ਸੁਣਾਈ, ਮਾਂ ਨੇ ਕਤਲ ਕਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਠੀਕ ਹੋਣ ਦੀ ਦਰ 93.72 ਫੀਸਦੀ ਹੋਈ
ਅੰਕੜਿਆਂ ਅਨੁਸਾਰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਲਗਾਤਾਰ 15ਵੇਂ ਦਿਨ 5 ਲੱਖ ਤੋਂ ਘੱਟ ਰਹੀ। ਇਹ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 4.82 ਫੀਸਦੀ ਹੈ। ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 86,42,771 ਹੋ ਗਈ, ਜਿਸ ਨਾਲ ਰਾਸ਼ਟਰੀ ਪੱਧਰ 'ਤੇ ਠੀਕ ਹੋਣ ਦੀ ਦਰ 93.72 ਫੀਸਦੀ ਹੋ ਗਈ। ਕੋਵਿਡ-19 ਨਾਲ ਮਰਨ ਵਾਲਿਆਂ ਦੀ ਦਰ 1.46 ਫੀਸਦੀ ਹੈ। ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ ਅਨੁਸਾਰ 24 ਨਵੰਬਰ ਤੱਕ 13.48 ਕਰੋੜ ਤੋਂ ਵੱਧ ਨਮੂਨਿਆਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ। ਮੰਗਲਵਾਰ ਨੂੰ 11,59,032 ਨਮੂਨਿਆਂ ਦੀ ਜਾਂਚ ਕੀਤੀ ਗਈ। ਪਿਛਲੇ ਇਕ ਦਿਨ 'ਚ ਕੋਵਿਡ-19 ਨਾਲ ਦਿੱਲੀ 'ਚ 109, ਪੱਛਮੀ ਬੰਗਾਲ 'ਚ 49, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ 33, ਮਹਾਰਾਸ਼ਟਰ 'ਚ 30, ਕੇਰਲ 'ਚ 24, ਪੰਜਾਬ 'ਚ 22 ਅਤੇ ਚੰਡੀਗੜ੍ਹ 'ਚ 21 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਮੰਤਰਾਲਾ ਅਨੁਸਾਰ 70 ਫੀਸਦੀ ਤੋਂ ਵੱਧ ਮੌਤਾਂ ਉਨ੍ਹਾਂ ਮਰੀਜ਼ਾਂ ਦੀ ਹੋਈ, ਜਿਨ੍ਹਾਂ ਨੂੰ ਪਹਿਲਾਂ ਤੋਂ ਕਈ ਬੀਮਾਰੀਆਂ ਸਨ।

ਇਹ ਵੀ ਪੜ੍ਹੋ : 3 ਬੱਚਿਆਂ ਨੂੰ ਨਹਿਰ 'ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ


DIsha

Content Editor

Related News