ਭਾਰਤ ਬੰਦ ਦੌਰਾਨ 5 ਘੰਟੇ ਰੁਕੀ ਸਦਾ-ਏ-ਸਰਹੱਦ

04/02/2018 5:55:40 PM

ਮੰਡੀ—16 ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਤੋਂ ਮੂੰਹ ਹਨੇਰੇ ਰਵਾਨਾ ਹੋਈ ਭਾਰਤ-ਪਾਕਿਸਤਾਨ ਦੋਸਤੀ ਦੀ ਪ੍ਰਤੀਕ ਸਦਾ-ਏ-ਸਰਹੱਦ ਬੱਸ 'ਚ ਸਵਾਰ ਸਾਰੇ ਯਾਤਰੀਆਂ ਨੂੰ ਸਥਾਨਕ ਫਲੋਟਿੰਗ ਰੈਸਟੋਰੈਂਟ 'ਤੇ ਕਰੀਬ 5 ਘੰਟੇ ਦਾ ਲੰਬਾ ਇੰਤਜ਼ਾਰ ਕਰਨ ਲਈ ਮਜ਼ਬੂਰ ਹੋਣਾ ਪਿਆ।
ਇਸ ਦੌਰਾਨ ਬੱਸ ਨੂੰ ਜ਼ਿਲੇ ਦੇ ਐਸ.ਪੀ. (ਡੀ) ਹਰਪਾਲ ਸਿੰਘ, ਡੀ.ਐਸ.ਪੀ. ਅਮਲੋਹ ਮਨਪ੍ਰੀਤ ਸਿੰਘ, ਜ਼ਿਲਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਹੇਮੰਤ ਮਲਹੋਤਰਾ ਦੀ ਅਗਵਾਈ 'ਚ ਭਾਰੀ ਗਿਣਤੀ 'ਚ ਪੁਲਸ ਨੇ ਚਾਰੇ ਪਾਸੇ ਘੇਰਿਆ ਹੋਇਆ ਸੀ, ਤਾਂਕਿ ਕਿਸੇ ਵੀ ਅਣਸੁਖਾਵੀ ਘਟਨਾ ਦੀ ਸੰਭਾਵਨਾ ਤੋਂ ਬਚਿਆ ਜਾ ਸਕੇ, ਜਿਸ ਦੇ ਲਈ ਪੁਲਸ ਨੇ ਸਰਹਿੰਦ ਤੋਂ ਗੋਬਿੰਦਗੜ੍ਹ ਦੇ ਵੱਲੋਂ ਆਉਣ ਵਾਲੇ ਫਲੋਟਿੰਗ ਰੈਸਟੋਰੈਂਟ ਵਾਲੇ ਪੁਲ ਨੂੰ ਪੁਲਸ ਦੀਆਂ  ਗੱਡੀਆਂ ਖੜ੍ਹੀ ਕਰਕੇ ਬੰਦ ਕਰ ਦਿੱਤਾ ਗਿਆ ਸੀ।
ਸਵੇਰੇ ਕਰੀਬ 10 ਵਜੇ ਫਲੋਟਿੰਗ ਰੈਸਟੋਰੈਂਟ 'ਤੇ ਸਾਰੇ 16 ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਪਹੁੰਚੀ ਲਿਬੜਾ ਬੱਸ ਸਰਵਿਸ ਦੀ ਬੱਸ (ਨੰਬਰ ਡੀ.ਐਲ. 1.ਪੀ.ਡੀ. 0786) ਨੂੰ ਜ਼ਿਲਾ ਪੁਲਸ ਦੇ ਵੱਲੋਂ ਤੋਂ ਸੁਰੱਖਿਆ ਦੇ ਲਿਹਾਜ ਦੇ ਭਾਰਤੀ ਗ੍ਰਹਿ ਵਿਭਾਗ ਅਤੇ ਵਿਦੇਸ਼ ਮੰਤਰਾਲੇ ਦੀ ਸੂਚਨਾ ਦੇ ਬਾਅਦ ਰੋਕ ਲਿਆ, ਜਿਸ 'ਚ ਸਵਾਰ ਸਾਰੇ ਯਾਤਰੀਆਂ ਦੇ ਲਈ ਜ਼ਿਲਾ ਪੁਲਸ ਅਤੇ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀ। ਇਸ ਬੱਸ ਨੂੰ ਕਰੀਬ 5 ਘੰਟੇ ਦੇ ਲੰਬੇ ਇੰਤਜਾਰ ਦੇ ਬਾਅਦ ਇਸ ਦਾ ਰੂਟ ਬਦਲ ਕੇ ਰਵਾਨਾ ਕੀਤਾ ਗਿਆ, ਜਿਸ ਦੌਰਾਨ ਭਾਰਤ ਬੰਦ ਦੇ ਕਾਰਨ ਵਧ ਪ੍ਰਭਾਵਿਤ ਹੋਏ ਪੰਜਾਬ ਦੇ ਖੰਨਾ, ਲੁਧਿਆਣਾ ਅਤੇ ਜਲੰਧਰ ਆਦਿ ਸ਼ਹਿਰਾਂ ਨੂੰ ਇਸ ਦੇ ਦੇ ਰੂਟ ਨੂੰ ਹਟਾ ਦਿੱਤਾ ਗਿਆ। ਹਾਲਾਂਕਿ ਇਸ ਸੰਬੰਧੀ ਕਿਸੇ ਵੀ ਪੁਲਸ ਅਧਿਕਾਰੀ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਸੂਤਰਾਂ ਦੇ ਮੁਤਾਬਕ ਇਸ ਬੱਸ ਨੂੰ ਸਖਤ ਪ੍ਰਬੰਧ 'ਚ ਵਾਪਸ ਰਾਜਪੁਰਾ, ਪਟਿਆਲਾ ਅਤੇ ਸੰਗਰੂਰ ਤੋਂ ਕੱਢਿਆ ਗਿਆ ਹੈ।


Related News