ਭਾਰਤ ਨੇ ਸਮਝੌਤਾ ਐਕਸਪ੍ਰੈੱਸ ਦੇ ਡੱਬੇ ਮੰਗੇ ਪਾਕਿ ਤੋਂ
Wednesday, Jan 15, 2020 - 01:27 AM (IST)

ਨਵੀਂ ਦਿੱਲੀ – ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਵਾਹਗਾ ’ਤੇ ਪਿਛਲੇ 5 ਮਹੀਨਿਆਂ ਤੋਂ ਖੜ੍ਹੇ ਸਮਝੌਤਾ ਐਕਸਪ੍ਰੈੱਸ ਦੇ ਡੱਬੇ ਵਾਪਸ ਕਰੇ। ਜੰਮੂ-ਕਸ਼ਮੀਰ ਵਿਚ ਆਰਟੀਕਲ-370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ ਪਿੱਛੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜਾਰੀ ਖਿਚਾਅ ਕਾਰਣ ਸਮਝੌਤਾ ਐਕਸਪ੍ਰੈੱਸ ਟਰੇਨ ਸੇਵਾ ਰੱਦ ਕਰ ਦਿੱਤੀ ਗਈ ਸੀ।
ਰੇਲਵੇ ਅਧਿਕਾਰੀਆਂ ਨੇ ਮੰਗਲਵਾਰ ਦੱਸਿਆ ਕਿ ਵਿਦੇਸ਼ ਮੰਤਰਾਲਾ ਨੇ ਇਸਲਾਮਾਬਾਦ ਨੂੰ ਇਸ ਸਬੰਧੀ ਬੇਨਤੀ ਕੀਤੀ ਹੈ। ਟਰੇਨ ਦੇ ਡੱਬਿਆਂ ਨੂੰ ਆਖਰੀ ਵਾਰ 8 ਅਗਸਤ 2020 ਨੂੰ ਵਰਤਿਆ ਗਿਆ ਸੀ। ਉਸ ਤੋਂ ਬਾਅਦ ਪਾਕਿਸਤਾਨ ਨੇ ਇਹ ਟਰੇਨ ਸੇਵਾ ਵਾਹਗਾ ਵਿਖੇ ਹੀ ਰੋਕ ਦਿੱਤੀ ਸੀ। ਇਹ ਡੱਬੇ ਉਦੋਂ ਤੋਂ ਵਾਹਗਾ ਵਿਚ ਖੜ੍ਹੇ ਹਨ।