ਭਾਰਤ, ਪਾਕਿ ਤੇ ਨੇਪਾਲ ''ਤੇ ਮੰਡਰਾ ਰਿਹੈ ਵੱਡਾ ਸੰਕਟ

Tuesday, Dec 18, 2018 - 07:45 PM (IST)

ਭਾਰਤ, ਪਾਕਿ ਤੇ ਨੇਪਾਲ ''ਤੇ ਮੰਡਰਾ ਰਿਹੈ ਵੱਡਾ ਸੰਕਟ

ਵਾਸ਼ਿੰਗਟਨ (ਏਜੰਸੀ)- ਪੌਣ ਪਾਣੀ ਕਾਰਨ ਪਹਾੜੀ ਖੇਤਰ ਦੇ ਗਲੇਸ਼ੀਅਰ ਕਾਫੀ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਦੇ ਚਲਦੇ ਛੇਤੀ ਹੀ ਭਾਰਤ, ਪਾਕਿਸਤਾਨ ਅਤੇ ਨੇਪਾਲ ਦੇ ਕੁਝ ਹਿੱਸਿਆਂ ਵਿਚ ਪਾਣੀ ਦੀ ਕਮੀ ਨਾਲ ਜੂਝਣਾ ਪੈ ਸਕਦਾ ਹੈ। ਅਮਰੀਕਾ ਦੇ ਓਹੀਓ ਸਟੇਟ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਇਸ ਦਾ ਖੁਲਾਸਾ ਹੋਇਆ ਹੈ। ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਸਾਲ 2100 ਤੱਕ ਪੌਣ ਪਾਣੀ ਕਾਰਨ ਏਂਡੀਜ਼ ਪਹਾੜ ਅਤੇ ਤਿੱਬਤੀ ਪਠਾਰ 'ਤੇ ਵਿਨਾਸ਼ਕਾਰੀ ਪ੍ਰਭਾਵ ਪੈ ਸਕਦਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਇਥੋਂ ਅੱਧੀ ਬਰਫ ਗਾਇਬ ਹੋ ਜਾਵੇਗੀ। ਖੋਜਕਰਤਾਵਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਵਿਚ ਪਾਣੀ ਦੀ ਸਪਲਾਈ ਵਿਚ ਕਮੀ ਆਈ ਹੈ ਅਤੇ ਵੱਧਦੀ ਆਬਾਦੀ ਕਾਰਨ ਇਸ ਦੀ ਮੰਗ ਵੱਧ ਰਹੀ ਹੈ। ਪੇਰੂ ਵਿਚ ਗਲੇਸ਼ੀਅਰ, ਪਸ਼ੂਆਂ ਅਤੇ ਆਮ ਲੋਕਾਂ ਲਈ ਭਾਰੀ ਮਾਤਰਾ ਵਿਚ ਪਾਣੀ ਦੀ ਸਪਲਾਈ ਕਰਦੇ ਹਨ। 2016 ਵਿਚ ਚੀਨ ਅਤੇ ਭਾਰਤ ਦੇ ਖੋਜਕਰਤਾਵਾਂ ਨੇ ਤਿੱਬਤੀ ਪਠਾਰ 'ਤੇ ਇਸੇ ਤਰ੍ਹਾਂ ਦੀ ਖੋਜ ਕਰਨ ਲਈ ਇਕ ਪਹਿਲ ਕੀਤੀ ਸੀ, ਜਿਸ ਵਿਚ ਹਜ਼ਾਰਾਂ ਗਲੇਸ਼ੀਅਰ ਸ਼ਾਮਲ ਸਨ, ਜੋ ਅਫਗਾਨਿਸਤਾਨ, ਭੂਟਾਨ, ਚੀਨ, ਭਾਰਤ, ਨੇਪਾਲ, ਪਾਕਿਸਤਾਨ ਅਤੇ ਤਜ਼ਾਕਿਸਤਾਨ ਦੇ ਕੁਝ ਹਿੱਸਿਆਂ ਵਿਚ ਲੋਕਾਂ ਨੂੰ ਪਾਣੀ ਦੀ ਸਪਲਾਈ ਕਰ ਸਕਦੇ ਹਨ।

ਕੌਮਾਂਤਰੀ ਸੋਧ ਟੀਮ ਨੇ ਤੀਜੇ ਧਰੁਵ ਪਠਾਰ ਨੂੰ ਸਵਾਰਨਾ ਸ਼ੁਰੂ ਕੀਤਾ। ਇਥੋਂ ਉੱਤਰ ਅਤੇ ਦੱਖਣੀ ਧਰੁਵਾਂ ਵਿਚ ਵਰਤੋਂ ਕਰਨ ਸਬੰਧੀ ਪਾਣੀ ਦਾ ਸਭ ਤੋਂ ਵੱਡਾ ਭੰਡਾਰ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਤਿੱਬਤੀ ਪਠਾਰ ਅਤੇ ਏਂਡੀਜ਼ ਪਹਾੜਾਂ ਤੋਂ ਬਰਫ ਦਾ ਨਮੂਨਾ ਲਿਆ ਅਤੇ ਇਸ ਦੇ ਤਾਪਮਾਨ, ਵਾਯੂ ਗੁਣਵਤਾ ਅਤੇ ਹੋਰ ਵੱਡੇ ਪੱਧਰ ਨੂੰ ਲੈ ਕੇ ਪੂਰਬ ਵਿਚ ਹੋਈਆਂ ਘਟਨਾਵਾਂ ਬਾਰੇ ਜਾਨਣ ਲਈ ਇਸ ਦੀ ਜਾਂਚ ਕੀਤੀ।

ਥਾਮਸਨ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਪਿਛਲੇ 200 ਸਾਲਾਂ ਬਾਰੇ ਸਾਨੂੰ ਲਗਭਗ ਸਭ ਕੁਝ ਪਤਾ ਲੱਗ ਗਿਆ ਹੈ। ਹੁਣ ਅਸੀਂ ਪਿਛਲੇ 10,000 ਸਾਲ ਬਾਰੇ ਪਤਾ ਲਗਾਉਣਾ ਚਾਹੁੰਦੇ ਹਾਂ। ਪਹਿਲਾਂ ਕਈ ਵਾਰ ਅਜਿਹਾ ਹੋਇਆ ਕਿ ਅਲ ਨੀਨੋ ਕਾਰਨ ਗਲੇਸ਼ੀਅਰ ਨੇ ਕਈ ਵਾਰ ਤਾਪਮਾਨ ਵਿਚ ਵਾਧੇ ਦੇ ਸੰਕੇਤ ਦਿੱਤੇ ਹਨ। ਹਾਲਾਂਕਿ, ਪਿਛਲੀ ਸ਼ਤਾਬਦੀ ਦੌਰਾਨ ਏਂਡੀਜ਼ ਅਤੇ ਪਹਾੜੀ ਖੇਤਰ ਦੋਹਾਂ ਦੇ ਗਲੇਸ਼ੀਅਰਸ ਨੇ ਤਾਪਮਾਨ ਵਿਚ ਵਿਆਪਕ ਤੌਰ 'ਤੇ ਲਗਾਤਾਰ ਵਾਧੇ ਦੇ ਸੰਕੇਤ ਦਿੱਤੇ। ਥਾਮਸਨ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਤਾਪਮਾਨ ਵਧਣਾ ਆਮ ਨਹੀਂ ਹੈ। ਇਹ ਕਾਫੀ ਤੇਜ਼ੀ ਨਾਵ ਵੱਧ ਰਿਹਾ ਹੈ। ਇਸ ਨਾਲ ਪੇਰੂ ਅਤੇ ਭਾਰਤ ਦੋਹਾਂ ਦੇ ਗਲੇਸ਼ੀਅਰਸ ਪ੍ਰਭਾਵਿਤ ਹੋ ਰਹੇ ਹਨ। ਇਹ ਇਕ ਵੱਡੀ ਸਮੱਸਿਆ ਹੈ, ਕਿਉਂਕਿ ਬਹੁਤ ਸਾਰੇ ਲੋਕ ਪਾਣੀ ਲਈ ਇਨ੍ਹਾਂ ਗਲੇਸ਼ੀਅਰਸ 'ਤੇ ਨਿਰਭਰ ਹਨ। ਗਲੇਸ਼ੀਅਰ ਪਿਗਲਣ ਨਾਲ ਪਹਾੜ ਖਿਸਕਣ ਅਤੇ ਹੜ੍ਹ ਦਾ ਖਤਰਾ ਵਧ ਰਿਹਾ ਹੈ। ਇਸ ਨਾਲ ਵੀ ਖੇਤਰ ਦੀ ਪਾਣੀ ਦੀ ਸਪਲਾਈ 'ਤੇ ਲੰਬੇ ਸਮੇਂ ਲਈ ਪ੍ਰਭਾਵ ਪੈ ਸਕਦਾ ਹੈ।


author

Sunny Mehra

Content Editor

Related News