ਭਾਰਤ ''ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 79 ਲੱਖ ਦੇ ਪਾਰ

Monday, Oct 26, 2020 - 11:21 AM (IST)

ਭਾਰਤ ''ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 79 ਲੱਖ ਦੇ ਪਾਰ

ਨਵੀਂ ਦਿੱਲੀ- ਭਾਰਤ 'ਚ ਇਸ ਮਹੀਨੇ 'ਚ ਦੂਜੀ ਵਾਰ 24 ਘੰਟਿਆਂ ਅੰਦਰ 50 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ। ਉੱਥੇ ਹੀ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੀ 500 ਤੋਂ ਘੱਟ ਰਹੀ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਕ ਦਿਨ 'ਚ ਕੋਵਿਡ-19 ਦੇ 45,148 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 79,09,959 ਹੋ ਗਏ। ਉੱਥੇ ਹੀ 480 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,19,014 ਹੋ ਗਈ। ਉਸ ਨੇ ਦੱਸਿਆ ਕਿ ਕੁੱਲ 71,37,228 ਲੋਕਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 90.23 ਫੀਸਦੀ ਹੋ ਗਈ ਹੈ। ਉੱਥੇ ਹੀ ਕੋਵਿਡ-19 ਨਾਲ ਮੌਤ ਦਰ 1.50 ਫੀਸਦੀ ਹੈ। ਦੇਸ਼ 'ਚ ਹਾਲੇ 7 ਲੱਖ ਤੋਂ ਘੱਟ ਲੋਕਾਂ ਦਾ ਇਲਾਜ ਜਾਰੀ ਹੈ।

ਇਹ ਵੀ ਪੜ੍ਹੇ : ਦੁਸਹਿਰੇ ਦੇ ਜਸ਼ਨ ਤੋਂ ਬਾਅਦ ਦਿੱਲੀ 'ਚ ਦੁੱਗਣਾ ਹੋਇਆ ਹਵਾ ਪ੍ਰਦੂਸ਼ਣ, ਆਤਿਸ਼ਬਾਜੀ ਬਣੀ ਕਾਰਨ

ਅੰਕੜਿਆਂ ਅਨੁਸਾਰ ਦੇਸ਼ 'ਚ ਹਾਲੇ 6,53,717 ਮਰੀਜ਼ਾਂ ਦਾ ਇਲਾਜ ਜਾਰੀ ਹੈ, ਜੋ ਕੁੱਲ ਮਾਮਲਿਆਂ ਦਾ 8.26 ਫੀਸਦੀ ਹੈ। ਭਾਰਤ 'ਚ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ ਚੱਲੀ ਗਈ ਸੀ, 23 ਅਗਸਤ ਨੂੰ 30 ਲੱਖ ਅਤੇ ਤ5 ਸਤੰਬਰ ਨੂੰ ਪੀੜਤਾਂ ਦੀ ਗਿਣਤੀ 40 ਲੱਖ ਦੇ ਪਾਰ ਚੱਲੀ ਗਈ ਸੀ। ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ ਦੇ ਪਾਰ, 28 ਸਤੰਬਰ ਨੂੰ 60 ਲੱਖ ਅਤੇ 11 ਅਕਤੂਬਰ ਨੂੰ 70 ਲੱਖ ਦੇ ਪਾਰ ਚੱਲੇ ਗਏ ਸਨ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ, 25 ਅਕਤੂਬਰ ਤੱਕ ਕੁੱਲ 10,34,62,778 ਨਮੂਨਿਆਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 9,39,309 ਨਮੂਨਿਆਂ ਦਾ ਪ੍ਰੀਖਣ ਐਤਵਾਰ ਨੂੰ ਹੀ ਕੀਤਾ ਗਿਆ।

ਇਹ ਵੀ ਪੜ੍ਹੋ : ਮਹਿਬੂਬਾ ਦੇ ਬਿਆਨ 'ਤੇ ਹੰਗਾਮਾ, ਤਿਰੰਗਾ ਲਹਿਰਾਉਣ ਲਾਲ ਚੌਕ ਪਹੁੰਚੇ ਭਾਜਪਾ ਵਰਕਰ ਹਿਰਾਸਤ 'ਚ ਲਏ ਗਏ


author

DIsha

Content Editor

Related News