ਭਾਰਤ ''ਚ ਹਾਲੇ ਵੀ ਆਸਰੇ ਲਈ ਸੰਘਰਸ਼ ਕਰ ਰਹੇ ਹਨ ''ਵਿਸ਼ੇਸ਼ ਬੱਚੇ''

07/16/2019 4:03:01 PM

ਨਵੀਂ ਦਿੱਲੀ— ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ 2018 ਤੋਂ ਮਾਰਚ 2019 ਤੱਕ ਦੇਸ਼ ਭਰ 'ਚ ਸਿਰਫ਼ 40 ਵਿਸ਼ੇਸ਼ ਬੱਚਿਆਂ ਨੂੰ ਗੋਦ ਲਿਆ ਗਿਆ। ਇਹ ਅੰਕੜਾ ਹੈਰਾਨ ਵਾਲਾ ਤਾਂ ਹੈ ਹੀ ਨਾਲ ਹੀ ਇਹ ਅਜਿਹੇ ਬੱਚਿਆਂ ਦੇ ਪ੍ਰਤੀ ਮਾਤਾ-ਪਿਤਾ ਦੀ ਨਕਾਰਾਤਮਕ ਰੁਝਾਨ ਨੂੰ ਵੀ ਉਜਾਗਰ ਕਰਦਾ ਹੈ। ਇਹ ਅੰਕੜਾ ਉਸ ਮਾਨਸਿਕਤਾ ਨੂੰ ਵੀ ਉਜਾਗਰ ਕਰਦਾ ਹੈ ਕਿ ਮਾਤਾ-ਪਿਤਾ ਅਜਿਹੇ ਵਿਸ਼ੇਸ਼ ਦੇਖਭਾਲ ਦੀ ਲੋੜ ਵਾਲੇ ਬੱਚਿਆਂ ਨੂੰ ਗੋਦ ਲੈਣ ਤੋਂ ਝਿਜਕਦੇ ਹਨ। ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਕਾਨੂੰਨ ਦੇ ਅਧੀਨ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਕੇਂਦਰੀ ਦਤੱਕ ਗ੍ਰਹਿਣ ਸੰਸਾਧਨ ਅਥਾਰਟੀ (ਕਾਰਾ) ਤੋਂ ਮਿਲੀ ਜਾਣਕਾਰੀ 2018-19 'ਚ 3,374 'ਚੋਂ ਸਿਰਫ਼ 40 ਬੱਚਿਆਂ ਨੂੰ ਗੋਦ ਲਿਆ ਗਿਆ, ਜੋ ਇਸ ਗਿਣਤੀ ਦਾ 1.12 ਫੀਸਦੀ ਹੈ। ਆਰ.ਟੀ.ਆਈ. ਦੇ ਮਾਧਿਅਮ ਤੋਂ ਪੁੱਛੇ ਗਏ ਦੇ ਸਵਾਲ ਦੇ ਜਵਾਬ 'ਚ ਕਾਰਾ ਨੇ ਕਿਹਾ ਕਿ ਇਨ੍ਹਾਂ 40 ਬੱਚਿਆਂ 'ਚੋਂ 21 ਲੜਕੇ ਅਤੇ 19 ਲੜਕੀਆਂ ਹਨ। 34 ਬੱਚੇ 0-5 ਸਾਲ ਦੀ ਉਮਰ ਦੇ ਹਨ ਅਤੇ ਸਿਰਫ਼ 6 ਪੰਜ ਸਾਲ ਤੋਂ ਵਧ ਉਮਰ ਦੇ ਬੱਚੇ ਹਨ। ਅਧਿਕਾਰੀਆਂ ਅਤੇ ਮਾਹਰਾਂ ਨੇ ਦੱਸਿਆ ਕਿ ਆਪਣੇ ਲਈ ਇਕ ਘਰ ਪਾਉਣ 'ਚ ਮੁਸ਼ਕਲ ਦਾ ਸਾਹਮਣਾ ਕਰ ਰਹੇ ਇਨ੍ਹਾਂ ਬੱਚਿਆਂ ਨੂੰ ਅਸਵੀਕਾਰ ਕਰਨ ਦੇ ਪਿੱਛੇ ਕਈ ਕਾਰਨ ਹੈ ਜਿਵੇਂ ਜਾਗਰੂਕਤਾ ਦੀ ਕਮੀ, ਕਥਿਤ ਧਾਰਨਾ ਅਤੇ ਆਰਥਿਕ ਕਾਰਨ। 

ਮਾਹਰਾਂ ਨੇ ਕਿਹਾ,''ਵਿਸ਼ੇਸ਼ ਜ਼ਰੂਰਤ ਦਾ ਮਤਲਬ ਹੈ ਅਜਿਹੇ ਬੱਚੇ ਜੋ ਮਾਨਸਿਕ ਜਾਂ ਸਰੀਰਕ ਰੂਪ ਨਾਲ ਅਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ।'' ਸਰੀਰਕ ਅਸਮਰੱਥਤਾ 'ਚ ਬੌਨਾਪਨ, ਗੰਭੀਰ ਏਕਜਿਮਾ, ਪੈਰਾਂ 'ਚ ਵਿਕਾਰ ਵਰਗੀਆਂ ਅਸਮਰੱਥਤਾਵਾਂ ਸ਼ਾਮਲ ਹਨ। ਮਾਨਸਿਕ ਅਸਮਰੱਥਤਾ 'ਚ ਬੋਲਣ 'ਚ ਪਰੇਸ਼ਾਨੀ ਅਤੇ ਬੌਧਿਕ ਅਸਮਰੱਥਤਾ ਸ਼ਾਮਲ ਹੈ। ਅਧਿਕਾਰੀਆਂ ਅਨੁਸਾਰ ਦੇਸ਼ ਭਰ 'ਚ ਵੱਖ-ਵੱਖ ਬਾਲ ਕੇਂਦਰਾਂ 'ਚ ਇਕ ਹਜ਼ਾਰ ਤੋਂ ਵਧ ਵਿਸ਼ੇਸ਼ ਬੱਚੇ ਹਨ, ਜੋ ਆਪਣੇ ਲਈ ਆਸਰਾ ਤਲਾਸ਼ ਰਹੇ ਹਨ। ਦਿੱਲੀ 'ਚ ਇਕ ਅਨਾਥ ਆਸ਼ਰਮ ਦੇ ਸੁਪਰਡੈਂਟ ਅਨੁਜ ਸਿੰਘ ਨੇ ਦੱਸਿਆ ਕਿ ਬੱਚੇ ਜਿਵੇਂ-ਜਿਵੇਂ ਵੱਡੇ ਹੁੰਦੇ ਹਨ, ਉਨ੍ਹਾਂ ਦੇ ਗੋਦ ਲਏ ਜਾਣ ਦੀ ਸੰਭਾਵਨਾ ਵੀ ਘੱਟ ਹੁੰਦੀ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਮਾਤਾ-ਪਿਤਾ ਕਿਸੇ ਛੋਟੀ ਉਮਰ ਵਾਲੇ ਵਿਸ਼ੇਸ਼ ਬੱਚਿਆਂ ਨੂੰ ਗੋਦ ਲੈਣਾ ਚਾਹੁੰਦੇ ਹਨ। ਕੁਝ ਮਾਮਲਿਆਂ 'ਚ ਤਾਂ ਮਾਤਾ-ਪਿਤਾ ਬੱਚਿਆਂ ਨੂੰ ਵਾਪਸ ਵੀ ਕਰ ਦਿੰਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ 'ਚ ਵਿਸ਼ੇਸ਼ ਬੱਚਿਆਂ ਨੂੰ ਆਪਣੇ ਲਈ ਆਸਰਾ ਪਾਉਣਾ ਬੇਹੱਦ ਮੁਸ਼ਕਲ ਹੈ। ਇਕ ਅਧਿਕਾਰੀ ਨੇ ਦੱਸਿਆ,''ਸਾਡੀ ਮਾਨਸਿਕਤਾ ਇਹ ਹੈ ਕਿ ਸਾਨੂੰ ਅਜਿਹਾ ਬੱਚਾ ਚਾਹੀਦਾ ਹੈ ਜੋ ਸਿਹਤਮੰਦ ਹੋਵੇ, ਉਸ ਦਾ ਰੰਗ ਸਾਫ਼ ਹੋਵੇ ਅਤੇ ਉਸ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਨਾ ਹੋਵੇ। ਅਜਿਹਾ ਨਾ ਹੋਣ ਦੀ ਸਥਿਤੀ 'ਚ ਉਹ ਅਜਿਹੇ ਬੱਚਿਆਂ (ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ) ਨੂੰ ਗੋਦ ਨਹੀਂ ਲੈਣਾ ਚਾਹੁੰਦੇ।''


DIsha

Content Editor

Related News