ਪਾਣੀ ਦੇ ਅੰਦਰ ਬਣੀ ਭਾਰਤ ਦੀ ਪਹਿਲੀ ਸੁਰੰਗ : ਮੈਟਰੋ ਯਾਤਰੀਆਂ ਲਈ ਅਦਭੁੱਤ ਹੋਵੇਗਾ ਅਨੁਭਵ

Friday, Dec 30, 2022 - 02:22 PM (IST)

ਪਾਣੀ ਦੇ ਅੰਦਰ ਬਣੀ ਭਾਰਤ ਦੀ ਪਹਿਲੀ ਸੁਰੰਗ : ਮੈਟਰੋ ਯਾਤਰੀਆਂ ਲਈ ਅਦਭੁੱਤ ਹੋਵੇਗਾ ਅਨੁਭਵ

ਹਾਵੜਾ/ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ 'ਚ ਹੁਗਲੀ ਨਦੀ ਦੇ ਪਾਰ 120 ਕਰੋੜ ਰੁਪਏ ਦੀ ਲਾਗਤ ਨਾਲ ਪੂਰਬੀ ਪੱਛਮੀ ਮੈਟਰੋ ਕੋਰੀਡੋਰ ਦੇ ਤਹਿਤ ਭਾਰਤ ਦੀ ਪਹਿਲੀ ਪਾਣੀ ਦੇ ਅੰਦਰ ਬਣੀ ਸੁਰੰਗ ਯਾਤਰੀਆਂ ਲਈ ਇਕ ਸ਼ਾਨਦਾਰ ਤਜਰਬਾ ਹੋਵੇਗੀ ਕਿਉਂਕਿ ਇਸ ਸੁਰੰਗ ਦੇ 520 ਮੀਟਰ ਲੰਮੀ ਦੂਰੀ ਨੂੰ 45 ਸਕਿੰਟਾਂ 'ਚ ਪਾਰ ਕਰ ਲੈਣਗੀਆਂ। 'ਯੂਰੋਸਟਾਰ' ਦੇ ਲੰਡਨ-ਪੈਰਿਸ ਕੋਰੀਡੋਰ ਦਾ ਇਹ ਭਾਰਤੀ ਸੰਸਕਰਣ, ਇਹ ਸੁਰੰਗ ਨਦੀ ਦੇ ਬੈੱਡ ਤੋਂ 13 ਮੀਟਰ ਹੇਠਾਂ ਅਤੇ ਜ਼ਮੀਨ ਤੋਂ 33 ਮੀਟਰ ਹੇਠਾਂ ਹੈ। 520 ਮੀਟਰ ਲੰਬੀ ਸੁਰੰਗ ਕੋਲਕਾਤਾ ਦੇ ਈਸਟ ਵੈਸਟ ਮੈਟਰੋ ਕੋਰੀਡੋਰ ਦਾ ਹਿੱਸਾ ਹੈ, ਜੋ ਕਿ ਆਈ.ਟੀ. ਕੇਂਦਰ ਸਾਲਟ ਲੇਕ ਸੈਕਟਰ 5 ਤੋਂ ਨਦੀ ਦੇ ਪਾਰ ਪੱਛਮੀ 'ਚ ਪੂਰਬੀ ਹਾਵੜਾ ਮੈਦਾਨ ਨੂੰ ਜੋੜਦੀ ਹੈ।

PunjabKesari

ਸੁਰੰਗ ਦਾ ਨਿਰਮਾਣ ਪੂਰਾ ਹੋ ਗਿਆ ਹੈ ਅਤੇ ਐਸਪਲੇਨੇਡ ਅਤੇ ਸਿਆਲਦਹ ਦਰਮਿਆਨ 2.5 ਕਿਲੋਮੀਟਰ ਦੇ ਹਿੱਸੇ ਦੇ ਪੂਰਾ ਹੋਣ ਤੋਂ ਬਾਅਦ ਦਸੰਬਰ 2023 'ਚ ਇਸ ਕੋਰੀਡੋਰ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਦੇ ਮਹਾਪ੍ਰਬੰਧਕ (ਸਿਵਲ) ਸ਼ੈਲੇਸ਼ ਕੁਮਾਰ ਨੇ ਕਿਹਾ,''ਪੂਰਬ-ਪੱਛਮੀ ਕੋਰੀਡੋਰ ਲਈ ਸੁਰੰਗ ਜ਼ਰੂਰੀ ਅਤੇ ਇਹ ਮਹੱਤਵਪੂਰਨ ਸੀ। ਰਿਹਾਇਸ਼ੀ ਖੇਤਰਾਂ ਅਤੇ ਹੋਰ ਤਕਨੀਕੀ ਮੁੱਦਿਆਂ ਕਾਰਨ ਨਦੀ ਤੋਂ ਮਾਰਗ ਕੱਢਣਾ ਹੀ ਇਕਮਾਤਰ ਸੰਭਵ ਤਰੀਕਾ ਸੀ।'' ਉਨ੍ਹਾਂ ਕਿਹਾ,''ਹਾਵੜਾ ਅਤੇ ਸਿਆਲਦਹ ਦਰਮਿਆਨ ਇਹ ਮੈਟਰੋ ਮਾਰਗ ਸੜਕ ਮਾਰਗ ਤੋਂ 1.5 ਘੰਟੇ ਦੇ ਮੁਕਾਬਲੇ 40 ਮਿੰਟ ਰਹਿ ਜਾਂਦਾ ਹੈ। ਇਹ ਦੋਵੇਂ ਸਿਰਿਆਂ 'ਤੇ ਭੀੜ ਨੂੰ ਵੀ ਘੱਟ ਕਰੇਗਾ।'' ਉਨ੍ਹਾਂ ਕਿਹਾ ਕਿ ਸੁਰੰਗ ਪਾਰ ਕਰਨ 'ਚ 45 ਸਕਿੰਟ ਦਾ ਸਮਾਂ ਲੱਗੇਗਾ। ਸੁਰੰਗ 'ਚ ਪਾਣੀ ਦੇ ਪ੍ਰਵਾਹ ਅਤੇ ਰਿਸਾਅ ਰੋਕਣ ਲਈ ਕਈ ਸੁਰੱਖਿਆਤਮਕ ਉਪਾਅ ਕੀਤੇ ਗਏ ਹਨ। ਜਲ ਨੂੰ ਪ੍ਰਵੇਸ਼ ਕਰਨ ਤੋਂ ਰੋਕਣ ਲਈ ਇਨ੍ਹਾਂ ਭਾਗਾਂ 'ਚ ਫਲਾਈ ਐਸ਼ ਅਤੇ ਮਾਈਕ੍ਰੋ ਸਿਲਿਕਾ ਨਾਲ ਬਣੇ ਕੰਕ੍ਰੀਟ ਮਿਸ਼ਰਨ ਦਾ ਉਪਯੋਗ ਕੀਤਾ ਗਿਆ ਹੈ।

PunjabKesari

PunjabKesari


author

DIsha

Content Editor

Related News