ਭਾਰਤ-ਬੰਗਲਾਦੇਸ਼ ਸਰਹੱਦ ਕੋਲ ਇਕ ਟਾਪੂ ’ਤੇ 2 ਅਪ੍ਰੈਲ ਤੋਂ ਫਸੀ ਹੈ ਮਾਨਸਿਕ ਤੌਰ ’ਤੇ ਕਮਜ਼ੋਰ ਔਰਤ
Monday, Apr 13, 2020 - 08:20 PM (IST)
ਤ੍ਰਿਪੁਰਾ– ਕੋਰੋਨਾ ਵਾਇਰਸ ਦੇ ਚਲਦੇ ਬੀ. ਐੱਸ. ਐੱਫ. ਨੇ ਭਾਰਤ- ਬੰਗਲਾਦੇਸ਼ ਸਰਹੱਦ 'ਤੇ ਚੌਕਸੀ ਬਹੁਤ ਵਧਾ ਦਿੱਤੀ ਹੈ। ਅਜਿਹੇ ਹਾਲਾਤ 'ਚ ਪਤਾ ਲੱਗਿਆ ਹੈ ਕਿ ਅਧਖੜ ਉਮਰ ਦੀ ਇਕ ਔਰਤ 2 ਅਪ੍ਰੈਲ ਤੋਂ ਭਾਰਤ-ਬੰਗਲਾਦੇਸ਼ ਸਰਹੱਦ ਕੋਲ ਦੱਖਣੀ ਤ੍ਰਿਪੁਰਾ ਜ਼ਿਲੇ ਵਿਚ ਫੇਨੀ ਨਦੀ ਵਿਚ ਬਣੇ ਟਾਪੂ ’ਤੇ ਫਸੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ ’ਤੇ ਕਮਜ਼ੋਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਮਾ ਗਾਰਡ ਬੰਗਲਾਦੇਸ਼ (ਬੀ. ਜੀ. ਬੀ.) ਦੀ ਮਦਦ ਨਾਲ ਬੰਗਲਾਦੇਸ਼ੀਆਂ ਦੇ ਉਸਨੂੰ ਭਾਰਤ ਵਲ ਭੇਜਣ ਦੀ ਕੋਸ਼ਿਸ਼, ਉਥੇ ਭਾਰਤੀ ਸੀਮਾ ਸੁਰੱਖਿਆ ਬਲ ਨੇ ਕਿਸੇ ਦੇ ਵੀ ਦਾਖਲੇ ਨੂੰ ਰੋਕ ਦਿੱਤਾ। ਇਸ ਕਾਰਣ ਉਹ ਨਦੀ ਵਿਚ ਬਣੇ ਟਾਪੂ ’ਤੇ ਫਸੀ ਹੋਈ ਹੈ। ਕਲਾਥਸ਼ਾਰੀ ਸਰਹੱਦ ਚੌਕੀ ’ਤੇ ਤਾਇਨਾਤ ਬੀ. ਐੱਸ. ਐੱਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀ . ਜੀ. ਬੀ. ਦੇ ਲੋਕ ਉਸਨੂੰ ਖਾਣਾ ਅਤੇ ਪਾਣੀ ਦੇ ਰਹੇ ਹਨ। ਕਲਾਥਸ਼ਾਰੀ ਅਤੇ ਅਮਤਾਲੀ ਪਿੰਡ ਦੇ ਨਿਵਾਸੀਆਂ ਨੇ ਦੱਸਿਆ ਕਿ ਕੁਝ ਲੋਕ ਉਕਤ ਔਰਤ ਨੂੰ ਬੰਗਲਾਦੇਸ਼ ਤੋਂ ਭਾਰਤ ਵਾਲੀ ਸਰਹੱਦ ਵਲ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਕ ਹੋਰ ਸਥਾਨਕ ਨਿਵਾਸੀ ਨੇ ਦੱਸਿਆ ਕਿ ਔਰਤ ਬੰਗਲਾਦੇਸ਼ੀ ਨਾਗਰਿਕ ਜਾਪਦੀ ਹੈ।