ਪੈਪਸੀਕੋ ਭਾਰਤ ’ਚ 2030 ਤੱਕ ਕਰੇਗੀ 5,700 ਕਰੋੜ ਰੁਪਏ ਦਾ ਨਿਵੇਸ਼

Wednesday, May 20, 2026 - 12:16 AM (IST)

ਪੈਪਸੀਕੋ ਭਾਰਤ ’ਚ 2030 ਤੱਕ ਕਰੇਗੀ 5,700 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ, (ਭਾਸ਼ਾ)- ਭੋਜਨ ਅਤੇ ਸਾਫਟ ਡ੍ਰਿੰਕਸ ਕੰਪਨੀ ਪੈਪਸੀਕੋ ਨੇ ਕਿਹਾ ਕਿ ਉਹ ਸਾਲ 2030 ਤੱਕ ਭਾਰਤ ’ਚ ਲੱਗਭਗ 5,700 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਮੁੱਖ ਵਜੋਂ ਖੁਰਾਕੀ ਉਤਪਾਦ ਕਾਰੋਬਾਰ ਦੀ ਉਤਪਾਦਨ ਸਮਰੱਥਾ ਵਧਾਉਣ ’ਤੇ ਕੀਤਾ ਜਾਵੇਗਾ। ਪੈਪਸੀਕੋ ਦੇ ਭਾਰਤ ਅਤੇ ਦੱਖਣ ਏਸ਼ੀਆ ਖੇਤਰ ਦੇ ਚੀਫ ਐਗਜ਼ੀਕਿਊਟਿਵ ਅਫ਼ਸਰ (ਸੀ. ਈ. ਓ.) ਜਾਗ੍ਰਿਤ ਕੋਟੇਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਭਾਰਤ ਕੰਪਨੀ ਲਈ ਚੋਟੀ ਦੇ 13 ਬਾਜ਼ਾਰਾਂ ’ਚ ਸ਼ਾਮਲ ਹੈ ਅਤੇ ਇੱਥੇ ਵਾਧੇ ਦੀਆਂ ਵਿਆਪਕ ਸੰਭਾਵਨਾਵਾਂ ਹਨ। ਕੋਟੇਚਾ ਨੇ ਕਿਹਾ, ‘‘ਅਸੀਂ ਵਚਨਬੱਧ ਹਾਂ ਅਤੇ ਇਸੇ ਦੇ ਤਹਿਤ ਸਾਲ 2025 ਤੋਂ 2030 ਦਰਮਿਆਨ ਅਸੀਂ ਲੱਗਭਗ 5,700 ਕਰੋੜ ਰੁਪਏ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ।’’ ਉਨ੍ਹਾਂ ਦੱਸਿਆ ਕਿ ਇਹ ਨਿਵੇਸ਼ ਮੱਧ ਪ੍ਰਦੇਸ਼, ਆਸਾਮ ਅਤੇ ਤਾਮਿਲਨਾਡੂ ’ਚ ਸਥਿਤ ਤਿੰਨ ਪ੍ਰਮੁੱਖ ਨਿਰਮਾਣ ਪਲਾਂਟਾਂ ’ਤੇ ਕੇਂਦ੍ਰਿਤ ਹੋਵੇਗਾ।


author

Rakesh

Content Editor

Related News