ਪੂਰਬੀ ਲੱਦਾਖ ''ਚ ਭਾਰਤ ਤੇ ਚੀਨ ਦੀ ਫ਼ੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ : ਰਾਜਨਾਥ ਸਿੰਘ

02/21/2021 7:46:51 PM

ਸਲੇਮ (ਤਾਮਿਲਨਾਡੂ) - ਭਾਰਤ ਤੇ ਚੀਨ ਵਿਚਾਲੇ ਨੌਂ ਦੌਰ ਦੀ ਡਿਪਲੋਮੈਟਿਕ ਤੇ ਮਿਲਟਰੀ ਪੱਧਰ ਦੀ ਗੱਲਬਾਤ ਤੋਂ ਬਾਅਦ ਪੂਰਬੀ ਲੱਦਾਖ 'ਚ ਦੋਵਾਂ ਦੇਸ਼ਾਂ ਦੀ ਫ਼ੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਹ ਗੱਲਬਾਤ ਐਤਵਾਰ ਨੂੰ ਇੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਹੀ। ਉਨ੍ਹਾਂ ਨੇ ਭਾਰਤੀ ਫ਼ੌਜ ਦੀ ਬਹਾਦਰੀ 'ਤੇ 'ਸ਼ੱਕ' ਕਰਨ ਨੂੰ ਲੈ ਕੇ ਕਾਂਗਰਸ 'ਤੇ ਵੀ ਹਮਲਾ ਕੀਤਾ। ਰੱਖਿਆ ਮੰਤਰੀ ਨੇ ਇੱਥੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਸੰਮੇਲਨ 'ਚ ਕਿਹਾ ਕਿ ਦੇਸ਼ ਆਪਣੀ ਸਰਹੱਦ 'ਤੇ ਕਿਸੇ ਵੀ ਤਰ੍ਹਾਂ ਦੀ 'ਇਕਪਾਸੜ ਕਾਰਵਾਈ' ਨੂੰ ਆਗਿਆ ਨਹੀਂ ਦੇਵੇਗੀ ਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਲਈ ਕੋਈ ਵੀ ਕੀਮਤ ਚੁੱਕਾਂਗੇ।
ਉਨ੍ਹਾਂ ਨੇ ਕਿਹਾ ਕਿ 'ਨੌਂ ਦੌਰ ਦੀ ਫ਼ੌਜ ਤੇ ਡਿਪਲੋਮੈਟਿਕ ਗੱਲਬਾਤ ਤੋਂ ਬਾਅਦ ਫ਼ੌਜਾਂ ਨੂੰ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਪਰ ਬਦਕਿਸਮਤੀ ਨਾਲ ਕਾਂਗਰਸ ਭਾਰਤੀ ਫ਼ੌਜ ਦੀ ਬਹਾਦਰੀ 'ਤੇ ਸ਼ੱਕ ਕਰ ਰਹੀ ਹੈ। ਕੀ ਇਹ ਉਨ੍ਹਾਂ ਫ਼ੌਜੀਆਂ ਦਾ ਅਪਮਾਨ ਨਹੀਂ ਹੈ, ਜੋ ਦੇਸ਼ ਲਈ ਸਰਵਉੱਚ ਕੁਰਬਾਨੀਆਂ ਦਿੰਦੇ ਹਨ।' ਗਲਵਾਨ 'ਚ ਪਿਛਲੇ ਸਾਲ ਚੀਨੀ ਫ਼ੌਜੀਆਂ ਦੇ ਨਾਲ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ। ਸੰਘਰਸ਼ 'ਚ ਚੀਨ ਦੇ ਫ਼ੌਜੀ ਵੀ ਮਾਰੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ 'ਕਦੀ ਵੀ ਦੇਸ਼ ਦੀ ਏਕਤਾ, ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ' ਤੇ ਅਜਿਹਾ ਕਦੇ ਨਹੀਂ ਕਰੇਗੀ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News