ਭਾਰਤ-ਚੀਨ ਸਬੰਧ ਕਦੇ ਵੀ ਆਸਾਨ ਨਹੀਂ ਰਹੇ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ
Wednesday, Sep 27, 2023 - 09:32 AM (IST)
ਨਿਊਯਾਰਕ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਪਿਛਲੇ 75 ਸਾਲਾਂ ਵਿੱਚ ਸੰਘਰਸ਼ ਅਤੇ ਸਹਿਯੋਗ ਦੇ ਇੱਕ ਵੱਡੇ ਚੱਕਰ ਵਿੱਚੋਂ ਲੰਘੇ ਭਾਰਤ-ਚੀਨ ਸਬੰਧਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਕਦੇ ਵੀ ਆਸਾਨ ਨਹੀਂ ਰਹੇ ਹਨ। ਨਿਊਯਾਰਕ 'ਚ 'ਕਾਊਂਸਿਲ ਆਨ ਫਾਰੇਨ ਰਿਲੇਸ਼ਨਸ' 'ਚ ਚਰਚਾ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਭਾਰਤ-ਚੀਨ ਸਬੰਧਾਂ 'ਚ ਹਮੇਸ਼ਾ ਕੁਝ ਸਮੱਸਿਆਵਾਂ ਰਹੀਆਂ ਹਨ। ਇਸ ਦੀ ਉਦਾਹਰਨ ਦਿੰਦੇ ਹੋਏ ਉਨ੍ਹਾਂ ਕਿਹਾ, 'ਮੈਂ 2009 'ਚ ਆਲਮੀ ਵਿੱਤੀ ਸੰਕਟ ਤੋਂ ਬਾਅਦ 2013 ਤੱਕ ਉੱਥੇ ਰਾਜਦੂਤ ਸੀ। ਮੈਂ ਚੀਨ ਵਿੱਚ ਸੱਤਾ ਤਬਦੀਲੀ ਦੇਖੀ ਅਤੇ ਫਿਰ ਮੈਂ ਅਮਰੀਕਾ ਆ ਗਿਆ। ਇਹ ਕਦੇ ਵੀ ਆਸਾਨ ਰਿਸ਼ਤਾ ਨਹੀਂ ਰਿਹਾ।' ਭਾਰਤ-ਚੀਨ ਸਬੰਧਾਂ 'ਤੇ ਆਪਣੇ ਸੰਬੋਧਨ 'ਚ ਜੈਸ਼ੰਕਰ ਨੇ ਇਹ ਵੀ ਕਿਹਾ, 'ਚੀਨ ਨਾਲ ਡੀਲ ਕਰਨ ਦੀ ਇਕ ਖੁਸ਼ੀ ਇਹ ਹੈ ਕਿ ਉਹ ਤੁਹਾਨੂੰ ਕਦੇ ਨਹੀਂ ਦੱਸਦੇ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ...ਇਹ ਕਦੇ ਵੀ ਆਸਾਨ ਰਿਸ਼ਤਾ ਨਹੀਂ ਰਿਹਾ ਹੈ। ਇਸ ਵਿਚ ਹਮੇਸ਼ਾ ਸਮੱਸਿਆਵਾਂ ਰਹੀਆਂ ਹਨ। 1962 ਵਿਚ ਜੰਗ ਹੋਈ, ਉਸ ਤੋਂ ਬਾਅਦ ਵੀ ਕਈ ਫੌਜੀ ਘਟਨਾਵਾਂ ਵਾਪਰੀਆਂ ਪਰ 1975 ਤੋਂ ਬਾਅਦ ਸਰਹੱਦ 'ਤੇ ਕਦੇ ਵੀ ਕੋਈ ਫੌਜੀ ਜਾਂ ਜੰਗੀ ਘਾਤਕ ਘਟਨਾ ਨਹੀਂ ਵਾਪਰੀ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਦਰਮਿਆਨ ਮੁੜ ਆਇਆ ਅਮਰੀਕਾ ਦਾ ਵੱਡਾ ਬਿਆਨ
ਵਿਦੇਸ਼ ਮੰਤਰੀ ਨੇ ਇਹ ਵੀ ਚਿੰਤਾ ਪ੍ਰਗਟਾਈ ਕਿ ਹਿੰਦ ਮਹਾਸਾਗਰ ਵਿੱਚ ਚੀਨੀ ਜਲ ਸੈਨਾ ਦੀ ਮੌਜੂਦਗੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਇਸ ਲਈ ਪਹਿਲਾਂ ਨਾਲੋਂ ਵੀ ਵੱਧ ਤਿਆਰ ਰਹਿਣ ਦਾ ਸੱਦਾ ਦਿੱਤਾ। ਜੈਸ਼ੰਕਰ ਨੇ ਕਿਹਾ, ਪਿਛਲੇ 20-25 ਸਾਲਾਂ ਵਿੱਚ ਹਿੰਦ ਮਹਾਸਾਗਰ ਵਿੱਚ ਚੀਨੀ ਜਲ ਸੈਨਾ ਦੀ ਮੌਜੂਦਗੀ ਅਤੇ ਸਰਗਰਮੀ ਲਗਾਤਾਰ ਵਧੀ ਹੈ। ਚੀਨੀ ਜਲ ਸੈਨਾ ਦੇ ਆਕਾਰ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਜਦੋਂ ਤੁਹਾਡੇ ਕੋਲ ਬਹੁਤ ਵੱਡੀ ਜਲ ਸੈਨਾ ਹੋਵੇਗੀ, ਤਾਂ ਉਹ ਜਲ ਸੈਨਾ ਕਿਤੇ ਨਾ ਕਿਤੇ ਆਪਣੀ ਤਾਇਨਾਤੀ ਦੇ ਰੂਪ ਵਿੱਚ ਦਿਖਾਈ ਦੇਵੇਗੀ। ਅਸੀਂ ਇਸ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਭਾਰਤੀ ਜਲ ਸੈਨਾ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਜੈਸ਼ੰਕਰ ਨੇ ਇਹ ਵੀ ਕਿਹਾ, 'ਸਾਡੇ ਆਪਣੇ ਮਾਮਲੇ 'ਚ ਅਸੀਂ ਚੀਨ ਦੀਆਂ ਬੰਦਰਗਾਹਾਂ ਦੀਆਂ ਗਤੀਵਿਧੀਆਂ ਅਤੇ ਇਮਾਰਤਾਂ ਨੂੰ ਦੇਖਿਆ ਹੈ। ਗਵਾਦਰ ਨੂੰ ਦੇਖੋ, ਸਾਡੀ ਉਸ 'ਤੇ ਨਜ਼ਰ ਰਹੀ। ਦੂਜੇ ਪਾਸੇ, ਸ਼੍ਰੀਲੰਕਾ ਵਿੱਚ ਹੰਬਨਟੋਟਾ ਨਾਮ ਦੀ ਇੱਕ ਬੰਦਰਗਾਹ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਮੈਂ ਇਹ ਕਹਾਂਗਾ ਕਿ ਉਸ ਸਮੇਂ ਦੀਆਂ ਸਰਕਾਰਾਂ ਅਤੇ ਨੀਤੀ ਨਿਰਮਾਤਾਵਾਂ ਨੇ ਸ਼ਾਇਦ ਇਸਦੀ ਮਹੱਤਤਾ ਨੂੰ ਘੱਟ ਸਮਝਿਆ ਅਤੇ ਭਵਿੱਖ ਵਿੱਚ ਇਹ ਬੰਦਰਗਾਹਾਂ ਕਿਵੇਂ ਕੰਮ ਕਰ ਸਕਦੀਆਂ ਹਨ ਪਰ ਹੁਣ ਅਸੀਂ ਹਰ ਸਥਿਤੀ ਲਈ ਤਿਆਰ ਹਾਂ।
ਇਹ ਵੀ ਪੜ੍ਹੋ: ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ, ਭਾਰਤ ਦਾ ਵੀਜ਼ਾ ਸੇਵਾਵਾਂ ਬੰਦ ਕਰਨਾ ਸਹੀ ਨਹੀਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।