ਗਲੋਬਲ ਹੋਈ ਭਾਰਤ ਦੀ ‘Melody’, ਬੰਪਰ ਡਿਮਾਂਡ ਤੋਂ ਬਾਅਦ ਪ੍ਰੋਡਕਸ਼ਨ ਹੋਈ ਤੇਜ਼

Friday, May 22, 2026 - 01:47 PM (IST)

ਗਲੋਬਲ ਹੋਈ ਭਾਰਤ ਦੀ ‘Melody’, ਬੰਪਰ ਡਿਮਾਂਡ ਤੋਂ ਬਾਅਦ ਪ੍ਰੋਡਕਸ਼ਨ ਹੋਈ ਤੇਜ਼

ਬਿਜ਼ਨੈੱਸ ਡੈਸਕ - ਪਾਰਲੇ ਪ੍ਰੋਡਕਟਸ ਨੇ ਆਪਣੀ ਮੈਲੋਡੀ ਟੌਫੀ ਦੀ ਪ੍ਰੋਡਕਸ਼ਨ ਵਧਾ ਦਿੱਤੀ ਹੈ, ਜਿਸ ਦਾ ਮੁੱਖ ਕਾਰਨ ਇਸ ਦੀ ਡਿਮਾਂਡ ’ਚ ਜ਼ਬਰਦਸਤ ਉਛਾਲ ਹੈ। ਇਹ ਉਛਾਲ ਇਕ ਵਾਇਰਲ ਵੀਡੀਓ ਤੋਂ ਬਾਅਦ ਆਇਆ ਹੈ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੂੰ ਇਸ ਟੌਫੀ ਦਾ ਇਕ ਪੈਕੇਟ ਗਿਫਟ ਕਰਦੇ ਹੋਏ ਦਿਸੇ ਸਨ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਮਯੰਕ ਸ਼ਾਹ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :  ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ

ਇਸ ਪਲ ਨੂੰ ਬ੍ਰਾਂਡ ਦੇ ਇਤਿਹਾਸ ਦਾ ‘ਸਭ ਤੋਂ ਵੱਡਾ ਕੈਂਪੇਨ’ ਦੱਸਦੇ ਹੋਏ ਸ਼ਾਹ ਨੇ ਦੱਸਿਆ ਕਿ ਕੰਪਨੀ ਹੁਣ ਮੋਦੀ ਦੁਆਰਾ ਇਸ ‘ਸਵਦੇਸ਼ੀ ਬ੍ਰਾਂਡ’ ਦੇ ਸਮਰਥਨ ਨੂੰ ਹੋਰ ਅੱਗੇ ਵਧਾਏਗੀ। ਪਾਰਲੇ ਪ੍ਰੋਡਕਟਸ ਹੁਣ ਮੈਲੋਡੀ ਦੀ ਗਲੋਬਲ ਮੌਜੂਦਗੀ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗੀ, ਜੋ ਅਜੇ 100 ਦੇਸ਼ਾਂ ’ਚ ਉਪਲੱਬਧ ਹੈ।

ਜਦੋਂ ਉਨ੍ਹਾਂ ਤੋਂ ਕੰਜ਼ਿਊਮਰਸ ਅਤੇ ਡਿਸਟ੍ਰੀਬਿਊਟਰਾਂ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਡਿਸਟ੍ਰੀਬਿਊਟਰਾਂ ਤੋਂ ਸਾਨੂੰ ਜੋ ਸ਼ੁਰੂਆਤੀ ਫੀਡਬੈਕ ਮਿਲਿਆ ਹੈ, ਉਹ ਇਹ ਹੈ ਕਿ ਹਾਂ, ਡਿਮਾਂਡ ਹੈ। ਅਚਾਨਕ, ਅਸੀਂ ਡਿਮਾਂਡ ’ਚ ਇਕ ਤੇਜ਼ੀ ਦੇਖ ਰਹੇ ਹਾਂ।

ਇਹ ਵੀ ਪੜ੍ਹੋਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ

ਕੁਇੱਕ ਕਾਮਰਸ ’ਚ ਮੈਲੋਡੀ ਦੀ ਡਿਮਾਂਡ

ਸ਼ਾਹ ਨੇ ਅੱਗੇ ਕਿਹਾ ਕਿ ਕੁਇੱਕ ਕਾਮਰਸ ਵਰਗੇ ਚੈਨਲਾਂ ’ਤੇ ਅਸੀਂ ਤੁਰੰਤ ਇਕ ਤੇਜ਼ੀ ਦੇਖਦੇ ਹਾਂ ਕਿਉਂਕਿ ਅਸੀਂ ਦੇਖਦੇ ਹਾਂ ਕਿ ਖਰੀਦਦਾਰੀ ਵਧ ਰਹੀ ਹੈ। ਅਸੀਂ ਈ-ਕਾਮਰਸ ਤੋਂ ਵੀ ਬਹੁਤ ਜ਼ਿਆਦਾ ਡਿਮਾਂਡ ਆਉਂਦੇ ਹੋਏ ਦੇਖੀ ਹੈ। ਸੇਲਜ਼ ’ਚ ਕਾਫੀ ਵਾਧਾ ਹੋਇਆ ਹੈ।

ਸ਼ਾਹ ਨੇ ਕਿਹਾ ਕਿ ਕੁਇੱਕ ਕਾਮਰਸ ’ਤੇ ‘ਮੈਲੋਡੀ’ ਸ਼ਬਦ ਦੇ ਸਰਚ ਰਿਜ਼ਲਟ ’ਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕੁਝ ਅਜਿਹਾ ਹੈ, ਜੋ ਅਸੀਂ ਕੱਲ ਸਵੇਰ ਤੋਂ ਦੇਖਿਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਕੰਪਨੀ ਨੇ ਮੈਲੋਡੀ ਦੀ ਪ੍ਰੋਡਕਸ਼ਨ ਵਧਾਈ ਹੈ, ਤਾਂ ਉਨ੍ਹਾਂ ਕਿਹਾ ਕਿ ਕੱਲ ਤੋਂ ਅਸੀਂ ਪ੍ਰੋਡਕਸ਼ਨ ਵਧੀ ਦਿੱਤੀ ਹੈ। ਅਸੀਂ ਵਧੀ ਹੋਈ ਡਿਮਾਂਡ ਦੇਖ ਰਹੇ ਹਾਂ, ਜੋ ਵਿਦੇਸ਼ਾਂ ਤੋਂ ਵੀ ਆ ਰਹੀ ਹੈ।

ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ

100 ਤੋਂ ਵੱਧ ਦੇਸ਼ਾਂ ’ਚ ਮੈਲੋਡੀ

ਮੋਦੀ ਵੱਲੋਂ ਮੈਲੋਨੀ ਨੂੰ ‘ਮੈਲੋਡੀ’ ਦਾ ਪੈਕੇਟ ਗਿਫਟ ਕਰਨ ਦੇ ਇਸ ਅਣਕਿਆਸੇ ਕਦਮ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਾਹ ਨੇ ਕਿਹਾ, “ਪਾਰਲੇ ’ਚ ਸਾਡੇ ਸਾਰਿਆਂ ਲਈ ਇਹ ਬੇਹੱਦ ਮਾਣ ਦਾ ਪਲ ਹੈ, ਜਦੋਂ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੁਨੀਆ ਦੇ ਨੇਤਾਵਾਂ ਨੂੰ ਪਾਰਲੇ ਮੈਲੋਡੀ ਗਿਫਟ ਕਰਨ ਦੀ ਗੱਲ ਕਰ ਰਹੇ ਹਾਂ।’’

ਇਹ ਵੀ ਪੜ੍ਹੋ :  SBI ਗਾਹਕਾਂ ਲਈ ਅਹਿਮ ਖ਼ਬਰ : ਲਗਾਤਾਰ 6 ਦਿਨ ਬੰਦ ਰਹਿਣਗੀਆਂ ਬੈਂਕਿੰਗ ਸ਼ਾਖਾਵਾਂ, ਜਾਣੋ ਵਜ੍ਹਾ

ਉਨ੍ਹਾਂ ਨੇ ਪੀ. ਐੱਮ. ਮੋਦੀ ਦੇ ਇਸ ਕਦਮ ਨੂੰ ‘ਗਲੋਬਲ ਮੰਚ ’ਤੇ ਸਵਦੇਸ਼ੀ ਬ੍ਰਾਂਡਾਂ ਦੀ ਸਮਰੱਥਾ ਦਾ ਇਕ ਸ਼ਕਤੀਸ਼ਾਲੀ ਪ੍ਰਮਾਣ’ ਦੱਸਿਆ। ਪਾਰਲੇ ਮੈਲੋਡੀ ਭਾਰਤ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਟੌਫੀ ਬ੍ਰਾਂਡ ਹੈ ਅਤੇ ਅੱਜ ਇਹ 100 ਤੋਂ ਵੱਧ ਦੇਸ਼ਾਂ ’ਚ ਉਪਲੱਬਧ ਹੈ। ਉਨ੍ਹਾਂ ਨੇ (ਮੋਦੀ ਨੇ) ਆਪਣਾ ਕੰਮ ਕਰ ਦਿੱਤਾ ਹੈ। ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਬ੍ਰਾਂਡ ਨੂੰ ਦੁਨੀਆ ਭਰ ’ਚ ਹੋਰ ਵੱਡਾ ਬਣਾਈਏ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ :    ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ
ਇਹ ਵੀ ਪੜ੍ਹੋ :  ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News