ਸਕ੍ਰੈਪ ਨੀਤੀ ’ਚ ਬਦਲਾਅ ਦਾ ਅਸਰ : ਵਾਹਨ ਉਦਯੋਗ 2025-26 ਦੇ ਕਬਾੜ ਟੀਚੇ ਤੋਂ 70 ਫ਼ੀਸਦੀ ਪਿੱਛੇ

Monday, May 11, 2026 - 06:42 PM (IST)

ਸਕ੍ਰੈਪ ਨੀਤੀ ’ਚ ਬਦਲਾਅ ਦਾ ਅਸਰ : ਵਾਹਨ ਉਦਯੋਗ 2025-26 ਦੇ ਕਬਾੜ ਟੀਚੇ ਤੋਂ 70 ਫ਼ੀਸਦੀ ਪਿੱਛੇ

ਬਿਜ਼ਨੱਸ ਡੈਸਕ - ਭਾਰਤ ਦਾ ਵਾਹਨ ਉਦਯੋਗ ਵਿੱਤੀ ਸਾਲ 2025-26 ’ਚ ਵਾਹਨ ਸਕ੍ਰੈਪਿੰਗ ਨਾਲ ਜੁੜੀਆਂ ਇਸਪਾਤ (ਸਟੀਲ) ਦੇ ਬਰਾਬਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ’ਚ ਲੱਗਭਗ 70 ਫ਼ੀਸਦੀ ਪਿੱਛੇ ਰਹਿ ਗਿਆ ਹੈ। ਉਦਯੋਗ ਜਗਤ ਅਨੁਸਾਰ ਇਸ ਦਾ ਮੁੱਖ ਕਾਰਨ ਵਾਤਾਵਰਣ ਮੰਤਰਾਲਾ ਦੀ ਨਵੀਂ ਅਤੇ ‘ਅਵਿਵਹਾਰਕ’ ਨੀਤੀ ਹੈ।

ਇਹ ਵੀ ਪੜ੍ਹੋ :  400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਨੇ ਜਨਵਰੀ 2025 ’ਚ ‘ਵਾਤਾਵਰਣ ਸੁਰੱਖਿਆ (ਵਾਹਨ ਦੀ ਉਮਰ ਸਮਾਪਤੀ) ਨਿਯਮ, 2025’ ਲਾਗੂ ਕੀਤੇ ਸਨ, ਜੋ 1 ਅਪ੍ਰੈਲ 2025 ਤੋਂ ਪ੍ਰਭਾਵੀ ਹੋਏ। ਇਨ੍ਹਾਂ ਨਿਯਮਾਂ ਦੇ ਤਹਿਤ ਵਾਹਨ ਨਿਰਮਾਤਾਵਾਂ ਨੂੰ ਵਿਸਤ੍ਰਿਤ ਉਤਪਾਦਕ ਜ਼ਿੰਮੇਵਾਰੀ (ਈ. ਪੀ. ਆਰ.) ਤਹਿਤ ਪੁਰਾਣੇ ਵਾਹਨਾਂ ਜਾਂ ਕਬਾੜ ਕੇਂਦਰਾਂ ਤੋਂ ਪ੍ਰਾਪਤ ਇਸਪਾਤ ਦੇ ਆਧਾਰ ’ਤੇ ਟੀਚਾ ਪੂਰਾ ਕਰਨਾ ਸੀ ਪਰ ਮਾਰਚ 2026 ’ਚ ਜਾਰੀ ਸੋਧ ਮਸੌਦੇ ’ਚ ‘ਹੋਰ ਇਸਪਾਤ ਸਕ੍ਰੈਪ ਸਮੱਗਰੀ’ ਦੀ ਵਿਵਸਥਾ ਹਟਾ ਦਿੱਤੀ ਗਈ, ਜਿਸ ਤੋਂ ਬਾਅਦ ਸਿਰਫ਼ ਪੁਰਾਣੇ ਵਾਹਨਾਂ ਤੋਂ ਪ੍ਰਾਪਤ ਇਸਪਾਤ ਹੀ ਮਾਨਤਾ ਪ੍ਰਾਪਤ ਰਹਿ ਗਿਆ। ਉਦਯੋਗ ਦਾ ਕਹਿਣਾ ਹੈ ਕਿ ਇਸ ਬਦਲਾਅ ਨੇ ਟੀਚਾ ਪੂਰਾ ਕਰਨਾ ਹੋਰ ਵੀ ਮੁਸ਼ਕਿਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ

ਨਿਯਮਾਂ ਅਨੁਸਾਰ ਵਾਹਨ ਨਿਰਮਾਤਾਵਾਂ ਨੂੰ 15 ਤੋਂ 20 ਸਾਲ ਪੁਰਾਣੇ ਨਿੱਜੀ ਅਤੇ ਕਮਰਸ਼ੀਅਲ ਵਾਹਨਾਂ ਨੂੰ ਸਕ੍ਰੈਪ ਕਰਵਾਉਣਾ ਲਾਜ਼ਮੀ ਹੈ। ਵਿੱਤੀ ਸਾਲ 2025-26 ’ਚ ਕੁੱਲ 95.2 ਲੱਖ ਵਾਹਨ ਫਿਟਨੈੱਸ ਟੈਸਟ ਲਈ ਯੋਗ ਸਨ, ਜਿਨ੍ਹਾਂ ’ਚੋਂ 7.62 ਲੱਖ ਵਾਹਨਾਂ ਨੂੰ ਸਕ੍ਰੈਪ ’ਚ ਬਦਲਣ ਦਾ ਟੀਚਾ ਤੈਅ ਕੀਤਾ ਗਿਆ ਸੀ।

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ
ਇਹ ਵੀ ਪੜ੍ਹੋਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News