ਰੱਖਿਆ ਖੇਤਰ ਵਿਚ ਸਹਿਯੋਗ ਵਧਾਉਣਗੇ ਭਾਰਤ ਤੇ ਸਾਊਦੀ ਅਰਬ

Friday, Jul 01, 2022 - 11:48 AM (IST)

ਰੱਖਿਆ ਖੇਤਰ ਵਿਚ ਸਹਿਯੋਗ ਵਧਾਉਣਗੇ ਭਾਰਤ ਤੇ ਸਾਊਦੀ ਅਰਬ

ਨਵੀਂ ਦਿੱਲੀ– ਭਾਰਤ ਅਤੇ ਸਾਊਦੀ ਅਰਬ ਨੇ ਰੱਖਿਆ ਖੇਤਰ ਵਿਚ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਹੈ। ਭਾਰਤ ਯਾਤਰਾ ’ਤੇ ਆਏ ਸਾਊਦੀ ਅਰਬ ਦੇ ਫੌਜੀ ਮਾਮਲਿਆਂ ਦੇ ਰੱਖਿਆ ਉਪ ਮੰਤਰੀ ਅਹਿਮਦ ਏ. ਅਸੀਰੀ ਨੇ ਰੱਖਿਆ ਸਕੱਤਰ ਡਾ. ਅਜੇ ਕੁਮਾਰ ਨਾਲ ਅੱਜ ਇਥੇ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਗਈ। ਅਸੀਰੀ ਨੇ ਰੱਖਿਆ ਸਕੱਤਰ ਨੂੰ ਰੱਖਿਆ ਸਹਿਯੋਗ ਬਾਰੇ ਬੁੱਧਵਾਰ ਨੂੰ ਆਯੋਜਿਤ ਭਾਰਤ-ਸਾਊਦੀ ਅਰਬ ਸਾਂਝੀ ਕਮੇਟੀ ਦੀ 5ਵੀਂ ਬੈਠਕ ਬਾਰੇ ਜਾਣਕਾਰੀ ਦਿੱਤੀ।

ਸੰਯੁਕਤ ਸਕੱਤਰ (ਹਥਿਆਰਬੰਦ ਫੋਰਸ) ਦਿਨੇਸ਼ ਕੁਮਾਰ ਅਤੇ ਅਸੀਰੀ ਨੇ ਭਾਰਤ-ਸਾਊਦੀ ਅਰਬ ਸੰਯੁਕਤ ਕਮੇਟੀ ਦੀ ਬੈਠਕ ਦੀ ਸਾਂਝੇ ਰੂਪ ਵਿਚ ਪ੍ਰਧਾਨਗੀ ਕੀਤੀ ਸੀ। ਬੈਠਕ ਵਿਚ ਦੋਵਾਂ ਪੱਖਾਂ ਨੇ ਸਾਂਝੇ ਅਭਿਆਸ, ਮਹਾਰਤ ਵਾਲੇ ਖੇਤਰਾਂ ਵਿਚ ਆਦਾਨ-ਪ੍ਰਦਾਨ ਅਤੇ ਉਦਯੋਗ ਦੇ ਖੇਤਰ ਵਿਚ ਸਹਿਯੋਗ ਸਮੇਤ ਫੌਜੀ ਸੰਬੰਧਾਂ ਵਿਚ ਤਰੱਕੀ ਦੀ ਸਮੀਖਿਆ ਕੀਤੀ। ਇਸ ਤੋਂ ਇਲਾਵਾ ਰੱਖਿਆ ਉਦਯੋਗ ਖੇਤਰ ਵਿਚ ਸਹਿਯੋਗ ਵਧਾਉਣ ਲਈ ਸਾਂਝੇ ਉੱਦਮ ਦੇ ਨਵੇਂ ਮੌਕਿਆ ਦੀ ਪਛਾਣ ਕਰਨ ਅਤੇ ਆਪਸੀ ਹਿੱਤ ਦੇ ਖੇਤਰਾਂ ਦੀ ਜਾਂਚ ਕਰਨ ਦਾ ਫੈਸਲਾ ਲਿਆ ਗਿਆ।


author

Rakesh

Content Editor

Related News