ਟਰੰਪ ਦੇ ਸਹੁੰ ਚੁੱਕ ਸਮਾਗਮ ''ਚ ਪੰਨੂ ਦੀ ਮੌਜੂਦਗੀ ਤੋਂ ਭਾਰਤ ਚਿੰਤਤ, ਅਮਰੀਕਾ ਨਾਲ ਗੱਲ ਕਰੇਗਾ

Saturday, Jan 25, 2025 - 09:53 AM (IST)

ਟਰੰਪ ਦੇ ਸਹੁੰ ਚੁੱਕ ਸਮਾਗਮ ''ਚ ਪੰਨੂ ਦੀ ਮੌਜੂਦਗੀ ਤੋਂ ਭਾਰਤ ਚਿੰਤਤ, ਅਮਰੀਕਾ ਨਾਲ ਗੱਲ ਕਰੇਗਾ

ਨਵੀਂ ਦਿੱਲੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਮੌਜੂਦਗੀ ਨੂੰ ਲੈ ਕੇ ਭਾਰਤ ਅਮਰੀਕਾ ਕੋਲ ਆਪਣੀਆਂ ਚਿੰਤਾਵਾਂ ਉਠਾਏਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਲਗਾਤਾਰ ਅਮਰੀਕੀ ਸਰਕਾਰ ਸਾਹਮਣੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਸੰਬੋਧਿਤ ਕਰਦਾ ਹੈ ਅਤੇ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ ਨੂੰ ਉਠਾਉਂਦਾ ਰਹੇਗਾ।

ਇਹ ਵੀ ਪੜ੍ਹੋ: H-1B ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ 21 ਸਾਲ ਦੇ ਹੋਣ 'ਤੇ ਛੱਡਣਾ ਪਵੇਗਾ ਅਮਰੀਕਾ

PunjabKesari

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਫਤਾਵਾਰੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਦੋਂ ਵੀ ਕੋਈ ਭਾਰਤ ਵਿਰੋਧੀ ਗਤੀਵਿਧੀ ਹੁੰਦੀ ਹੈ, ਅਸੀਂ ਇਹ ਮਾਮਲਾ ਅਮਰੀਕੀ ਸਰਕਾਰ ਕੋਲ ਉਠਾਉਂਦੇ ਹਾਂ। ਅਸੀਂ ਅਮਰੀਕੀ ਸਰਕਾਰ ਸਾਹਮਣੇ  ਉਨ੍ਹਾਂ ਮੁੱਦਿਆਂ ਨੂੰ ਉਠਾਉਂਦੇ ਰਹਾਂਗੇ ਜੋ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਤ ਕਰਦੇ ਹਨ ਅਤੇ ਭਾਰਤ ਵਿਰੋਧੀ ਏਜੰਡਾ ਰੱਖਦੇ ਹਨ।

ਇਹ ਵੀ ਪੜ੍ਹੋ: ਜਦੋਂ ਲਾਈਸੈਂਸ ਰੀਨਿਊ ਕਰਵਾ ਰਹੀ ਔਰਤ ਨੂੰ ਮਿਲਿਆ ਅਜਿਹਾ ਜਵਾਬ, 'ਤੁਸੀਂ ਤਾਂ ਮਰ ਚੁੱਕੇ ਹੋ'

ਰਿਪੋਰਟਾਂ ਅਨੁਸਾਰ ਪੰਨੂ ਨੂੰ ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ 'ਦਿ ਲਿਬਰਟੀ ਬਾਲ' ਵਿਖੇ ਖਾਲਿਸਤਾਨ ਪੱਖੀ ਨਾਅਰੇ ਲਗਾਉਂਦੇ ਦੇਖਿਆ ਗਿਆ ਸੀ। ਕਥਿਤ ਤੌਰ 'ਤੇ ਉਸਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਪਰ ਉਹ ਇੱਕ ਸੰਪਰਕ ਰਾਹੀਂ ਟਿਕਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ: 3 ਕੁੜੀਆਂ ਦਾ ਕਤਲ ਕਰਨ ਵਾਲੇ 18 ਸਾਲਾ ਮੁੰਡੇ ਨੂੰ ਮਿਲੀ ਸਜ਼ਾ, ਜੇਲ੍ਹ 'ਚ ਬਿਤਾਉਣੇ ਪੈਣਗੇ 5 ਦਹਾਕੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News