ਭਾਰਤ ਬਾਇਓਟੈਕ ਨੂੰ ਦੇਸ਼ ''ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਲਈ ਮਿਲੀ ਮਨਜ਼ੂਰੀ

Thursday, Oct 22, 2020 - 10:35 PM (IST)

ਭਾਰਤ ਬਾਇਓਟੈਕ ਨੂੰ ਦੇਸ਼ ''ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਲਈ ਮਿਲੀ ਮਨਜ਼ੂਰੀ

ਨਵੀਂ ਦਿੱਲੀ - ਭਾਰਤ ਬਾਇਓਟੈਕ ਨੂੰ ਦੇਸ਼ 'ਚ ਕੋਵਿਡ-19 ਦੀ ਵੈਕਸੀਨ ਦੇ ਤੀਸਰੇ ਪੜਾਅ ਦੇ ਟ੍ਰਾਇਲ ਲਈ ਮਨਜ਼ੂਰੀ ਮਿਲ ਗਈ ਹੈ। ਇਸ ਮਨਜ਼ੂਰੀ ਤੋਂ ਬਾਅਦ ਸਵਦੇਸ਼ੀ ਟੀਕੇ ਦੇ ਨਿਰਮਾਣ ਨੂੰ ਕਾਫ਼ੀ ਪ੍ਰੋਤਸਾਹਨ ਮਿਲੇਗਾ। ਉੱਚ ਪੱਧਰ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੋਵਿਡ ਵੈਕਸੀਨ ਦੇ ਤੀਸਰੇ ਪੜਾਅ ਦਾ ਟ੍ਰਾਇਲ 18-19 ਥਾਵਾਂ 'ਤੇ ਕੀਤਾ ਜਾਵੇਗਾ। ਇਹ ਟ੍ਰਾਇਲ ਕਰੀਬ 22,000 ਵਾਲੰਟੀਅਰਾਂ 'ਤੇ ਹੋਵੇਗਾ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਨੰਵਬਰ ਦੇ ਪਹਿਲੇ ਹਫ਼ਤੇ ਤੋਂ ਭਾਰਤ ਬਾਇਓਟੈਕ ਵੱਲੋਂ ਬਣਾਈ ਜਾ ਰਹੀ ਸਵਦੇਸ਼ੀ ਵੈਕਸੀਨ ਦੇ ਤੀਸਰੇ ਪੜਾਅ ਦੇ ਟ੍ਰਾਇਲ ਸ਼ੁਰੂ ਹੋ ਜਾਣਗੇ।

ਦੱਸ ਦਈਏ ਕਿ ਵੈਕਸੀਨ ਦੀ ਉਮੀਦ 'ਚ ਬੈਠੇ ਦੇਸ਼ 'ਚ ਸਭ ਤੋਂ ਪਹਿਲਾਂ ਬਿਹਾਰ 'ਚ ਬੀਜੇਪੀ ਨੇ ਸੂਬੇ ਦੇ ਲੋਕਾਂ ਨੂੰ ਮੁਫਤ ਟੀਕਾ ਲਗਾਉਣ ਦਾ ਵਾਅਦਾ ਕੀਤਾ ਹੈ। ਉਥੇ ਹੀ ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਸਰਕਾਰ ਨੇ ਵੀ ਮੁਫਤ ਵੈਕਸੀਨ ਉਪਲੱਬਧ ਕਰਵਾਉਣ ਦਾ ਵਾਅਦਾ ਲੋਕਾਂ ਨੂੰ ਕੀਤਾ ਹੈ।


author

Inder Prajapati

Content Editor

Related News