ਸੰਕਟ ਦੇ ਸਮੇਂ ਭਾਰਤ ’ਤੇ ਭਰੋਸਾ ਕੀਤਾ ਜਾ ਸਕਦਾ ਹੈ : ਜੈਸ਼ੰਕਰ
Monday, Jun 12, 2023 - 11:40 PM (IST)
ਨਵੀਂ ਦਿੱਲੀ (ਅਨਸ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਜਦੋਂ ਕੋਈ ਵੀ ਸੰਕਟ ਆਉਂਦਾ ਹੈ ਤਾਂ ਭਾਰਤ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਜੈਸ਼ੰਕਰ ਨੇ ਵਾਰਾਣਸੀ ’ਚ ਜੀ-20 ਵਿਕਾਸ ਮੰਤਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਕਟ ਦੇ ਸਮੇਂ ’ਚ ਭਾਰਤ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਸੀ। ਦੇਸ਼ ਵਾਸੀਆਂ ਨੂੰ 90 ਉਡਾਣਾਂ ਰਾਹੀਂ ਯੂਕ੍ਰੇਨ ਤੋਂ ਲਿਆਂਦਾ ਗਿਆ ਸੀ। ‘ਆਪ੍ਰੇਸ਼ਨ ਕਾਵੇਰੀ’ ਰਾਹੀਂ ਸੁਡਾਨ ਦੇ ਵਸਨੀਕਾਂ ਨੂੰ ਵੀ ਵਾਪਸ ਲਿਆਂਦਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਮੱਧ ਪ੍ਰਦੇਸ਼ ਸਰਕਾਰ ਦੇ ਸਤਪੁੜਾ ਭਵਨ 'ਚ ਲੱਗੀ ਭਿਆਨਕ ਅੱਗ, ਹਵਾਈ ਫ਼ੌਜ ਨੂੰ ਜਾਰੀ ਹੋਏ ਨਿਰਦੇਸ਼
ਭਾਰਤ ਦੇ ਜੀ-20 ਦੀ ਪ੍ਰਧਾਨਗੀ ਤਹਿਤ ਜੀ-20 ਵਿਕਾਸ ਮੰਤਰੀਆਂ ਦੀ ਬੈਠਕ 11-13 ਜੂਨ ਦਰਮਿਆਨ ਵਾਰਾਣਸੀ ’ਚ ਹੋ ਰਹੀ ਹੈ, ਜਿਸ ਦੀ ਪ੍ਰਧਾਨਗੀ ਜੈਸ਼ੰਕਰ ਕਰ ਰਹੇ ਹਨ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਵਿਕਾਸ ਦੀਆਂ ਚੁਣੌਤੀਆਂ ਵੱਧ ਰਹੀਆਂ ਹਨ, ਜਿਸ ਕਾਰਨ ਵਿਸ਼ਵ ਅਰਥ-ਵਿਵਸਥਾ ’ਚ ਆਰਥਿਕ ਮੰਦੀ ਆ ਰਹੀ ਹੈ। ਰੂਸ-ਯੂਕ੍ਰੇਨ ਯੁੱਧ ਕਾਰਨ ਦੁਨੀਆ ਭਰ ’ਚ ਸਪਲਾਈ ਚੇਨ ਵੀ ਪ੍ਰਭਾਵਿਤ ਹੋਈ ਹੈ ਅਤੇ ਇੱਥੋਂ ਤੱਕ ਕਿ ਵਾਤਾਵਰਣ ’ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।