ਆਜ਼ਾਦੀ ਦਿਵਸ : ਆਪਣੇ ਭਾਸ਼ਣ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਲੋਕਾਂ ਤੋਂ ਮੰਗੇ ਸੁਝਾਅ

07/19/2019 4:00:16 PM

ਨਵੀਂ ਦਿੱਲੀ— ਇਸ ਵਾਰ 15 ਅਗਸਤ ਦਾ ਮੌਕਾ ਪ੍ਰਧਾਨ ਮੰਤਰੀ ਨਰਿੰਦਰ ਲਈ ਖਾਸ ਹੈ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਆਜ਼ਾਦੀ ਦਿਵਸ ਹੈ। ਇਸ ਨੂੰ ਯਾਦਗਾਰ ਬਣਾਉਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਪੀ.ਐੱਮ. ਮੋਦੀ ਨੇ ਲੋਕਾਂ ਨੂੰ 15 ਅਗਸਤ ਨੂੰ ਹੋਣ ਵਾਲੇ ਉਨ੍ਹਾਂ ਦੇ ਭਾਸ਼ਣ ਲਈ ਸੁਝਾਅ ਮੰਗੇ ਹਨ। ਮੋਦੀ ਨੇ ਇਸ ਲਈ ਸ਼ੁੱਕਰਵਾਰ ਨੂੰ ਟਵੀਟ ਕੀਤਾ। ਮੋਦੀ ਨੇ ਟਵੀਟ ਕਰ ਕੇ ਕਿਹਾ,''ਮੈਨੂੰ ਆਪਣੇ 15 ਅਗਸਤ ਦੇ ਭਾਸ਼ਣ 'ਚ ਤੁਹਾਡੇ ਸਾਰਿਆਂ ਦੇ ਸੁਝਾਵਾਂ ਨੂੰ ਸ਼ਾਮਲ ਕਰਨ 'ਚ ਖੁਸ਼ੀ ਹੋਵੇਗੀ।'' ਉਨ੍ਹਾਂ ਨੇ ਲੋਕਾਂ ਨੂੰ ਸੁਝਾਅ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਲਾਲ ਕਿਲੇ ਦੀ ਪ੍ਰਾਚੀਰ ਤੋਂ 130 ਕਰੋੜ ਭਾਰਤੀ ਤੁਹਾਡੇ ਵਿਚਾਰ ਸੁਣਨਗੇ। ਮੋਦੀ ਨੇ ਲਿਖਿਆ,''ਤੁਸੀਂ ਨਮੋ ਐਪ 'ਤੇ ਵਿਸ਼ੇਸ਼ ਰੂਪ ਨਾਲ ਬਣਾਏ ਗਏ ਓਪਨ ਫੋਰਮ 'ਚ ਆਪਣਾ ਸੁਝਾਅ ਦਿਓ।''

ਨਮੋ ਐਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਧਿਕਾਰਤ ਐਪ ਹੈ, ਇਸ ਨੂੰ ਲੱਖਾਂ ਲੋਕਾਂ ਨੇ ਡਾਊਨਲੋਡ ਕਰ ਰੱਖਿਆ ਹੈ। ਇਸ ਨੂੰ ਪਲੇਅ ਸਟੋਰ ਤੋਂ ਮੁਫ਼ਤ 'ਚ ਡਾਊਨਲੋਡ ਕਰ ਸਕਦੇ ਹੋ। ਇਹ ਐਪ ਤੁਹਾਨੂੰ ਉੱਥੇ ਨਿਊਜ਼ ਐਂਡ ਮੈਗਜ਼ੀਨ ਕੈਟੇਗਰੀ 'ਚ ਮਿਲੇਗਾ। ਇਸ ਰਾਹੀਂ ਪੀ.ਐੱਮ. ਜਨਤਾ ਨਾਲ ਸਿੱਧੀ ਗੱਲਬਾਤ ਕਰਦੇ ਹਨ। ਲੋਕ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ 'ਚ 15 ਅਗਸਤ ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਉਨ੍ਹਾਂ ਦਾ ਪਹਿਲਾ ਭਾਸ਼ਣ ਹੋਵੇਗਾ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 'ਚ 542 ਸੀਟਾਂ 'ਤੇ ਵੋਟਿੰਗ ਹੋਈ ਸੀ। ਇਨ੍ਹਾਂ 'ਚੋਂ ਭਾਜਪਾ ਗਠਜੋੜ ਨੇ 352 ਸੀਟਾਂ 'ਤੇ ਜਿੱਤ ਦਰਜ ਕਰ ਕੇ ਪਹਿਲੇ (336) ਤੋਂ ਵਧ ਬਹੁਮਤ ਹਾਸਲ ਕੀਤਾ ਸੀ। ਉੱਥੇ ਹੀ ਕਾਂਗਰਸ ਗਠਜੋੜ ਨੂੰ 96 ਸੀਟਾਂ ਮਿਲੀਆਂ ਸਨ।


DIsha

Content Editor

Related News