ਭਾਰਤ ਅਤੇ ਚੀਨ ਵਿਚਾਲੇ ਅੱਜ ਚੁਸ਼ੂਲ ''ਚ ਹੋਵੇਗੀ ਚੌਥੇ ਪੜਾਅ ਦੀ ਕੋਰ ਕਮਾਂਡਰ ਪੱਧਰੀ ਬੈਠਕ

07/14/2020 2:33:00 AM

ਨਵੀਂ ਦਿੱਲੀ - ਪੂਰਬੀ ਲੱਦਾਖ 'ਚ ਪੂਰੀ ਤਰ੍ਹਾਂ ਫੌਜ ਹਟਾਏ ਜਾਣ ਦੇ ਮੱਦੇਨਜ਼ਰ ਫ਼ੌਜੀਆਂ ਦੀ ਵਾਪਸੀ ਦੇ ਅਗਲੇ ਪੜਾਅ ਨੂੰ ਅੰਤਮ ਰੂਪ ਦੇਣ ਲਈ ਭਾਰਤੀ ਫੌਜ ਅਤੇ ਚੀਨੀ ਫੌਜ ਵਿਚਾਲੇ ਅਗਲੀ ਉੱਚ ਪੱਧਰੀ ਗੱਲਬਾਤ ਮੰਗਲਵਾਰ ਨੂੰ ਹੋਵੇਗੀ। ਫ਼ੌਜੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਬੈਠਕ 'ਚ ਐੱਲ.ਏ.ਸੀ. 'ਤੇ ਫ਼ੌਜੀਆਂ ਨੂੰ ਵੱਖ ਕਰਣ ਦੇ ਦੂੱਜੇ ਪੜਾਅ ਨੂੰ ਲੈ ਕੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਖੇਤਰ 'ਚ ਸ਼ਾਂਤੀ ਯਕੀਨੀ ਕਰਣ ਦੇ ਤੌਰ ਤਰੀਕਿਆਂ ਨੂੰ ਆਖਰੀ ਰੂਪ ਦੇਣ 'ਤੇ ਵੀ ਗੱਲਬਾਤ ਹੋਵੇਗੀ। ਸੂਤਰਾਂ ਨੇ ਕਿਹਾ ਕਿ ਜ਼ਮੀਨੀ ਹਾਲਾਤ ਨੂੰ ਲੈ ਕੇ ਕੋਈ ਬਦਲਾਅ ਨਹੀਂ ਹੈ ਅਤੇ ਦੋਵਾਂ ਧਿਰਾਂ ਦੇ ਕੋਰ ਕਮਾਂਡਰਾਂ ਵਿਚਾਲੇ ਚੌਥੇ ਪੜਾਅ ਦੀ ਗੱਲਬਾਤ ਤੋਂ ਬਾਅਦ ਹੀ ਫ਼ੌਜੀਆਂ ਦੀ ਵਾਪਸੀ ਦੇ ਅਗਲੇ ਪੜਾਅ ਦੀ ਪ੍ਰਕਿਰਿਆ 'ਚ ਤੇਜ਼ੀ ਆਵੇਗੀ।

ਭਾਰਤ ਦੀ ਮੰਗ ਦੇ ਅਨੁਸਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਪਿਛਲੇ ਇੱਕ ਹਫ਼ਤੇ 'ਚ ਪਹਿਲਾਂ ਹੀ ਗੋਗਰਾ, ਹਾਟ ਸਪ੍ਰਿੰਗਸ ਅਤੇ ਗਲਵਾਨ ਘਾਟੀ ਤੋਂ ਆਪਣੇ ਫ਼ੌਜੀਆਂ ਨੂੰ ਵਾਪਸ ਬੁਲਾ ਚੁੱਕੀ ਹੈ ਅਤੇ ਨਾਲ ਹੀ ਪੈਂਗੋਂਗ ਸੋ ਖੇਤਰ ਦੇ ਫਿੰਗਰ ਫੋਰ ਤੋਂ ਆਪਣੀ ਮੌਜੂਦਗੀ ਕਾਫ਼ੀ ਘੱਟ ਕਰ ਚੁੱਕਾ ਹੈ। ਭਾਰਤ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਚੀਨ ਫਿੰਗਰ ਫੋਰ ਅਤੇ ਅੱਠ ਵਿਚਕਾਰਲੇ ਖੇਤਰ ਤੋਂ ਆਪਣੀ ਫੌਜ ਨੂੰ ਜ਼ਰੂਰੀ ਤੌਰ 'ਤੇ ਹਟਾਏ।

ਇਸ ਬੈਠਕ 'ਚ ਇਨ੍ਹਾਂ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ
ਇਸ ਦੌਰ ਦੀ ਵਾਰਤਾ 'ਚ ਫਿੰਗਰਸ ਦੇ ਨਾਮ ਤੋਂ ਜਾਣੀ ਜਾਂਦੀ ਪੈਂਗੋਂਗ ਸੋ ਝੀਲ ਤੋਂ ਨਿਕਲਣ ਵਾਲੀ ਅੱਠ ਰਾਇਡਲਾਈਨਾਂ ਦੀ ਲੜੀ 'ਤੇ ਫਾਲ-ਬੈਕ ਸਥਾਨਾਂ 'ਤੇ ਸਮਝੌਤਾ ਕੀਤਾ ਜਾ ਸਕਦਾ ਹੈ। ਭਾਰਤੀ ਫੌਜ ਨੇ ਲੰਬੇ ਸਮੇਂ ਤੋਂ ਫਿੰਗਰ 1 ਤੋਂ ਲੈ ਕੇ ਫਿੰਗਰ 8 ਤੱਕ ਦੇ ਖੇਤਰ 'ਤੇ ਅਧਿਕਾਰ ਦਾ ਦਾਅਵਾ ਕੀਤਾ ਹੈ ਅਤੇ PLA, ਇਸ ਦੇ ਉਲਟ, ਫਿੰਗਰ 2 ਤੱਕ ਆਪਣਾ ਦਾਅਵਾ ਕਰਦਾ ਰਿਹਾ ਹੈ। ਇਸ ਗਰਮੀ ਦੌਰਾਨ ਹਾਲਾਂਕਿ, PLA ਨੇ ਫਿੰਗਰ 3 ਤੋਂ ਅੱਗੇ ਭਾਰਤੀ ਪੈਟਰੋਲਿੰਗ ਨੂੰ ਰੋਕਣ ਲਈ ਜ਼ਮੀਨੀ ਅਤੇ ਚੌਕੀਆਂ ਦਾ ਇੱਕ ਨੈੱਟਵਰਕ ਬਣਾਇਆ।

ਸੂਤਰਾਂ ਨੇ ਕਿਹਾ ਕਿ ਲੱਦਾਖ ਖੇਤਰ 'ਚ ਅਸਲੀ ਕੰਟਰੋਲ ਲਾਈਨ ਦੇ ਨਾਲ-ਨਾਲ ਸਾਰੇ ਖੇਤਰਾਂ 'ਚ ਭਾਰਤ ਸਖਤ ਨਿਗਰਾਨੀ ਬਣਾਏ ਹੋਏ ਹੈ ਅਤੇ ਕਿਸੇ ਵੀ ਘਟਨਾ ਤੋਂ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਸੀ। ਉਨ੍ਹਾਂ ਦੱਸਿਆ ਕਿ ਦਿੱਲੀ 'ਚ ਸੀਨੀਅਰ ਫ਼ੌਜੀ ਅਧਿਕਾਰੀ ਇਸ ਖੇਤਰ ਦੇ ਹਾਲਾਤ ਦੀ 24 ਘੰਟੇ ਨਿਗਰਾਨੀ ਕਰ ਰਹੇ ਹਨ।


Inder Prajapati

Content Editor

Related News