ਖ਼ੁਸ਼ਖ਼ਬਰੀ! ਭਾਰਤ ਦੇ 5 ਰਾਜਾਂ ''ਚ ਪਹੁੰਚ ਗਈ ਹੈ ਕੋਰੋਨਾ ਦੀ ਦਵਾਈ

06/27/2020 3:20:55 PM

ਨੈਸ਼ਨਲ ਡੈਸਕ- ਦੇਸ਼ 'ਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦਰਮਿਆਨ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ਸਥਿਤ ਕੰਪਨੀ ਹੇਟਰੋ ਵਲੋਂ ਬਣਾਈ ਗਈ ਕੋਰੋਨਾ ਵਾਇਰਸ ਦੀ ਦਵਾਈ ਰੇਮਡੇਸੀਵਿਰ ਦਾ ਜੈਨੇਰਿਕ ਵਰਜਨ ਕੋਵਿਫੋਰ 5 ਰਾਜਾਂ ਨੂੰ ਭੇਜ ਦਿੱਤੀ ਗਈ ਹੈ।

ਕੰਪਨੀ ਨੇ 20,000 ਵਾਇਲ (ਸ਼ੀਸ਼ੀਆਂ) ਦੀ ਪਹਿਲੀ ਖੇਪ ਦਿੱਲੀ, ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਵਰਗੇ ਰਾਜਾਂ 'ਚ ਭੇਜੀ ਹੈ, ਜੋ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ, ਜਿੱਥੇ ਇਹ ਕੰਪਨੀ ਹੈ, ਉੱਥੇ ਵੀ ਦਵਾਈ ਦੀ ਪਹਿਲੀ ਖੇਪ ਵਰਤੀ ਜਾਵੇਗੀ। ਹੇਟਰੋ ਅਨੁਸਾਰ, ਕੋਵਿਫੋਰ ਦਾ 100 ਮਿਲੀਗ੍ਰਾਮ ਦਾ ਵਾਇਲ (ਸ਼ੀਸ਼ੀ) 5400 ਰੁਪਏ 'ਚ ਮਿਲੇਗੀ। ਕੰਪਨੀ ਨੇ ਅਗਲੇ 3-4 ਹਫ਼ਤਿਆਂ 'ਚ ਇਕ ਲੱਖ ਸ਼ੀਸ਼ੀਆਂ ਤਿਆਰ ਕਰਨ ਦਾ ਟਾਰਗੇਟ ਸੈੱਟ ਕੀਤਾ ਹੈ। ਦਵਾਈ ਦੀ ਅਗਲੀ ਖੇਪ ਭੋਪਾਲ, ਇੰਦੌਰ, ਕੋਲਕਾਤਾ, ਪਟਨਾ, ਲਖਨਊ, ਰਾਂਚੀ, ਭੁਵਨੇਸ਼ਵਰ, ਕੋਚੀ, ਵਿਜੇਵਾੜਾ, ਗੋਆ ਅਤੇ ਤ੍ਰਿਵੇਂਦਰਮ ਭੇਜੀ ਜਾਵੇਗੀ। ਫਿਲਹਾਲ ਇਹ ਦਵਾਈ ਸਿਰਫ਼ ਹਸਪਤਾਲਾਂ ਅਤੇ ਸਰਕਾਰ ਰਾਹੀਂ ਮਿਲ ਰਹੀ ਹੈ, ਮੈਡੀਕਲ ਸਟੋਰਜ਼ 'ਤੇ ਨਹੀਂ।


DIsha

Content Editor

Related News