ਭਾਰਤ ਚੀਨ ਤੋਂ ‘ਰੇਅਰ ਅਰਥ ਐਲੀਮੈਂਟਸ’ ਦੀ ਦੌੜ ਕਿਉਂ ਹਾਰਿਆ

Sunday, Aug 29, 2021 - 02:30 PM (IST)

ਭਾਰਤ ਚੀਨ ਤੋਂ ‘ਰੇਅਰ ਅਰਥ ਐਲੀਮੈਂਟਸ’ ਦੀ ਦੌੜ ਕਿਉਂ ਹਾਰਿਆ

2019 ’ਚ ‘ਗਲੋਬਲ ਟਾਈਮਜ਼’ ਦੀ ਹੈੱਡ ਲਾਈਨ ’ਚ ਲਿਖਿਆ ਗਿਆ ਸੀ ਕਿ ਰੇਅਰ ਅਰਥ ਐਲੀਮੈਂਟਸ (ਆਰ. ਈ. ਈ.) ਭਾਵ ਧਰਤੀ ’ਚ ਪਾਏ ਜਾਣ ਵਾਲੇ ਦੁਰਲੱਭ ਤੱਤ ਚੀਨ ਦੇ ਹੱਥ ’ਚ ਇਕ ‘ਇੱਕਾ’ ਹਨ। ਚੀਨ ਦਾ ਮੌਜੂਦਾ ਵਿਸ਼ਵ ਦੀ ਲਗਭਗ 90 ਫੀਸਦੀ ਆਰ. ਈ. ਈ. ਮਾਈਨਿੰਗ ਅਤੇ ਖੋਜ ’ਤੇ ਕੰਟਰੋਲ ਹੈ ਅਤੇ ਇਹ ਵਿਸ਼ਵ ਪੱਧਰੀ ਸਪਲਾਈ ਲੜੀ ਲਈ ਆਧਾਰ ਬਣਾਉਂਦਾ ਹੈ। ਰੇਅਰ ਅਰਥ ਨਾਲ ਸਬੰਧਤ ਰਣਨੀਤਕ ਮਹੱਤਵ ਅਜਿਹਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰੇਅਰ ਅਰਥਸ ਕੇਂਦਰ, ਖੋਦਾਈ ਥਾਵਾਂ ਅਤੇ ਉਦਯੋਗਾਂ ਦਾ ਲਗਾਤਾਰ ਦੌਰਾ ਕਰ ਕੇ ਚੀਨ ਦੀ ਵਪਾਰ ਸ਼ਕਤੀ ਲਈ ਇਸ ਨੂੰ ਇਕ ਆਦਤ ਬਣਾ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਔਲਾਦ ਨਾ ਹੋਣ ’ਤੇ ਮਾਪਿਆਂ ਨਾਲ ਮਿਲ ਪਤੀ ਨੇ ਪਤਨੀ ਨੂੰ ਇੰਝ ਉਤਾਰਿਆ ਮੌਤ ਦੇ ਘਾਟ

ਪਰ ਰੇਅਰ ਅਰਥਸ ਕਿਉਂ ਇੰਨਾ ਮਹੱਤਵਪੂਰਨ ਹੈ? ਰੇਅਰ ਅਰਥਸ 17 ਲਗਭਗ ਵੰਡ ਨਾ ਕੀਤੀ ਜਾ ਸਕਣ ਵਾਲੀ ਚਮਕੀਲੀ ਚਾਂਦੀ ਵਰਗੀ ਸਫੈਦ ਨਰਮ ਭਾਰੀਆਂ ਧਾਤਾਂ ਦਾ ਇਕ ਸਮੂਹ ਹੈ, ਜੋ ਸਾਡੇ ਵੱਲੋਂ ਵਰਤੀ ਜਾਣ ਵਾਲੀ ਲਗਭਗ ਹਰ ਵਸਤੂ ’ਚ ਮੌਜੂਦ ਹੈ-ਪ੍ਰੋਸੈਸਰਜ਼ ਤੋਂ ਲੈ ਕੇ ਉੱਨਤ ਅਲਾਏ ਤੋਂ ਇਲੈਕਟ੍ਰਿਕ ਵਾਹਨਾਂ ਅਤੇ ਖਪਤਕਾਰ ਇਲੈਕਟ੍ਰਾਨਿਕਸ ਅਤੇ ਉਦਯੋਗਿਕ ਮਸ਼ੀਨਰੀ ਤੱਕ। ਇਸ ਨਾਲੋਂ ਵੀ ਵੱਧ ਉਹ ਵੱਖ-ਵੱਖ ਸ਼ਸਤਰ ਪ੍ਰਣਾਲੀਆਂ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਜਿਨ੍ਹਾਂ ’ਚ ਮਿਜ਼ਾਈਲ ਨੇਵੀਗੇਸ਼ਨ ਅਤੇ ਸੈਂਸਰ ਪ੍ਰਣਾਲੀਆਂ ਸ਼ਾਮਲ ਹਨ। ਇਸ ਲਈ ਚੀਨ ਪੂਰੀ ਤਰ੍ਹਾਂ ਜਾਣੂ ਹੈ ਕਿ ਰਣਨੀਤਕ ਤੌਰ ’ਤੇ ਉਸ ਦੀ ਸਥਿਤੀ ਕਿੰਨੀ ਮਹੱਤਵਪੂਰਨ ਹੈ। ਵਿੱਤੀ ਅਤੇ ਵਾਤਾਵਰਣੀ ਸਬਸਿਡੀ ਦੇ ਨਾਲ ਚੀਨੀ ਆਰ. ਈ. ਈ. ਉਦਯੋਗ ਵਿਸ਼ਵ ਪੱਧਰੀ ਕਦਰਾਂ-ਕੀਮਤਾਂ ਵੀ ਹੇਠਾਂ ਲਿਆਉਣ ਅਤੇ ਦੁਨੀਆ ਭਰ ’ਚ ਕਈ ਖਾਨਾਂ ਨੂੰ ਬੰਦ ਕਰਵਾਉਣ ’ਚ ਸਫਲ ਰਿਹਾ ਹੈ, ਜਿਨ੍ਹਾਂ ’ਚ ਅਮਰੀਕਾ ਸਥਿਤ ਮਾਊਂਟੇਨ ਪਾਸ ਸ਼ਾਮਲ ਹੈ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਉਲਝਣ ’ਚ ਪਏ ਪਰੰਪਰਾਵਾਦੀਆਂ ਲਈ ਇਹ ਯਕੀਨ ਕਰਨਾ ਔਖਾ ਹੋਵੇਗਾ ਕਿ ਇਹ ਇਕ ਖੋਖਲੀ ਧਮਕੀ ਤੋਂ ਵੱਧ ਕੁਝ ਨਹੀਂ ਹੈ ਪਰ ਯਕੀਨੀ ਤੌਰ ’ਤੇ ਇਹ ਹੈ। ਸਿਰਫ 2010 ’ਚ ਜਾਪਾਨ ਦੇ ਨਾਲ ਸੇਨਕਾਕੂ ਝੜਪ ਦੀ ਯਾਦ ਦਿਵਾਉਣ ਦੀ ਲੋੜ ਹੈ। ਚੀਨ (ਜਿਸ ਦਾ ਉਦੋਂ ਬਾਜ਼ਾਰ ’ਤੇ 97 ਫੀਸਦੀ ਕੰਟਰੋਲ ਸੀ) ਨੇ ਰੇਅਰ ਅਰਥਸ ’ਤੇ ਦਰਾਮਦ ਕੋਟਾ ਲਾਗੂ ਕਰ ਦਿੱਤਾ ਸੀ ਅਤੇ ਜਾਪਾਨ ਨੂੰ ਸਾਰੀਆਂ ਸਪਲਾਈਆਂ ਰੋਕ ਦਿੱਤੀਆਂ ਸਨ ਜਿਸ ਦੇ ਨਤੀਜੇ ਵਜੋਂ ਆਰ. ਈ. ਈ. ਧਾਤਾਂ ਅਤੇ ਆਕਸਾਈਡਸ ਦੀਆਂ ਜ਼ਿਆਦਾਤਰ ਕੀਮਤਾਂ ’ਚ 1 ਹਜ਼ਾਰ ਫੀਸਦੀ ਤੋਂ ਵੀ ਵਾਧਾ ਹੋ ਗਿਆ ਸੀ। 2 ਮਹੀਨਿਆਂ ’ਚ ਜਾਪਾਨ ਦਾ ਇਲੈਕਟ੍ਰਾਨਿਕਸ ਉਦਯੋਗ ਗੋਡਿਆਂ ਭਾਰ ਹੋ ਗਿਆ ਸੀ ਅਤੇ ਇਕ ਜਾਪਾਨੀ ਵਫਦ ਨੂੰ ਪੇਈਚਿੰਗ ਭੇਜਣਾ ਪਿਆ ਜਿੱਥੇ ਚੀਨ ’ਚ ਵਿਸ਼ਵ ਦੇ ਲਗਭਗ 36 ਫੀਸਦੀ ਆਰ. ਈ. ਈ. ਭੰਡਾਰ ਹਨ ਅਤੇ ਬ੍ਰਾਜ਼ੀਲ, ਰੂਸ ਅਤੇ ਮਿਆਂਮਾਰ ਸਮੇਤ ਹੋਰ ਦੇਸ਼ਾਂ ’ਚ ਵੀ ਰੇਅਰ ਅਰਥਸ ਦੇ ਵਰਨਣਯੋਗ ਭੰਡਾਰ ਹਨ, ਥੋੜ੍ਹੇ ਸਮੇਂ ਲਈ ਇਸ ਦੀ ਨਿਰਭਰਤਾ ਤੋਂ ਅਲੱਗ ਹੋਣਾ ਔਖਾ ਹੋਵੇਗਾ। ਅਮਰੀਕਾ ਆਪਣੀਆਂ ਰੇਅਰ ਅਰਥ ਦੀਆਂ 80 ਫੀਸਦੀ ਲੋੜਾਂ ਲਈ ਚੀਨ ’ਤੇ ਨਿਰਭਰ ਕਰਦਾ ਹੈ ਜਦਕਿ ਯੂਰਪੀਅਨ ਸੰਘ ਚੀਨ ਤੋਂ ਇਨ੍ਹਾਂ ਦੀ 98 ਫੀਸਦੀ ਸਪਲਾਈ ਪ੍ਰਾਪਤ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਭਾਰਤ, ਜਿਸ ਕੋਲ ਆਰ. ਈ. ਈ. ਦੇ ਵਿਸ਼ਵ ’ਚ 5ਵੇਂ ਸਭ ਤੋਂ ਵੱਡੇ ਭੰਡਾਰ ਹਨ, ਆਪਣੀਆਂ ਜ਼ਿਆਦਾਤਰ ਵਸਤੂਆਂ ਚੀਨ ਤੋਂ ਦਰਾਮਦ ਕਰਦਾ ਹੈ। ਸਾਡੀ ਉਤਪਾਦਨ ਸਮਰੱਥਾ ਬਹੁਤ ਜ਼ਿਆਦਾ ਸੀਮਤ ਹੈ। ਦਰਅਸਲ ਅਮਰੀਕਾ ਤੋਂ ਵੱਧ ਕੱਚਾ ਲੋਹਾ ਹੋਣ ਦੇ ਬਾਵਜੂਦ ਭਾਰਤ ਨੇ 2020 ’ਚ ਸਿਰਫ਼ 3000 ਟਨ ਰੇਅਰ ਅਰਥਸ ਦੀ ਖੋਦਾਈ ਕੀਤੀ, ਜਦਕਿ ਪੱਛਮੀ ਦੇਸ਼ ਨੇ 38,000 ਟਨ ਦੀ। ਇਸ ਦੇ ਇਲਾਵਾ ਜਿੰਨਾ ਘੱਟ ਆਰ. ਈ. ਈ. ਅਸੀਂ ਉਤਪਾਦਕ ਕਰਦੇ ਹਾਂ, ਮੁੱਲ ਲੜੀ ’ਚ ਬਹੁਤ ਹੇਠਾਂ ਰਹਿੰਦੇ ਹਾਂ, ਕਿਉਂਕਿ ਅਸੀਂ ਜ਼ਿਆਦਾਤਰ ਅਪਸਟ੍ਰੀਮ ਪ੍ਰਾਸੈਸਿੰਗ ਕਰਦੇ ਹਾਂ। ਰੇਅਰ ਅਰਥਸ ਨਾਲ ਸਬੰਧਤ ਜ਼ਿਆਦਾਤਰ ਲਾਭਕਾਰੀ ਸਰਗਰਮੀਆਂ ਉਨ੍ਹਾਂ ਦੇਸ਼ਾਂ ’ਚ ਹੁੰਦੀਆਂ ਹਨ, ਜਿੱਥੇ ਡਾਊਨ ਸਟ੍ਰੀਮ ਉਦਯੋਗ ਹਨ ਜੋ ਉਨ੍ਹਾਂ ਦੀ ਵਰਤੋਂ ਲਾਭਕਾਰੀ ਤਿਆਰ ਵਸਤੂਆਂ ਬਣਾਉਣ ਲਈ ਕਰਦੇ ਹਨ ਜਿਵੇਂ ਖਪਤਕਾਰ ਇਲੈਕਟ੍ਰਾਨਿਕਸ।

ਮਨੀਸ਼ ਤਿਵਾੜੀ 
 


author

rajwinder kaur

Content Editor

Related News