ਭਾਰਤ ਦੀ ਕਣਕ ਦੀ ਬੋਰੀ 4 ਹਜ਼ਾਰ ਕਿ. ਮੀ. ਦਾ ਸਫਰ ਤੈਅ ਕਰ ਪਹੁੰਚਦੀ ਹੈ ਕਾਬੁਲ

09/20/2018 2:16:50 AM

ਨਵੀਂ ਦਿੱਲੀ — ਇਨੀਂ ਦਿਨੀਂ ਈਰਾਨ 'ਚ ਘਮਾਸਾਨ ਮਚਿਆ ਹੋਇਆ ਹੈ। ਅਮਰੀਕਾ ਨੇ ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ 4 ਨਵੰਬਰ ਤੱਕ ਵਪਾਰ ਬੰਦ ਕਰਨਾ ਹੋਵੇਗਾ। ਅਮਰੀਕਾ ਦਾ ਆਖਣਾ ਹੈ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਉਹ ਦੇਸ਼ਾਂ ਖਿਲਾਫ ਵੱਡੇ ਫੈਸਲੇ ਲੈ ਸਕਦਾ ਹੈ। ਅਮਰੀਕਾ ਨੇ ਇਸ ਐਲਾਨ 'ਚ ਭਾਰਤ ਵੀ ਸ਼ਾਮਲ ਹੈ। ਤੇਲ ਤੋਂ ਇਲਾਵਾ ਚਾਬਹਾਰ ਬੰਦਰਗਾਹ ਇਹ ਪੁਆਇੰਟ ਹੈ, ਜਿਸ 'ਤੇ ਭਾਰਤ ਅਤੇ ਈਰਾਨ ਕਾਫੀ ਨੇੜੇ ਆ ਚੁਕੇ ਹਨ। ਚਾਬਹਾਰ ਨਾ ਸਿਰਫ ਭਾਰਤ ਅਤੇ ਈਰਾਨ ਨੂੰ ਨੇੜੇ ਲਿਆਉਂਦਾ ਹੈ ਬਲਕਿ ਰਣਨੀਤਕ ਤੌਰ 'ਤੇ ਵੀ ਕਾਫੀ ਅਹਿਮ ਸਾਬਤ ਹੋ ਰਿਹਾ ਹੈ। ਇਨ੍ਹਾਂ ਸਭ ਵਿਚਾਲੇ ਭਾਰਤ ਤੋਂ ਪਾਕਿਸਤਾਨ ਦੇ ਜ਼ਰੀਏ ਸਿੱਧਾ ਕਾਬੁਲ ਤੱਕ ਪਹੁੰਚਣ ਦਾ ਸਿੱਧਾ ਅਤੇ ਛੋਟਾ ਰਾਹ ਖੋਲਣ ਦੀਆਂ ਜਿਹੜੀਆਂ ਸੰਭਾਵਨਾਵਾਂ ਹਾਲ ਹੀ ਦੇ ਦਿਨਾਂ 'ਚ ਬਣੀਆਂ ਸਨ ਉਨ੍ਹਾਂ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪੂਰੀ ਤਰ੍ਹਾਂ ਨਾ ਦੀ ਮੋਹਰ ਲਾ ਦਿੱਤੀ ਹੈ ਪਰ ਜੇਕਰ ਇਹ ਰਾਹ ਖੁਲ੍ਹਦਾ ਹੈ ਤਾਂ ਤਿੰਨਾਂ ਮੁਲਕਾਂ ਨੂੰ ਵੱਡਾ ਫਾਇਦਾ ਹੋ ਸਕਦਾ ਸੀ।

PunjabKesari

 

ਦੱਸ ਦਈਏ ਕਿ ਅਫਗਾਨਿਸਤਾਨ 'ਚ ਅਮਰੀਕਾ ਦੇ ਰਾਜਦੂਤ ਜਾਨ ਬਾਸ ਵੱਲੋਂ ਆਖਿਆ ਗਿਆ ਸੀ ਕਿ ਪਾਕਿਸਤਾਨ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਭਾਰਤ ਅਤੇ ਕਾਬੁਲ ਵਿਚਾਲੇ ਹੋਣ ਵਾਲੇ ਵਪਾਰ ਲਈ ਆਪਣੀ ਸਰ-ਜ਼ਮੀਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਭਾਰਤ ਨੂੰ ਦੇ ਦਿੱਤੀ ਜਾਵੇ। ਪਾਕਿ ਦੇ ਵਿਦੇਸ਼ ਮੰਤਰੀ ਨੇ ਇਸ 'ਤੇ ਕਿਹਾ ਕਿ ਪਾਕਿਸਤਾਨ ਇਸ ਗੱਲ ਲਈ ਰਾਜ਼ੀ ਨਹੀਂ ਹੈ ਕਿ ਅਫਗਾਨਿਸਤਾਨ ਨਾਲ ਵਪਾਰ ਲਈ ਭਾਰਤ ਨੂੰ ਉਸ ਦੀ ਜ਼ਮੀਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਅਕਤੂਬਰ 2017 'ਚ ਭਾਰਤ ਤੋਂ ਕਣਕ ਦੀ ਪਹਿਲੀ ਖੇਪ ਕਾਬੁਲ ਪਹੁੰਚੀ ਸੀ। ਇਹ ਕਣਕ ਪਹਿਲਾਂ ਗੁਜਰਾਤ ਦੇ ਕਾਂਦਲਾ ਪੋਰਟ ਅਤੇ ਉਸ ਤੋਂ ਬਾਅਦ ਈਰਾਨ ਦੇ ਚਾਬਹਾਰ ਬੰਦਰਗਾਹ ਅਤੇ ਆਖਿਰ 'ਚ ਕਾਬੁਲ ਪਹੁੰਚੀ। ਕਾਂਡਲਾ ਤੋਂ ਚਾਬਹਾਰ ਦੀ ਦੂਰੀ ਕਰੀਬ 1,000 ਕਿ. ਮੀ. ਹੈ ਅਤੇ ਚਾਬਹਾਰ ਤੋਂ ਕਾਬੁਲ ਦੀ ਦੂਰੀ 1,839 ਕਿ. ਮੀ. ਹੈ। ਇਹ ਕਣਕ ਪੰਜਾਬ ਦੇ ਕਈ ਸੂਬਿਆਂ ਤੋਂ ਗੁਜਰਾਤ ਦੇ ਕਾਂਡਲਾ ਪਹੁੰਚੀ ਸੀ ਅਤੇ ਇਨ੍ਹਾਂ ਦੋਹਾਂ ਥਾਂਵਾਂ ਦੀ ਦੂਰੀ ਸੜਕ ਰਸਤੇ 1,389 ਕਿ. ਮੀ. ਤੋਂ ਕੁਝ ਜ਼ਿਆਦਾ ਹੈ।

4,000 ਕਿ. ਮੀ. ਦਾ ਸਫਰ ਤੈਅ ਕਰਕੇ ਕਣਕ 8 ਤੋਂ 10 ਦਿਨ ਬਾਅਦ ਕਾਬੁਲ ਪਹੁੰਚ ਸਕੀ। ਅਫਗਾਨਿਸਤਾਨ ਨੂੰ ਈਰਾਨ ਦੇ ਰਸਤੇ ਕਣਕ ਅਤੇ ਦੂਜੀਆਂ ਚੀਜ਼ਾਂ ਭੇਜਣਾ ਭਾਰਤ ਲਈ ਸਸਤਾ ਨਹੀਂ ਹੈ ਜੇਕਰ ਪਾਕਿਸਤਾਨ ਸਥਿਤ ਰਾਹ ਖੁਲ੍ਹ ਜਾਵੇ ਤਾਂ ਸਿਰਫ ਕੁਝ ਘੰਟਿਆਂ ਦੀ ਦੂਰੀ ਤੈਅ ਕਰਕੇ ਪੰਜਾਬ ਤੋਂ ਕਣਕ ਟਰੱਕਾਂ 'ਚ ਲੋਡ ਕਰਕੇ ਪਹਿਲਾਂ ਅੰਮ੍ਰਿਤਸਰ ਸਥਿਤ ਵਾਘਾ ਬਾਰਡਰ ਅਤੇ ਫਿਰ ਤੋਰਖਮ ਬਾਰਡਰ ਦੇ ਜ਼ਰੀਏ ਅਫਗਾਨਿਸਤਾਨ ਪਹੁੰਚਾਈ ਜਾ ਸਕਦੀ ਹੈ। ਉਂਝ ਅਫਗਾਨਿਸਤਾਨ ਵੱਲੋਂ ਵੀ ਉਸ ਦੇ ਦੇਸ਼ 'ਚ ਪਾਕਿਸਤਾਨ ਅਤੇ ਉਸ ਵੱਲੋਂ ਆਉਣ ਵਾਲੇ ਟਰੱਕਾਂ 'ਤੇ ਬੈਨ ਲੱਗਾ ਹੋਇਆ ਹੈ। ਬਾਰਡਰ ਚੈੱਕ ਪੋਸਟਸ 'ਤੇ ਪਾਕਿਸਤਾਨ ਦੇ ਟਰੱਕਾਂ 'ਤੇ ਲੋਡ ਸਮਾਨ ਨੂੰ ਅਫਗਾਨਿਸਤਾਨ ਨੇ ਟਰੱਕਾਂ 'ਤੇ ਲੋਡ ਕਰਕੇ ਹੀ ਅਫਗਾਨਿਸਤਾਨ ਤੱਕ ਪਹੁੰਚਾਇਆ ਜਾਂਦਾ ਹੈ। ਚਾਬਹਾਰ ਬੰਦਰਗਾਹ ਭਾਰਤ, ਅਫਗਾਨਿਸਤਾਨ ਅਤੇ ਈਰਾਨ ਨੂੰ ਨੇੜੇ ਲਿਆਉਂਦਾ ਹੈ।

PunjabKesari

 

ਅਮਰੀਕੀ ਰਾਜਦੂਤ ਵੱਲੋਂ ਦਿੱਤੇ ਗਏ ਬਿਆਨ ਦੇ ਆਪਣੇ ਮਾਇਨੇ ਹਨ। ਇਸ ਰਸਤੇ ਨੂੰ ਖੋਲ੍ਹਣਾ ਭਾਰਤ ਤੋਂ ਜ਼ਿਆਦਾ ਪਾਕਿਸਤਾਨ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਭਾਰਤ, ਜਿਸ ਦੀ ਅਰਥਵਿਵਸਥਾ ਦੀ ਤੁਲਨਾ 'ਚ 6 ਤੋਂ 7 ਗੁਣਾ ਵੱਡੀ ਹੈ, ਉਹ ਕਾਬੁਲ ਭੇਜੇ ਜਾਣ ਵਾਲੀ ਕਣਕ ਦੇ ਮਹਿੰਗੇ ਹੋਣ ਤੋਂ ਉਨਾਂ ਪਰੇਸ਼ਾਨ ਨਹੀਂ ਹੋਵੇਗਾ ਪਰ ਜੇਕਰ ਭਾਰਤ ਲਈ ਇਸਲਾਮਾਬਾਦ ਰਾਹ ਖੋਲਣ ਦੀ ਮਨਜ਼ੂਰੀ ਦਿੰਦਾ ਹੈ ਤਾਂ ਉਸ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਸਭ ਤੋਂ ਵੱਡਾ ਫਾਇਦਾ ਸ਼ਾਇਦ ਉਸ ਨੂੰ (ਪਾਕਿਸਤਾਨ) ਅਮਰੀਕਾ ਵੱਲੋਂ ਹੋਵੇਗਾ। ਅਮਰੀਕਾ, ਪਾਕਿਸਤਾਨ ਲਈ ਉਸ ਮਦਦ ਦੀ ਰਕਮ ਨੂੰ ਰਿਲੀਜ਼ ਕਰ ਸਕਦਾ ਹੈ ਜੋ ਉਸ ਨੇ ਰੋਕ ਦਿੱਤੀ ਹੈ। ਕੈਸ਼ ਕ੍ਰੰਚ ਨਾਲ ਨਜਿੱਠ ਰਹੇ ਪਾਕਿਸਤਾਨ ਲਈ ਇਹ ਰਕਮ ਇਕ ਸੰਜੀਵਨੀ ਬੂਟੀ ਤੋਂ ਘੱਟ ਸਾਬਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਅੱਤਵਾਦ ਖਿਲਾਫ ਜੋ ਲੜਾਈ ਉਸ ਨੇ ਜਾਰੀ ਰੱਖੀ ਹੈ ਉਸ 'ਚ ਵੀ ਉਸ ਨੂੰ ਮਦਦ ਮਿਲ ਸਕਦੀ ਹੈ। ਇਸ ਕਦਮ ਨਾਲ ਪਾਕਿ ਆਪਣਾ ਅਕਸ ਬਦਲ ਸਕਦਾ ਹੈ ਅਤੇ ਇਸ ਦਾ ਅੰਤਰਰਾਸ਼ਟਰੀ ਭਾਈਚਾਰੇ 'ਤੇ ਵੀ ਇਕ ਸਕਾਰਾਤਮਕ ਅਸਰ ਹੋਵੇਗਾ।

PunjabKesari

ਉਥੇ ਭਾਰਤ ਨੂੰ ਜੇਕਰ ਪਾਕਿਸਤਾਨ ਦੇ ਜ਼ਰੀਏ ਰਸਤਾ ਮਿਲਦਾ ਹੈ ਤਾਂ ਫਿਰ ਉਸ ਲਈ ਵੀ ਕਾਫੀ ਬਚਤ ਦਾ ਸੌਦਾ ਸਾਬਤ ਹੋਵੇਗਾ। ਅਮਰੀਕਾ ਜੋ ਭਾਰਤ 'ਤੇ ਲਗਾਤਾਰ ਦਬਾਅ ਬਣਾ ਰਿਹਾ ਹੈ ਕਿ ਉਹ ਈਰਾਨ ਨਾਲ ਆਪਣੇ ਵਪਾਰਕ ਸੰਬੰਧਾਂ ਨੂੰ ਬੰਦ ਕਰ ਦੇਵੇ। ਉਸ ਨੂੰ ਨਵੀਂ ਦਿੱਲੀ ਦੇ ਸਾਹਮਣੇ ਕੋਈ ਵਿਕਲਪ ਪੇਸ਼ ਕਰਨਾ ਹੋਵੇਗਾ ਤਾਂ ਜੋ ਆਉਣ ਵਾਲੇ ਦਿਨਾਂ 'ਚ ਕੋਈ ਪਰੇਸ਼ਾਨੀ ਨਾ ਪੈਦਾ ਹੋਵੇ। ਅਜਿਹੇ 'ਚ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਾਰਤ ਲਈ ਰਸਤੇ ਖੋਲਣ 'ਤੇ ਰਾਜ਼ੀ ਕਰ ਲੈਂਦੇ ਹਨ ਤਾਂ ਫਿਰ ਸ਼ਾਇਦ ਦੁਨੀਆ ਨੂੰ ਭਾਰਤ-ਪਾਕਿਸਤਾਨ-ਅਮਰੀਕਾ-ਅਫਗਾਨਿਸਤਾਨ ਇਨ੍ਹਾਂ ਚਾਰੋਂ ਦੇਸ਼ਾਂ ਵਿਚਾਲੇ ਇਕ ਨਵਾਂ ਰਣਨੀਤਕ ਰਿਸ਼ਤੇ ਦੀ ਸ਼ੁਰੂਆਤ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਇਹ ਥੋੜਾ ਮੁਸ਼ਕਿਲ ਹੈ ਕਿਉਂਕਿ ਚੀਨ ਅਤੇ ਪਾਕਿਸਤਾਨ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ। ਤੋਰਖਮ ਬਾਰਡਰ, ਪੇਸ਼ਾਵਰ ਸਥਿਤ ਅਫਗਾਨਿਸਤਾਨ ਦੀ ਸਥਿਤ 'ਤੇ ਹੈ। ਇਹ ਇਲਾਕਾ ਕਾਫੀ ਖਤਰਨਾਕ ਹੈ ਕਿਉਂਕਿ ਜਲਾਲਾਬਾਦ ਅਤੇ ਨਾਗਹਿਰ ਸੂਬੇ ਇਸ ਨਾਲ ਲੱਗੇ ਹੋਏ ਹਨ ਅਤੇ ਨਾਲ ਹੀ ਖੈਬਰ ਪਖਤੂਨਖਵਾ ਦਾ ਇਲਾਵਾ ਵੀ ਇਹੀਂ ਹੈ। ਇਹ ਸਾਰੇ ਇਲਾਕੇ ਹੋਣ ਵਾਲੇ ਅੱਤਵਾਦੀ ਹਮਲਿਆਂ ਤੋਂ ਪਰੇਸ਼ਾਨ ਹਨ। ਅਜਿਹੇ 'ਚ ਜੇਕਰ ਪਾਕਿਸਤਾਨ, ਭਾਰਤ ਨੂੰ ਰਾਹ ਦੇ ਵੀ ਦਿੰਦਾ ਹੈ ਤਾਂ ਸੁਰੱਖਿਆ ਦਾ ਮੁੱਦਾ ਕਾਫੀ ਅਹਿਮ ਹੋਵੇਗਾ।


Related News