ਸੈਮੀਕੰਡਕਟਰ ਸੈਕਟਰ ''ਚ ਵੀ ''ਆਤਮ ਨਿਰਭਰ'' ਬਣੇਗਾ ਭਾਰਤ ! PM ਮੋਦੀ OSAT ਪਲਾਂਟ ਦਾ ਕਰਨਗੇ ਉਦਾਘਾਟਨ

Sunday, Mar 29, 2026 - 12:54 PM (IST)

ਸੈਮੀਕੰਡਕਟਰ ਸੈਕਟਰ ''ਚ ਵੀ ''ਆਤਮ ਨਿਰਭਰ'' ਬਣੇਗਾ ਭਾਰਤ ! PM ਮੋਦੀ OSAT ਪਲਾਂਟ ਦਾ ਕਰਨਗੇ ਉਦਾਘਾਟਨ

ਨੈਸ਼ਨਲ ਡੈਸਕ- ਸੈਮੀਕੰਡਕਟਰ ਸੈਕਟਰ 'ਚ ਆਤਮ-ਨਿਰਭਰ ਬਣਨ ਦੀ ਦਿਸ਼ਾ 'ਚ ਭਾਰਤ ਇਕ ਵੱਡੀ ਪੁਲਾਂਘ ਪੁੱਟਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਾਰਚ ਨੂੰ ਗੁਜਰਾਤ ਦੇ ਸਨੰਦ ਵਿਖੇ Kaynes Semicon ਦੇ ਹਾਈ-ਟੈਕ OSAT (ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ) ਪਲਾਂਟ ਦਾ ਉਦਘਾਟਨ ਕਰਨਗੇ।

ਇਸ ਪ੍ਰੋਜੈਕਟ 'ਤੇ ਲਗਭਗ 3,300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਨੂੰ ਸਤੰਬਰ 2024 ਵਿੱਚ 'ਇੰਡੀਆ ਸੈਮੀਕੰਡਕਟਰ ਮਿਸ਼ਨ' ਦੇ ਤਹਿਤ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਅੰਦਾਜ਼ੇ ਮੁਤਾਬਕ, ਇਹ ਪਲਾਂਟ ਹਰ ਰੋਜ਼ 60 ਲੱਖ ਚਿੱਪਸ ਦਾ ਉਤਪਾਦਨ ਕਰੇਗਾ। OSAT ਪਲਾਂਟ ਦਾ ਮੁੱਖ ਕੰਮ ਮਾਰਕੀਟ ਵਿੱਚ ਭੇਜਣ ਤੋਂ ਪਹਿਲਾਂ ਚਿੱਪਸ ਦੀ ਪੈਕੇਜਿੰਗ ਅਤੇ ਟੈਸਟਿੰਗ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ- ਟਰੰਪ ਨੂੰ ਮਹਿੰਗੀ ਪਈ ਜੰਗ ! ਇਰਾਨ ਨੇ ਅਮਰੀਕਾ ਦੇ 13 Army Base ਕਰ'ਤੇ ਤਬਾਹ

ਕਦੇ ਆਟੋਮੋਬਾਈਲ ਹੱਬ ਵਜੋਂ ਜਾਣਿਆ ਜਾਣ ਵਾਲਾ ਸਨੰਦ ਹੁਣ ਭਾਰਤ ਦਾ ਪਹਿਲਾ 'ਚਿੱਪ ਪੈਕੇਜਿੰਗ ਕਲੱਸਟਰ' ਬਣ ਰਿਹਾ ਹੈ। ਇਸ ਦੀ ਤੁਲਨਾ ਤਾਈਵਾਨ ਦੇ 'ਸਿਨਚੂ ਸਿਟੀ' ਅਤੇ ਦੱਖਣੀ ਕੋਰੀਆ ਦੇ 'ਗਯੋਂਗੀ' ਵਰਗੇ ਗਲੋਬਲ ਸੈਮੀਕੰਡਕਟਰ ਕੇਂਦਰਾਂ ਨਾਲ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਪ੍ਰੋਜੈਕਟ ਦੀ ਰਫ਼ਤਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਉਹ ਕੰਮ ਸਿਰਫ਼ 900 ਦਿਨਾਂ ਵਿੱਚ ਕਰ ਦਿਖਾਇਆ ਹੈ, ਜਿਸ ਨੂੰ ਵਿਕਸਿਤ ਦੇਸ਼ਾਂ ਵਿੱਚ ਕਈ ਸਾਲ ਲੱਗ ਜਾਂਦੇ ਹਨ। ਉਨ੍ਹਾਂ ਕਿਹਾ, "ਸਾਡਾ ਟੀਚਾ ਸਿਰਫ਼ ਫੈਕਟਰੀ ਲਗਾਉਣਾ ਨਹੀਂ, ਸਗੋਂ ਇੱਕ ਸੰਪੂਰਨ ਈਕੋਸਿਸਟਮ ਤਿਆਰ ਕਰਨਾ ਹੈ। ਭਾਰਤ ਹੁਣ ਡਿਜ਼ਾਈਨ ਇੰਜੀਨੀਅਰਾਂ ਤੋਂ ਲੈ ਕੇ ਮਸ਼ੀਨ ਨਿਰਮਾਤਾਵਾਂ ਤੱਕ, ਪੂਰੀ ਸੈਮੀਕੰਡਕਟਰ ਵੈਲਿਊ ਚੇਨ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ।"

ਹੁਣ ਤੱਕ 'ਸੈਮੀਕਾਨ ਇੰਡੀਆ ਪ੍ਰੋਗਰਾਮ' ਦੇ ਤਹਿਤ 10 ਵੱਡੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ ਚਾਰ ਪ੍ਰੋਜੈਕਟ ਇਕੱਲੇ ਗੁਜਰਾਤ ਵਿੱਚ ਲੱਗ ਰਹੇ ਹਨ। ਮਾਈਕਰੋਨ ਅਤੇ Kaynes Semicon ਤੋਂ ਬਾਅਦ ਹੁਣ CG Semi ਵਰਗੀਆਂ ਕੰਪਨੀਆਂ ਵੀ ਇੱਥੇ ਆਪਣੇ ਪਲਾਂਟ ਸਥਾਪਿਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਪਾਕਿਸਤਾਨ ਕਰਵਾਏਗਾ ਅਮਰੀਕਾ-ਇਰਾਨ ਵਿਚਾਲੇ ਸੀਜ਼ਫਾਇਰ ! ਸੱਦ ਲਈ 4 ਦੇਸ਼ਾਂ ਦੀ ਅਹਿਮ ਬੈਠਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News