ਰਿਪੋਰਟ ’ਚ ਖੁਲਾਸਾ; ਦੇਸ਼ ਦੀ ਹਵਾ ਹੁਣ ਬਹੁਤ ਸਾਫ ਹੈ

Thursday, Aug 29, 2024 - 10:13 AM (IST)

ਰਿਪੋਰਟ ’ਚ ਖੁਲਾਸਾ; ਦੇਸ਼ ਦੀ ਹਵਾ ਹੁਣ ਬਹੁਤ ਸਾਫ ਹੈ

ਨਵੀਂ ਦਿੱਲੀ- ਭਾਰਤ ’ਚ 2021 ਦੇ ਮੁਕਾਬਲੇ 2022 ’ਚ ਸੂਖਮ ਕਣ ਪ੍ਰਦੂਸ਼ਣ ’ਚ 19.3 ਫ਼ੀਸਦੀ ਦੀ ਰਿਕਾਰਡ ਗਿਰਾਵਟ ਦਰਜ ਕੀਤੀ ਗਈ, ਜੋ ਬੰਗਲਾਦੇਸ਼ ਤੋਂ ਬਾਅਦ ਦੁਨੀਆ ’ਚ ਦੂਜੀ ਸਭ ਤੋਂ ਵੱਡੀ ਗਿਰਾਵਟ ਹੈ ਅਤੇ ਇਸ ਨਾਲ ਹਰ ਇਕ ਨਾਗਰਿਕ ਦੇ ਜੀਵਨ ਦੀ ਸੰਭਾਵਨਾ ’ਚ ਔਸਤਨ 51 ਦਿਨ ਦਾ ਵਾਧਾ ਹੋਇਆ ਹੈ। ਇਕ ਨਵੀਂ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਯੂਨੀਵਰਸਿਟੀ ਆਫ ਸ਼ਿਕਾਗੋ ਦੇ ‘ਐਨਰਜੀ ਪਾਲਿਸੀ ਇੰਸਟੀਚਿਊਟ’ ਦੀ ਸਾਲਾਨਾ ਰਿਪੋਰਟ ‘ਹਵਾ ਗੁਣਵੱਤਾ ਜੀਵਨ ਸੂਚਕ ਅੰਕ 2024’ ’ਚ ਇਹ ਵੀ ਕਿਹਾ ਗਿਆ ਹੈ ਕਿ ਜੇ ਭਾਰਤ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਸਾਲਾਨਾ ਪੀ. ਐੱਮ. 2.5 ਗਾੜ੍ਹਾਪਣ ਮਿਆਰ 5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਨੂੰ ਪੂਰਾ ਕਰਨ ’ਚ ਅਸਫਲ ਰਹਿੰਦਾ ਹੈ, ਤਾਂ ਭਾਰਤੀਆਂ ਦੀ ਜੀਵਨ ਦੀ ਸੰਭਾਵਨਾ 3.6 ਸਾਲ ਘੱਟ ਹੋਣ ਦਾ ਖਦਸ਼ਾ ਹੈ। ਪੀ. ਐੱਮ. 2.5 ਹਵਾ ’ਚ ਮੌਜੂਦ ਛੋਟੇ ਪ੍ਰਦੂਸ਼ਕ ਕਣ ਹੁੰਦੇ ਹਨ।

ਖੋਜਕਾਰਾਂ ਨੇ ਭਾਰਤ ਅਤੇ ਹੋਰ ਦੱਖਣ ਏਸ਼ੀਆਈ ਦੇਸ਼ਾਂ ’ਚ ਪ੍ਰਦੂਸ਼ਕ ਕਣਾਂ ਦੇ ਪੱਧਰ ’ਚ ਗਿਰਾਵਟ ਲਈ ਮੁੱਖ ਤੌਰ ’ਤੇ ਅਨੁਕੂਲ ਮੌਸਮ ਸਬੰਧੀ ਹਾਲਾਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਰਤ ’ਚ 2022 ’ਚ ਪੀ. ਐੱਮ. 2.5 ਗਾੜ੍ਹਾਪਣ ਲੱਗਭਗ 9 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ, ਜੋ 2021 ਦੇ ਮੁਕਾਬਲੇ 19.3 ਫ਼ੀਸਦੀ ਘੱਟ ਹੈ।

ਰਿਪੋਰਟ ’ਚ ‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਦੀ ਸ਼ਲਾਘਾ

ਰਿਪੋਰਟ ’ਚ ਕਿਹਾ ਗਿਆ ਹੈ ਕਿ ਹਵਾ ਗੁਣਵੱਤਾ ਪ੍ਰਬੰਧਨ ਉੱਤੇ ਭਾਰਤ ਦੇ ਪ੍ਰਮੁੱਖ ਪ੍ਰੋਗਰਾਮ, ‘ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (ਐੱਨ. ਸੀ. ਏ. ਪੀ.) ਦੇ ਤਹਿਤ ਆਉਣ ਵਾਲੇ ਸ਼ਹਿਰਾਂ ’ਚ ਪੀ. ਐੱਮ. 2.5 ਗਾੜ੍ਹੇਪਣ ’ਚ ਔਸਤਨ 19 ਫ਼ੀਸਦੀ ਦੀ ਗਿਰਾਵਟ ਵੇਖੀ ਗਈ, ਜਦੋਂ ਕਿ ਜੋ ਜ਼ਿਲ੍ਹੇ ਇਸ ਪ੍ਰੋਗਰਾਮ ਅਧੀਨ ਨਹੀਂ ਆਉਂਦੇ ਸਨ, ਉਨ੍ਹਾਂ ’ਚ 16 ਫ਼ੀਸਦੀ ਦੀ ਗਿਰਾਵਟ ਵੇਖੀ ਗਈ। ਰਿਪੋਰਟ ’ਚ ਭਾਰਤ ਦੇ ਸਵੱਛ ਈਂਧਨ ਪ੍ਰੋਗਰਾਮ ‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਹੈ ਕਿ ਭਾਰਤ ’ਚ ਰਿਹਾਇਸ਼ੀ ਖੇਤਰ ’ਚ ਗੈਸਾਂ ਦੀ ਨਿਕਾਸੀ ’ਚ ਕਮੀ ਲਈ ਇਸ ਯੋਜਨਾ ਨੂੰ ਪੂਰੇ ਦੇਸ਼ ’ਚ ਲਾਗੂ ਕੀਤੇ ਜਾਣ ਨੂੰ ਸਿਹਰਾ ਦਿੱਤਾ ਜਾ ਸਕਦਾ ਹੈ।


author

Tanu

Content Editor

Related News