ਭਾਰਤ-ਚੀਨ ਵਿਚਾਲੇ ਸਕਰਾਤਮਕ ਗੱਲਬਾਤ, ਤਣਾਅ ਘੱਟ ਕਰਨ ''ਤੇ ਦੋਵੇਂ ਦੇਸ਼ ਸਹਿਮਤ

Sunday, Jun 07, 2020 - 06:05 PM (IST)

ਭਾਰਤ-ਚੀਨ ਵਿਚਾਲੇ ਸਕਰਾਤਮਕ ਗੱਲਬਾਤ, ਤਣਾਅ ਘੱਟ ਕਰਨ ''ਤੇ ਦੋਵੇਂ ਦੇਸ਼ ਸਹਿਮਤ

ਬੀਜਿੰਗ/ਨਵੀਂ ਦਿੱਲੀ (ਬਿਊਰੋ) ਲੱਦਾਖ ਵਿਚ ਵਾਸਤਵਿਕ ਕੰਟਰੋਲ ਰੇਖਾ (LAC) 'ਤੇ ਭਾਰਤੀ ਅਤੇ ਚੀਨੀ ਫੌਜ ਵਿਚ ਜਾਰੀ ਗਤੀਰੋਧ ਨੂੰ ਖਤਮ ਕਰਨ ਲਈ ਸ਼ਨੀਵਾਰ (6 ਜੂਨ) ਨੂੰ ਦੋਹਾਂ ਦੇਸ਼ਾਂ ਵਿਚ ਕਮਾਂਡਰ ਪੱਧਰ ਦੀ ਬੈਠਕ ਹੋਈ। ਇਸ ਬੈਠਕ ਨੂੰ ਲੈ ਕੇ ਹੁਣ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ 6 ਜੂਨ, 2020 ਨੂੰ ਚੁਸ਼ੁਲ-ਮੋਲਡੋ ਖੇਤਰ ਵਿਚ ਭਾਰਤੀ ਫੌਜ ਦੇ ਕਮਾਂਡਰ ਅਤੇ ਚੀਨੀ ਕਮਾਂਡਰ ਦੇ ਵਿਚ ਬੈਠਕ ਹੋਈ। ਇਹ ਬੈਠਕ ਦੋਸਤਾਨਾ ਅਤੇ ਸਕਰਾਤਮਕ ਵਾਤਾਵਰਣ ਵਿਚ ਹੋਈ।

PunjabKesari

ਪੂਰਬੀ ਲੱਦਾਖ ਵਿਚ ਚੱਲ ਰਹੇ ਸੰਘਰਸ਼ ਨੂੰ ਸੰਬੋਧਿਤ ਕਰਨ ਲਈ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਦੀ ਅਗਵਾਈ ਵਿਚ ਭਾਰਤੀ ਵਫਦ ਨੇ ਸ਼ਨੀਵਾਰ ਨੂੰ ਆਪਣੇ ਚੀਨੀ ਹਮਰੁਤਬਾ ਮੇਜਰ ਜਨਰਲ ਲਿਊ ਲਿਨ ਨਾਲ ਮੁਲਾਕਾਤ ਕੀਤੀ, ਜੋ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਦੱਖਣੀ ਝਿਜਿਆਂਗ ਮਿਲਟਰੀ ਖੇਤਰ ਦੇ ਕਮਾਂਡਰ ਹਨ। ਵਿਦੇਸ਼ ਮੰਤਰਾਲੇ ਨੇ ਬੈਠਕ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਲ ਦੇ ਹਫਤਿਆਂ ਵਿਚ ਭਾਰਤ ਅਤੇ ਚੀਨ ਨੇ ਸੀਮਾ ਖੇਤਰ ਵਿਚ ਬਿਹਤਰ ਸਥਿਤੀ ਬਣਾਈ ਰੱਖਣ ਦੇ ਲਈ ਡਿਪਲੋਮੈਟਿਕ ਅਤੇ ਮਿਲਟਰੀ ਚੈਨਲਾਂ ਦੇ ਮਾਧਿਅਮ ਨਾਲ ਸੰਚਾਰ ਬਣਾਇਆ ਹੋਇਆ ਹੈ। 

PunjabKesari

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਦੋਵੇਂ ਪੱਖ ਵਿਭਿੰਨ ਦੋ-ਪੱਖੀ ਸਮਝੌਤਿਆਂ ਦੇ ਮੁਤਾਬਕ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਬਹਾਲ ਕਰਨ 'ਤੇ ਸਹਿਮਤ ਹੋਏ। ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ਨੂੰ ਧਿਆਨ ਵਿਚ ਰੱਖਦੇ ਹੋਏ ਕਿਹਾ ਗਿਆ ਕਿ ਦੋ-ਪੱਖੀ ਸੰਬੰਧਾਂ ਦੇ ਪੂਰੇ ਵਿਕਾਸ ਦੇ ਲਈ ਭਾਰਤ-ਚੀਨ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਜ਼ਰੂਰੀ ਹੈ। ਦੋਹਾਂ ਪੱਖਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਸਾਲ ਦੋਹਾਂ ਦੇਸ਼ਾਂ ਦੇ ਵਿਚ ਡਿਪਲੋਮੈਟਿਕ ਸੰਬੰਧ ਸਥਾਪਨਾ ਦੇ 70 ਸਾਲ ਪੂਰੇ ਹੋ ਰਹੇ ਹਨ ਇਸ ਲਈ ਰਿਸ਼ਤਿਆਂ ਨੂੰ ਅੱਗੇ ਲਿਜਾਣ ਲਈ ਵਿਕਾਸ ਵਿਚ ਯੋਗਦਾਨ ਦੇਣਾ ਹੋਵੇਗਾ। ਦੋਵੇਂ ਦੇਸ਼ ਤਣਾਅ ਖਤਮ ਕਰਨ ਅਤੇ ਸੀਮਾ ਖੇਤਰਾਂ ਵਿਚ ਸ਼ਾਂਤੀ ਯਕੀਨੀ ਕਰਨ ਲਈ ਮਿਲਟਰੀ ਅਤੇ ਡਿਪਲੋਮੈਟਿਕ ਗੱਲਬਾਤ ਜਾਰੀ ਰੱਖਣਗੇ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਐਂਟੀਬੌਡੀਜ਼ ਦੇ ਨਾਲ ਹੋਇਆ ਬੱਚੇ ਦਾ ਜਨਮ, ਡਾਕਟਰ ਵੀ ਹੈਰਾਨ

ਇੱਥੇ ਦੱਸ ਦਈਏ ਕਿ ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ਦੇ ਮਿਲਟਰੀ ਅਧਿਕਾਰੀਆਂ ਦੇ ਵਿਚ ਬੈਠਕ ਤੋਂ ਪਹਿਲਾਂ ਚੀਨੀ ਸਰਕਾਰ ਦਾ ਮੁੱਖ ਪੱਤਰ ਮੰਨੇ ਜਾਣ ਵਾਲੇ ਅਖਬਾਰ ਗਲੋਬਲ ਟਾਈਮਜ਼ ਨੇ ਗਿੱਦੜ ਭੱਬਕੀ ਦਿੱਤੀ ਸੀ। ਗਲੋਬਲ ਟਾਈਮਜ਼ ਦੀ ਸੰਪਾਦਕੀ ਵਿਚ ਲਿਖਿਆ ਗਿਆ ਸੀ ਕਿ ਅਮਰੀਕਾ ਚੀਨ ਨੂੰ ਰਣਨੀਤਕ ਰੂਪ ਨਾਲ ਦਬਾਉਣ ਲਈ ਭਾਰਤ ਦਾ ਸਮਰਥਨ ਕਰਨ ਦੀ ਰਣਨੀਤੀ ਲੰਬੇਂ ਸਮੇਂ ਤੋਂ ਅਪਨਾ ਰਿਹਾ ਹੈ। ਅਖਬਾਰ ਵਿਚ ਲਿਖਿਆ ਗਿਆ ਕਿ ਭਾਰਤ ਨੇ ਹੌਲੀ-ਹੌਲੀ ਚੀਨ ਦੇ ਪ੍ਰਤੀ ਰਣਨੀਤਕ ਉੱਤਮਤਾ ਹਾਸਲ ਕਰ ਲੈਣ ਦਾ ਭਰਮ ਪਾਲ ਲਿਆ ਹੈ। ਭਾਰਤ ਦੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਚੀਨ ਸੀਮਾ ਮੁੱਦੇ 'ਤੇ ਰਿਆਇਤ ਦੇ ਸਕਦਾ ਹੈ। ਭਾਰਤ ਨੂੰ ਲੱਗਦਾ ਹੈ ਕਿ ਸੀਮਾ 'ਤੇ ਬੜਤ ਬਣਾ ਲੈਣ ਨਾਲ ਉਹ ਆਪਣੇ ਜ਼ਿਆਦਾ ਹਿੱਤ ਹਾਸਲ ਕਰ ਸਕਦਾ ਹੈ।


author

Vandana

Content Editor

Related News