ਭਾਰਤ ''ਚ ਗਹਿਰਾਇਆ ਬਿਜਲੀ ਸੰਕਟ ! ਕਈ ਸੂਬਿਆਂ ''ਚ ਲੰਬੇ ਪਾਵਰ ਕੱਟਾਂ ਤੋਂ ਦੁਖੀ ਹੋਏ ਲੋਕ

Sunday, May 24, 2026 - 04:28 PM (IST)

ਭਾਰਤ ''ਚ ਗਹਿਰਾਇਆ ਬਿਜਲੀ ਸੰਕਟ ! ਕਈ ਸੂਬਿਆਂ ''ਚ ਲੰਬੇ ਪਾਵਰ ਕੱਟਾਂ ਤੋਂ ਦੁਖੀ ਹੋਏ ਲੋਕ

ਨੈਸ਼ਨਲ ਡੈਸਕ- ਭਾਰਤ 'ਚ ਪੈ ਰਹੀ ਭਿਆਨਕ ਗਰਮੀ ਦਰਮਿਆਨ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵੀਰਵਾਰ ਨੂੰ ਦੇਸ਼ 'ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 271 ਗੀਗਾਵਾਟ (GW) ਤੱਕ ਪਹੁੰਚ ਗਈ। ਭਾਵੇਂ ਸਰਕਾਰ ਦਾ ਦਾਅਵਾ ਹੈ ਕਿ ਸਿਸਟਮ ਮਜ਼ਬੂਤ ਹੈ ਅਤੇ ਮੰਗ ਪੂਰੀ ਕੀਤੀ ਜਾ ਰਹੀ ਹੈ, ਪਰ ਅਸਲੀਅਤ ਇਸ ਦੇ ਉਲਟ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਦੇਸ਼ 'ਚ ਬਿਜਲੀ ਦੀ ਕਮੀ (peak power deficit) ਲਗਭਗ 17 ਗੀਗਾਵਾਟ ਦਰਜ ਕੀਤੀ ਗਈ, ਜਿਸ ਕਾਰਨ ਕਈ ਇਲਾਕਿਆਂ 'ਚ ਬਲੈਕਆਊਟ ਅਤੇ ਲੋਡ ਸ਼ੈਡਿੰਗ (ਬਿਜਲੀ ਕਟੌਤੀ) ਵਰਗੇ ਹਾਲਾਤ ਬਣੇ ਹੋਏ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਬਿਜਲੀ ਦੀ ਅਸਲ ਕਮੀ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਬਿਜਲੀ ਵੰਡ ਕੰਪਨੀਆਂ (Discoms) ਅਕਸਰ ਸਥਾਨਕ ਪੱਧਰ 'ਤੇ ਹੋਣ ਵਾਲੇ ਕੱਟਾਂ ਨੂੰ ਅਧਿਕਾਰਤ ਅੰਕੜਿਆਂ 'ਚ ਸ਼ਾਮਲ ਨਹੀਂ ਕਰਦੀਆਂ, ਜਿਸ ਕਾਰਨ ਜਨਤਾ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਅਤੇ ਜ਼ਮੀਨੀ ਹਕੀਕਤ 'ਚ ਵੱਡਾ ਅੰਤਰ ਹੁੰਦਾ ਹੈ।

ਉੱਤਰ ਪ੍ਰਦੇਸ਼ 'ਚ ਲੱਗ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ 'ਚ ਭਾਰੀ ਗੁੱਸਾ ਹੈ। ਬੈਂਗਲੁਰੂ 'ਚ ਲੋਕਾਂ ਨੂੰ ਰੋਜ਼ਾਨਾ ਕਈ ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਵਲੋਂ ਰੱਖ-ਰਖਾਅ ਅਤੇ ਟ੍ਰਾਂਸਫਾਰਮਰਾਂ ਦੇ ਖਰਾਬ ਹੋਣ ਦਾ ਬਹਾਨਾ ਲਗਾਇਆ ਜਾ ਰਿਹਾ ਹੈ, ਪਰ ਰਿਹਾਇਸ਼ੀ ਇਲਾਕਿਆਂ ਵਿੱਚ ਹਾਲਤ ਮਾੜੀ ਹੈ। ਕੇਰਲ ਅਤੇ ਤਾਮਿਲਨਾਡੂ 'ਚ ਅਪ੍ਰੈਲ ਮਹੀਨੇ 'ਚ ਭਾਰੀ ਕੱਟ ਲਗਾਏ ਗਏ ਸਨ, ਜਦਕਿ ਚੇਨਈ ਦੇ ਕਈ ਹਿੱਸਿਆਂ 'ਚ ਵੀ ਸਥਾਨਕ ਸਪਲਾਈ 'ਚ ਵਿਘਨ ਪੈਣ ਦੀਆਂ ਖ਼ਬਰਾਂ ਹਨ।

ਮਾਹਿਰਾਂ ਅਨੁਸਾਰ, ਭਾਰਤ ਦਾ ਬਿਜਲੀ ਵੰਡ ਢਾਂਚਾ (distribution infrastructure) ਵਧਦੀ ਮੰਗ ਦੇ ਹਿਸਾਬ ਨਾਲ ਅਪਡੇਟ ਨਹੀਂ ਹੋਇਆ ਹੈ। ਬਿਜਲੀ ਕੰਪਨੀਆਂ ਦੀ ਮਾੜੀ ਵਿੱਤੀ ਹਾਲਤ ਕਾਰਨ ਨਵੇਂ ਬੁਨਿਆਦੀ ਢਾਂਚੇ 'ਚ ਨਿਵੇਸ਼ ਨਹੀਂ ਹੋ ਰਿਹਾ। ਇਸ ਤੋਂ ਇਲਾਵਾ, ਸੂਰਜੀ ਊਰਜਾ (Solar energy) 'ਤੇ ਨਿਰਭਰਤਾ ਵਧ ਰਹੀ ਹੈ, ਪਰ ਸ਼ਾਮ ਦੇ ਸਮੇਂ ਜਦੋਂ ਬਿਜਲੀ ਦੀ ਮੰਗ ਸਭ ਤੋਂ ਵੱਧ ਹੁੰਦੀ ਹੈ, ਉਦੋਂ ਸੂਰਜੀ ਊਰਜਾ ਉਪਲਬਧ ਨਹੀਂ ਹੁੰਦੀ, ਜਿਸ ਕਾਰਨ ਗਰਿੱਡ 'ਤੇ ਦਬਾਅ ਵੱਧ ਜਾਂਦਾ ਹੈ। ਬਿਜਲੀ ਮੰਤਰਾਲੇ ਨੇ ਖਪਤਕਾਰਾਂ ਨੂੰ ਬਿਜਲੀ ਦੀ ਵਰਤੋਂ ਸਾਵਧਾਨੀ ਨਾਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਗਰਿੱਡ ਦੀ ਸਥਿਰਤਾ ਬਣੀ ਰਹੇ। ਨੈਸ਼ਨਲ ਗਰਿੱਡ ਨੂੰ ਫੇਲ੍ਹ ਹੋਣ ਤੋਂ ਬਚਾਉਣ ਲਈ ਡਾਟਾ ਪ੍ਰਣਾਲੀਆਂ (SCADA) ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News