ਭਾਰਤ ਫੌਜੀ ਸਾਜ਼ੋ-ਸਾਮਾਨ ਲਈ ਦਰਾਮਦ ''ਤੇ ਨਿਰਭਰ ਨਹੀਂ ਰਹਿ ਸਕਦਾ: ਰਾਜਨਾਥ ਸਿੰਘ

03/04/2024 3:09:58 PM

ਨਵੀਂ ਦਿੱਲੀ- ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਨਰਿੰਦਰ ਮੋਦੀ ਸਰਕਾਰ ਦੀ ਤਰਜੀਹ 'ਤੇ ਜ਼ੋਰ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਰਗਾ ਵੱਡਾ ਦੇਸ਼ ਫੌਜੀ ਸਾਜ਼ੋ-ਸਾਮਾਨ ਦੀ ਦਰਾਮਦ 'ਤੇ ਨਿਰਭਰ ਨਹੀਂ ਰਹਿ ਸਕਦਾ ਕਿਉਂਕਿ ਅਜਿਹੀ ਨਿਰਭਰਤਾ ਉਸ ਦੀ ਰਣਨੀਤਕ ਖੁਦਮੁਖਤਿਆਰੀ ਦੇ ਖਿਲਾਫ 'ਘਾਤਕ' ਹੋ ਸਕਦੀ ਹੈ। 'ਡੇਫਕਨੈਕਟ 2024' ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਦਾਅਵਾ ਕੀਤਾ ਕਿ ਰੱਖਿਆ ਦਰਾਮਦਾਂ 'ਤੇ ਨਿਰਭਰਤਾ ਕਾਰਨ ਭਾਰਤ ਨੂੰ ਅਤੀਤ 'ਚ ਮੁਸ਼ਕਲ ਸਮਿਆਂ ਦਾ ਸਾਹਮਣਾ ਕਰਨਾ ਪਿਆ ਹੈ। 

ਇਹ ਵੀ ਪੜ੍ਹੋ- ਵੱਡਾ ਹਾਦਸਾ; ਨਹਿਰ 'ਚ ਡਿੱਗੀ ਕਾਰ, ਦੋ ਭੈਣਾਂ ਅਤੇ ਭਰਾ ਦੀ ਮੌਤ, 3 ਲੋਕ ਲਾਪਤਾ

ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਰਣਨੀਤਕ ਖੁਦਮੁਖਤਿਆਰੀ ਤਾਂ ਹੀ ਬਰਕਰਾਰ ਰੱਖ ਸਕਾਂਗੇ ਜਦੋਂ ਹਥਿਆਰ ਅਤੇ ਉਪਕਰਨ ਸਾਡੇ ਦੇਸ਼ 'ਚ ਸਾਡੇ ਆਪਣੇ ਲੋਕਾਂ ਵਲੋਂ ਬਣਾਏ ਜਾਣਗੇ। ਅਸੀਂ ਇਸ ਦਿਸ਼ਾ 'ਚ ਕੰਮ ਕੀਤਾ ਅਤੇ ਅਸੀਂ ਸਕਾਰਾਤਮਕ ਨਤੀਜੇ ਵੀ ਦੇਖੇ। ਉਨ੍ਹਾਂ ਕਿਹਾ ਕਿ ਸਾਲ 2014 ਦੇ ਆਲੇ-ਦੁਆਲੇ ਸਾਡਾ ਘਰੇਲੂ ਰੱਖਿਆ ਉਤਪਾਦਨ 44,000 ਕਰੋੜ ਰੁਪਏ ਸੀ, ਅੱਜ ਸਾਡਾ ਘਰੇਲੂ ਰੱਖਿਆ ਉਤਪਾਦਨ 1 ਲੱਖ ਕਰੋੜ ਰੁਪਏ ਦੇ ਰਿਕਾਰਡ ਅੰਕੜੇ ਨੂੰ ਪਾਰ ਕਰ ਗਿਆ ਹੈ ਅਤੇ ਇਹ ਲਗਾਤਾਰ ਵਧ ਰਿਹਾ ਹੈ।

ਇਹ ਵੀ ਪੜ੍ਹੋ- ਇਨੈਲੋ ਆਗੂ ਰਾਠੀ ਕਤਲ ਮਾਮਲਾ; ਦੋ ਦੋਸ਼ੀ ਗੋਆ 'ਚ ਗ੍ਰਿਫ਼ਤਾਰ, UK 'ਚ ਬੈਠੇ ਗੈਂਗਸਟਰ ਨਾਲ ਜੁੜੇ ਤਾਰ

ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਕਿਸੇ ਵੀ ਮਹੱਤਵਪੂਰਨ ਖੇਤਰ 'ਚ ਦਰਾਮਦ 'ਤੇ ਨਿਰਭਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਵਰਗਾ ਵੱਡਾ ਦੇਸ਼ ਕਿਸੇ ਵੀ ਮਹੱਤਵਪੂਰਨ ਖੇਤਰ 'ਚ ਦਰਾਮਦ 'ਤੇ ਨਿਰਭਰ ਨਹੀਂ ਹੋ ਸਕਦਾ। ਜੇਕਰ ਅਸੀਂ ਫੌਜੀ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੀ ਦਰਾਮਦ 'ਤੇ ਨਿਰਭਰ ਰਹਿੰਦੇ ਹਾਂ ਤਾਂ ਇਹ ਨਿਰਭਰਤਾ ਸਾਡੀ ਰਣਨੀਤਕ ਖੁਦਮੁਖਤਿਆਰੀ ਲਈ ਘਾਤਕ ਹੋ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News