ਭਾਰਤ ਤੇ ਚੀਨ ‘ਸ਼ਾਂਤੀ ਅਤੇ ਸਦਭਾਵਨਾ’ ਬਣਾਈ ਰੱਖਣ ਲਈ ਹੋਏ ਸਹਿਮਤ

02/22/2024 10:38:35 AM

ਨਵੀਂ ਦਿੱਲੀ (ਅਨਸ) - ਭਾਰਤ ਅਤੇ ਚੀਨ ਇਸ ਹਫ]ਤੇ ਦੇ ਸ਼ੁਰੂ ਵਿਚ ਉੱਚ ਪੱਧਰੀ ਫੌਜੀ ਗੱਲਬਾਤ ਦੇ ਨਵੇਂ ਦੌਰ ’ਚ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਨਾਲ ਸਰਹੱਦੀ ਖੇਤਰਾਂ ਵਿਚ ‘ਸ਼ਾਂਤੀ ਅਤੇ ਸਦਭਾਵਨਾ’ ਬਣਾਈ ਰੱਖਣ ਲਈ ਸਹਿਮਤ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਕਿਸਾਨੀ ਹੱਕ ’ਚ ਨਿੱਤਰੀ ਸੋਨੀਆ ਨੇ ਕਿਹਾ– ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਲਈ ਬੇਹੱਦ ਖ਼ਤਰਨਾਕ ਨੇ ਹੰਝੂ ਗੈਸ ਦੇ ਗੋਲੇ

ਇਸ ਮਾਮਲੇ ’ਤੇ ਮਾਹਿਰਾਂ ਦਾ ਕਹਿਣਾ ਹੈ ਕਿ ਵਿਵਾਦ ਵਾਲੇ ਖੇਤਰਾਂ ’ਚ ਹੱਲ ਕੱਢਣ ਲਈ ਸਾਢੇ ਤਿੰਨ ਸਾਲ ਲੰਬੇ ਅਭਿਆਸ ’ਤੇ ਸੋਮਵਾਰ ਹੋਈ ਗੱਲਬਾਤ ’ਚ ਕੋਈ ਸਪੱਸ਼ਟ ਪ੍ਰਗਤੀ ਨਹੀਂ ਹੋਈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ 21ਵੀਂ ਬੈਠਕ 19 ਫਰਵਰੀ ਨੂੰ ਚੁਸ਼ੁਲ-ਮੋਲਡੋ ਸਰਹੱਦ ’ਤੇ ਸਥਿਤ ਇਕ ਸਾਈਟ ’ਤੇ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਮੰਤਰਾਲਾ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ 'ਗੱਲਬਾਤ ਦੌਰਾਨ ਸਰਹੱਦੀ ਖੇਤਰਾਂ ’ਚ ਸ਼ਾਂਤੀ ਅਤੇ ਸਦਭਾਵਨਾ ਦੀ ਬਹਾਲੀ ਲਈ ਪੂਰਬੀ ਲੱਦਾਖ ’ਚ ਐੱਲ. ਏ. ਸੀ. ਦੇ ਨਾਲ-ਨਾਲ ਬਾਕੀ ਬਚੇ ਇਲਾਕਿਆਂ ’ਚੋਂ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਨੂੰ ਜ਼ਰੂਰੀ ਮੰਨਿਆ ਗਿਆ। ਦੋਸਤਾਨਾ ਅਤੇ ਸਦਭਾਵਨਾ ਭਰੇ ਮਾਹੌਲ ’ਚ ਹੋਈ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਇਸ ਮਾਮਲੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News