ਭਾਰਤ ਨੇ ਵੀ ਵੈਕਸੀਨ ਤਿਆਰ ਕਰਣ ਦੀ ਦਿਸ਼ਾ ''ਚ ਵਧਾਏ ਕਦਮ, ਜਾਨਵਰਾਂ ''ਤੇ ਹੋਵੇਗਾ ਟ੍ਰਾਇਲ
Saturday, May 09, 2020 - 11:00 PM (IST)

ਨਵੀਂ ਦਿੱਲੀ - ਦੁਨੀਆ 'ਚ ਕੋਰੋਨਾ ਵਾਇਰਸ ਕਾਰਨ ਭਾਜੜ ਮਚੀ ਹੋਈ ਹੈ। ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦੇਖਿਆ ਜਾ ਰਿਹਾ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਵੱਧਦੇ ਜਾ ਰਹੇ ਹਨ। ਇਸ 'ਚ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਭਾਰਤ ਨੇ ਇੱਕ ਅਹਿਮ ਕਦਮ ਵਧਾਇਆ ਹੈ।
ਕੋਰੋਨਾ ਵਾਇਰਸ ਨੂੰ ਖਤਮ ਕਰਣ ਲਈ ਪੂਰੀ ਦੁਨੀਆ 'ਚ ਵੈਕਸੀਨ ਦੀ ਖੋਜ ਕੀਤੀ ਜਾ ਰਹੀ ਹੈ। ਇਟਲੀ ਅਤੇ ਇਜ਼ਰਾਇਲ ਵਰਗੇ ਦੇਸ਼ ਕੋਵਿਡ-19 ਦੀ ਵੈਕਸੀਨ ਬਣਾਉਣ ਦਾ ਦਾਅਵਾ ਕਰ ਚੁੱਕੇ ਹਨ। ਉਥੇ ਹੀ ਹੁਣ ਭਾਰਤ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦੀ ਦਿਸ਼ਾ 'ਚ ਵੱਧ ਚੁੱਕਾ ਹੈ।
ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਨੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਨਾਲ ਮਿਲ ਕੇ ਦੇਸ਼ 'ਚ ਹੀ ਕੋਵਿਡ-19 ਲਈ ਵੈਕਸੀਨ ਤਿਆਰ ਕਰਣ ਦੀ ਦਿਸ਼ਾ 'ਚ ਕੰਮ ਸ਼ੁਰੂ ਕਰ ਦਿੱਤਾ ਹੈ। ਦੋਨਾਂ ਦੀ ਕੋਸ਼ਿਸ਼ ਹੈ ਕਿ ਕੋਰੋਨਾ ਦੇ ਇਲਾਜ ਲਈ ਦੇਸ਼ 'ਚ ਹੀ ਵੈਕਸੀਨ ਤਿਆਰ ਕੀਤੀ ਜਾਵੇ।
ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰਣ ਲਈ ਪੁਣੇ ਦੇ ਲੈਬ ਤੋਂ ਵਾਇਰਸ ਸਟ੍ਰੇਨ ਨੂੰ ਭਾਰਤ ਬਾਇਓਟੈਕ ਨੂੰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜੇਕਰ ਵੈਕਸੀਨ ਤਿਆਰ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਜਾਨਵਰਾਂ 'ਤੇ ਇਸਦਾ ਟ੍ਰਾਇਲ ਕੀਤਾ ਜਾਵੇਗਾ। ਜਾਨਵਰਾਂ 'ਤੇ ਟ੍ਰਾਇਲ ਸਫਲ ਹੋਣ ਦੇ ਬਾਅਦ ਇਨਸਾਨਾਂ 'ਤੇ ਇਸਦਾ ਟ੍ਰਾਇਲ ਕੀਤਾ ਜਾਵੇਗਾ।