Covishield ਲਗਵਾ ਕੇ EU ਦੇ ਦੇਸ਼ਾਂ ’ਤੇ ਜਾਣ ਨੂੰ ਤਿਆਰ ਭਾਰਤੀਆਂ ਨੂੰ ਵੱਡਾ ਝਟਕਾ, ਜਾਣੋ ਪੂਰਾ ਮਾਮਲਾ

Monday, Jun 28, 2021 - 02:47 PM (IST)

Covishield ਲਗਵਾ ਕੇ EU ਦੇ ਦੇਸ਼ਾਂ ’ਤੇ ਜਾਣ ਨੂੰ ਤਿਆਰ ਭਾਰਤੀਆਂ ਨੂੰ ਵੱਡਾ ਝਟਕਾ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਇਨਫ਼ੈਕਸ਼ਨ ’ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਮੁਹਿੰਮ ਚਲ ਰਹੀ ਹੈ। ਦੇਸ਼ ’ਚ ਜ਼ਿਆਦਾਤਰ ਲੋਕਾਂ ਨੂੰ ਕੋਵਿਡਸ਼ੀਲਡ (Covishield ) ਦੀ ਡੋਜ਼ ਦਿੱਤੀ ਜਾ ਰਹੀ ਹੈ। ਇਸ ਵਿਚਾਲੇ ਹੁਣ ਉਨ੍ਹਾਂ ਲੋਕਾਂ ਦੀ ਟੈਂਸ਼ਨ ਵਧ ਗਈ ਹੈ ਜਿਨ੍ਹਾਂ ਨੂੰ ਕੋਵਿਡਸ਼ੀਲਡ ਲੱਗੀ ਹੈ ਤੇ ਉਹ ਵਿਦੇਸ਼ ਯਾਤਰਾ ’ਤੇ ਜਾਣ ਵਾਲੇ ਹਨ। ਦਰਅਸਲ ਕੋਵਿਡਸ਼ੀਲਡ ਨੂੰ ਕਈ ਦੇਸ਼ਾਂ ਨੇ ਅਜੇ ਤਕ ਮਾਨਤਾ ਨਹੀਂ ਦਿੱਤੀ ਹੈ। ਕੋਵਿਡਸ਼ੀਲਡ ਵੈਕਸੀਨ ਲਗਾਉਣ ਵਾਲੇ ਯਾਤਰੀਆਂ ਨੂੰ ਯੂਰਪੀ ਸੰਘ (EU) ਦੇ ਦੇਸ਼ ਆਪਣੇ ਇੱਥੇ ਆਉਣ ਦੀ ਇਜਾਜ਼ਤ ਨਹੀਂ ਦੇਣਗੇ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਆਰਥਿਕ ਵਿਕਾਸ ਲਈ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇ: ਸਿਨਹਾ

EU ਦੇ ਕਈ ਮੈਂਬਰ ਦੇਸ਼ਾਂ ਨੇ ਡਿਜੀਟਲ ਵੈਕਸੀਨ ਪਾਸਪੋਰਟ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਡਿਜੀਟਲ ਵੈਕਸੀਨ ਪਾਸਪੋਰਟ ਦੇ ਜ਼ਰੀਏ ਯੂਰਪੀ ਸੰਘ ਲੋਕਾਂ ਨੂੰ ਕੰਮ ਜਾਂ ਸੈਰ-ਸਪਾਟੇ ਲਈ ਸੁਤੰਤਰ ਤੌਰ ’ਤੇ ਆਉਣ ਜਾਣ ਦੀ ਇਜਾਜ਼ਤ ਦੇਵੇਗਾ। ਪਹਿਲਾਂ EU ਨੇ ਮੈਂਬਰ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ ਕਿਸੇ ਵੀ ਤਰ੍ਹਾਂ ਦੀ ਪਰਵਾਹ ਕੀਤੇ ਬਿਨਾ ਸਰਟੀਫ਼ਿਕੇਟ ਜਾਰੀ ਕਰਨ ਨੂੰ ਕਿਹਾ ਸੀ ਪਰ ‘ਗ੍ਰੀਨ ਪਾਸ’ ਦੀ ਤਕਨੀਕੀ ਵਿਲੱਖਣਤਾ ਤੋਂ ਮਿਲੇ ਸੰਕੇਤ ਦੇ ਮੁਤਾਬਕ ਹੁਣ EU ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਇਜਾਜ਼ਤ ਦੇਵੇਗਾ ਜਿਨ੍ਹਾਂ ਨੂੰ EU-wide marketing authorization ਤੋਂ ਪ੍ਰਾਪਤ ਕਰਨ ਵਾਲੇ ਕੋਵਿਡ ਟੀਕੇ ਲੱਗੇ ਹੋਣ।
ਇਹ ਵੀ ਪੜ੍ਹੋ : ਕਸ਼ਮੀਰੀ ਮੁੰਡੇ ਨੇ ‘ਰਬਾਬ’ ਵਜਾਉਣ ਨੂੰ ਬਣਾਇਆ ਆਪਣਾ ਸ਼ੌਕ, ਨੌਜਵਾਨਾਂ ਲਈ ਬਣਿਆ ਪ੍ਰੇਰਣਾ ਸਰੋਤ

ਯੂਰਪੀ ਮੈਡੀਸਨ ਏਜੰਸੀ (ਈ. ਐਮ. ਏ.) ਵੱਲੋਂ ਅਜੇ ਤਕ ਸਿਰਫ਼ ਚਾਰ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ’ਚ ਫ਼ਾਈਜ਼ਰ, ਮਾਰਡਨਾ, ਐਸਟ੍ਰਾਜੇਨੇਕਾ ਤੇ ਜਾਨਸਨ ਐਂਡ ਜਾਨਸਨ ਦਾ ਨਾਂ ਸ਼ਾਮਲ ਹੈ। ਇਨ੍ਹਾਂ ਚਾਰਾਂ ’ਚੋਂ ਕਿਸੇ ਨੂੰ ਵੀ ਕੋਈ ਵੀ ਵੈਕਸੀਨ ਲੱਗੀ ਹੈ ਤਾਂ ਯੂਰਪੀ ਦੇਸ਼ਾਂ ਦੀ ਯਾਤਰਾ ’ਤੇ ਜਾਇਆ ਜਾ ਸਕੇਗਾ। ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਵੱਲੋਂ ਬਣਾਏ ਗਏ ਐਸਟ੍ਰਾਜੇਨੇਕਾ ਦੇ ਕੋਵਿਡਸ਼ੀਲਡ ਨੂੰ ਯੂਰਪੀ ਬਾਜ਼ਾਰ ਲਈ ਈ. ਐੱਮ. ਏ. ਨੇ ਅਜੇ ਮਨਜ਼ੂਰੀ ਨਹੀਂ ਦਿੱਤੀ ਹੈ। ਹਾਲਾਂਕਿ ਕੋਵਿਡਸ਼ੀਲਡ ਨੂੰ ਵਰਲਡ ਹੈਲਥ ਆਰਗਨਾਈਜ਼ੇਸ਼ਨ (WHO ) ਤੋਂ ਮਨਜ਼ੂਰੀ ਮਿਲ ਗਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News