ਭਾਰਤ ਬੰਦ ; ਕਿਸਾਨਾਂ ਨਾਲ ਔਖੀ ਹੋ ਗਈ ਕਾਰ ''ਚ ਬੈਠੀ ਕੁੜੀ, ਗੰਦੇ ਇਸ਼ਾਰੇ ਕਰਦੇ ਹੋਏ ਕੱਢੀਆਂ ਗਾਲ੍ਹਾਂ (ਵੀਡੀਓ)

Friday, Feb 16, 2024 - 07:03 PM (IST)

ਭਾਰਤ ਬੰਦ ; ਕਿਸਾਨਾਂ ਨਾਲ ਔਖੀ ਹੋ ਗਈ ਕਾਰ ''ਚ ਬੈਠੀ ਕੁੜੀ, ਗੰਦੇ ਇਸ਼ਾਰੇ ਕਰਦੇ ਹੋਏ ਕੱਢੀਆਂ ਗਾਲ੍ਹਾਂ (ਵੀਡੀਓ)

ਹਰਿਆਣਾ- ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਸਮੇਤ ਵੱਖ-ਵੱਖ ਮੰਗਾਂ ਨੂੰ ਸਵੀਕਾਰ ਕਰਨ ਲਈ ਸਰਕਾਰ 'ਤੇ ਦਬਾਅ ਬਣਾਉਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੋਂ ਸ਼ੁੱਕਰਵਾਰ ਨੂੰ 'ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਉੱਥੇ ਹੀ ਅੱਜ ਕਿਸਾਨ ਦੇ ਦਿੱਲੀ ਚਲੋ ਅੰਦੋਲਨ ਦਾ ਚੌਥਾ ਦਿਨ ਹੈ। ਭਾਰਤ ਬੰਦ ਕਾਰਨ ਜਦੋਂ ਕਿਸਾਨਾਂ ਵਲੋਂ ਗੱਡੀ ਰੋਕੀ ਗਈ ਤਾਂ ਕਾਰ ਵਿਚ ਬੈਠੀਆਂ ਕੁੜੀਆਂ ਉਨ੍ਹਾਂ ਨਾਲ ਔਖੀਆਂ ਹੋਣ ਲੱਗੀਆਂ। ਇੰਨਾ ਹੀ ਨਹੀਂ ਕੁੜੀਆਂ ਵਲੋਂ ਕਿਸਾਨਾਂ ਨੂੰ ਗੰਦੇ ਇਸ਼ਾਰੇ ਕੀਤੇ ਗਏ ਅਤੇ ਗਾਲ੍ਹਾਂ ਵੀ ਕੱਢੀਆਂ ਗਈਆਂ। ਜਦੋਂ ਕੁੜੀਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਗਾਲ੍ਹਾਂ ਕਿਉਂ ਕੱਢ ਰਹੇ ਹੋ ਤਾਂ ਉਹ ਕਹਿੰਦੀਆਂ ਤੁਸੀਂ ਸਾਨੂੰ ਰੋਕ ਕਿਉਂ ਰਹੇ ਹਨ। ਇਸ ਦੌਰਾਨ ਕਿਸਾਨਾਂ ਅਤੇ ਕੁੜੀਆਂ ਵਿਚਾਲੇ ਕਾਫ਼ੀ ਬਹਿਸ ਹੁੰਦੀ ਹੈ। ਇਸ ਦੌਰਾਨ ਇਕ ਬਜ਼ੁਰਗ ਕਿਸਾਨ ਨੌਜਵਾਨ ਕਿਸਾਨਾਂ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਕੱਢੀ ਜਾਣ ਦਿਓ ਗਾਲ੍ਹਾਂ ਤੁਸੀਂ ਚੁੱਪ ਕਰ ਜਾਓ। 

ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ਾ ਮੁਆਫ਼ੀ, ਪੁਲਸ 'ਚ ਦਰਜ ਕੇਸ ਵਾਪਸ ਲੈਣ, ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰ ਰਹੀ ਹੈ। । ਭੂਮੀ ਐਕੁਵਾਇਰ ਐਕਟ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News