ਬੱਚਿਆਂ ਨੂੰ ‘ਨਾਂਹ’ ਕਹਿਣਾ ਵੀ ਸਿੱਖਣ ਮਾਤਾ-ਪਿਤਾ
Saturday, Oct 04, 2025 - 05:53 PM (IST)

ਵੈੱਬ ਡੈਸਕ- ਬੱਚਿਆਂ ਨੂੰ ਹਰ ਚੀਜ਼ ’ਤੇ ਹਾਂ ਕਹਿਣਾ ਸਹੀ ਨਹੀਂ ਹੁੰਦਾ। ਕਈ ਵਾਰ ਨਾ ਕਹਿਣਾ ਜ਼ਰੂਰੀ ਹੁੰਦਾ ਹੈ, ਤਾਂਕਿ ਉਹ ਸਹੀ-ਗਲਤ ਸਮਝ ਸਕੇ ਅਤੇ ਅਨੁਸ਼ਾਸਨ ਸਿੱਖੇ ਪਰ ‘ਨਾਂਹ’ ਕਹਿਣ ਦਾ ਤਰੀਕਾ ਬਹੁਤ ਮਾਇਨੇ ਰੱਖਦਾ ਹੈ। ਸਾਇਕੋਥੇਰੈਪਿਸਟ ਦੇ ਅਨੁਸਾਰ ਕੁਝ ਸਾਫ਼ਟ ਤਰੀਕੇ ਅਪਣਾ ਕੇ ਮਾਤਾ-ਪਿਤਾ ਬੱਚਿਆਂ ਨੂੰ ਆਸਾਨੀ ਨਾਲ ਮਨ੍ਹਾ ਕਰ ਸਕਦੇ ਹਨ -
ਸਪੱਸ਼ਟ ਅਤੇ ਸ਼ਾਂਤ ਸੁਰ ’ਚ ‘ਨਾਂਹ’ ਕਹੋ’
ਬੱਚਿਆਂ ਨੂੰ ਝਿੜਕ ਕੇ ਜਾਂ ਚੀਕ ਕੇ ‘ਨਾਂਹ’ ਕਹਿਣ ਨਾਲ ਉਹ ਜ਼ਿੱਦ ਕਰਨਗੇ। ਬਿਹਤਰ ਹੈ ਕਿ ਸ਼ਾਂਤ ਅਤੇ ਪਿਆਰ ਭਰੇ ਸੁਰ ’ਚ ਸਮਝਾਓ –‘ਅਜੇ ਚਾਕਲੇਟ ਨਹੀਂ ਖਾ ਸਕਦੇ ਪਰ ਰਾਤ ਦੇ ਖਾਣੇ ਤੋਂ ਬਾਅਦ ਖਾ ਸਕਦੇ ਹੋ।’
ਹੋਰ ਬਦਲ ਦਿਓ
ਜਦੋਂ ਤੁਸੀਂ ਕਿਸੇ ਚੀਜ਼ ਦੇ ਲਈ ‘ਨਾਂਹ’ ਕਹੋ ਤਾਂ ਬੱਚਿਆਂ ਨੂੰ ਇਕ ਬਦਲ ਜ਼ਰੂਰ ਦਿਓ। ਇਸ ਨਾਲ ਬੱਚਾ ਨਿਰਾਸ਼ ਨਹੀਂ ਹੋਵੇਗਾ। ਜਿਵੇਂ - ‘‘ਅੱਜ ਬਾਹਰ ਖੇਡਣ ਨਹੀਂ ਜਾ ਸਕਦੇ ਪਰ ਘਰ ’ਚ ਲੁਡੋ ਖੇਡ ਸਕਦੇ ਹਨ।’’
ਕਾਰਨ ਦੱਸੋ
ਸਿਰਫ ‘ਨਾਂਹ’ ਕਹਿਣ ਦੀ ਬਜਾਏ, ਉਸ ਦੇ ਪਿੱਛੇ ਦਾ ਕਾਰਨ ਬੱਚਿਆਂ ਨੂੰ ਦੱਸੋ। ਬੱਚੇ ਜਦੋਂ ਕਾਰਨ ਸਮਝਦੇ ਹਨ ਤਾਂ ਆਸਾਨੀ ਨਾਲ ਮੰਨ ਜਾਂਦੇ ਹਨ। ਜਿਵੇਂ - ‘‘ਜ਼ਿਆਦਾ ਮੋਬਾਇਲ ਦੇਖਣ ਨਾਲ ਅੱਖਾਂ ਖਰਾਬ ਹੁੰਦੀਆਂ ਹਨ, ਇਸ ਲਈ ਅਜੇ ਮੋਬਾਇਲ ਨਹੀਂ ਮਿਲੇਗਾ।’’
ਨਿਯਮ ਪਹਿਲਾਂ ਤੋਂ ਤੈਅ ਕਰੋ
ਘਰ ’ਚ ਕੁਝ ਸਪੱਸ਼ਟ ਨਿਯਮ ਬਣਾ ਲਓ ਅਤੇ ਬੱਚਿਆਂ ਨੂੰ ਪਹਿਲਾਂ ਤੋਂ ਦੱਸ ਦਿਓ। ਜਿਵੇਂ-‘‘ਹੋਮਵਰਕ ਪੂਰਾ ਹੋਣ ਤੋਂ ਬਾਅਦ ਹੀ ਟੀ.ਵੀ. ਦੇਖ ਸਕਦੇ ਹੋ।’’ ਇਸ ਨਾਲ ‘ਨਾਂਹ’ ਕਹਿਣ ਦੀ ਸਥਿਤੀ ਘੱਟ ਬਣੇਗੀ। ‘ਨਾਂਹ’ ਕਹਿਣਾ ਵੀ ਬੱਚਿਆਂ ਦੀ ਪਰਵਰਿਸ਼ ਦਾ ਹਿੱਸਾ ਹੈ। ਜੇਕਰ ਮਾਤਾ-ਪਿਤਾ ਸ਼ਾਂਤ, ਕੋਮਲ ਅਤੇ ਮਜ਼ਬੂਤ ਹੋ ਕੇ ‘ਨਾਂਹ’ ਕਹਿਣਗੇ ਤਾਂ ਬੱਚੇ ਇਸ ਨੂੰ ਅਸਵੀਕਾਰ ਨਹੀਂ ਕਰਨਗੇ ਅਤੇ ਹੌਲੀ-ਹੌਲੀ ਅਨੁਸ਼ਾਸਨ ਅਤੇ ਸੰਜਮ ਸਿੱਖਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8