Indian ਪਾਸਪੋਰਟ ਦੀ ਵਧੀ ਤਾਕਤ, ਬਿਨਾਂ ਵੀਜ਼ਾ ਦੁਨੀਆ ਦੇ ਇਨ੍ਹਾਂ 62 ਦੇਸ਼ਾਂ 'ਚ ਜਾ ਸਕਦੇ ਹਨ ਭਾਰਤੀ

01/12/2024 11:06:10 AM

ਇੰਟਰਨੈਸ਼ਨਲ ਡੈਸਕ- ਦੁਨੀਆ 'ਚ ਭਾਰਤ ਦੇ ਪਾਸਪੋਰਟ ਦੀ ਤਾਕਤ ਤੇਜ਼ੀ ਨਾਲ ਵਧ ਰਹੀ ਹੈ। ਅੱਜ ਜਾਰੀ ਕੀਤੀ ਗਈ ਨਵੀਂ ਰੈਂਕਿੰਗ ਮੁਤਾਬਕ ਭਾਰਤ ਦਾ ਪਾਸਪੋਰਟ ਦੁਨੀਆ 'ਚ 80ਵੇਂ ਸਥਾਨ 'ਤੇ ਆਉਂਦਾ ਹੈ। ਇੰਨਾ ਹੀ ਨਹੀਂ ਭਾਰਤ ਦੇ ਪਾਸਪੋਰਟ ਦੀ ਤਾਕਤ ਹੁਣ ਇਹ ਹੈ ਕਿ ਦੇਸ਼ ਦੇ ਨਾਗਰਿਕ ਦੁਨੀਆ ਦੇ 62 ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ। ਹੈਨਲੇ ਪਾਸਪੋਰਟ ਸੂਚਕਾਂਕ ਮੁਤਾਬਕ ਪਾਕਿਸਤਾਨ ਦੇ ਪਾਸਪੋਰਟ ਦੀ ਹਾਲਤ ਖ਼ਰਾਬ ਹੈ ਅਤੇ ਇਹ ਦੁਨੀਆ ਵਿਚ ਚੌਥੇ ਸਭ ਤੋਂ ਹੇਠਲੇ ਸਥਾਨ 'ਤੇ ਹੈ। ਦੁਨੀਆ ਦੇ ਚੋਟੀ ਦੇ 6 ਦੇਸ਼ ਅਜਿਹੇ ਹਨ ਜਿਨ੍ਹਾਂ ਦੇ ਪਾਸਪੋਰਟ ਧਾਰਕ 194 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਸ਼ਰਮਨਾਕ; ਕਾਰ 'ਚ ਬੰਦੂਕ ਦੀ ਨੋਕ 'ਤੇ ਕੁੜੀ ਨਾਲ ਸਮੂਹਿਕ ਬਲਾਤਕਾਰ, ਘਰ ਦੇ ਨੇੜੇ ਸੁੱਟ ਕੇ ਹੋਏ ਫਰਾਰ

ਅਫਗਾਨਿਸਤਾਨ ਸਭ ਤੋਂ ਹੇਠਲੇ ਨੰਬਰ 'ਤੇ ਆਉਂਦਾ ਹੈ। ਇਸ ਦੇ ਨਾਗਰਿਕ ਬਿਨਾਂ ਵੀਜ਼ਾ ਦੇ ਸਿਰਫ 28 ਦੇਸ਼ਾਂ ਦਾ ਦੌਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਸੀਰੀਆ ਦੇ ਲੋਕ 29 ਦੇਸ਼ਾਂ ਵਿਚ ਅਤੇ ਇਰਾਕ ਦੇ ਲੋਕ 31 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ। ਇਸ ਦੇ ਨਾਲ ਹੀ ਹੇਠਾਂ ਤੋਂ ਚੌਥੇ ਨੰਬਰ ਯਾਨੀ 101ਵੇਂ ਸਥਾਨ 'ਤੇ ਆਉਣ ਵਾਲੇ ਪਾਕਿਸਤਾਨ ਦੇ ਲੋਕ ਸਿਰਫ਼ 34 ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਐਂਟਰੀ ਲੈ ਸਕਦੇ ਹਨ। ਦੁਨੀਆ ਦੇ 10 ਸਭ ਤੋਂ ਖ਼ਰਾਬ ਦਰਜੇ ਵਾਲੇ ਪਾਸਪੋਰਟ ਵਾਲੇ ਦੇਸ਼ਾਂ ਵਿੱਚ ਨੇਪਾਲ, ਫਲਸਤੀਨ, ਸੋਮਾਲੀਆ, ਯਮਨ, ਇਰਾਕ, ਸੀਰੀਆ, ਅਫਗਾਨਿਸਤਾਨ, ਇਰਾਕ, ਪਾਕਿਸਤਾਨ ਅਤੇ ਲੀਬੀਆ ਸ਼ਾਮਲ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ ਹਾਈ ਕਮਿਸ਼ਨਰ ਬੋਲੇ, ਸਹੀ ਦਿਸ਼ਾ ’ਚ ਜਾ ਰਹੇ ਹਨ ਭਾਰਤ ਅਤੇ ਸਾਡੇ ਹਿੱਤ

ਇਨ੍ਹਾਂ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ ਭਾਰਤੀ

ਅੰਗੋਲਾ, ਬਾਰਬਾਡੋਸ, ਭੂਟਾਨ, ਬੋਲੀਵੀਆ, ਬ੍ਰਿਟਿਸ਼ ਵਰਜਿਨ ਆਈਲੈਂਡ, ਬੁਰੰਡੀ, ਕੰਬੋਡੀਆ, ਕੇਪ ਵਰਡੇ ਆਈਲੈਂਡ, ਕੋਮੋਰੋ ਆਈਲੈਂਡ, ਕੁੱਕ ਆਈਲੈਂਡ, ਜਿਬੂਟੀ, ਡੋਮਿਨਿਕਾ, ਅਲ ਸਲਵਾਡੋਰ, ਇਥੋਪੀਆ, ਫਿਜੀ, ਗੈਬਨ, ਗ੍ਰੇਨਾਡਾ, ਗੁਏਨਾ ਬਿਸਾਉ, ਹੈਤੀ, ਇੰਡੋਨੇਸ਼ੀਆ, ਈਰਾਨ, ਜਮਾਇਕਾ, ਜਾਰਡਨ, ਕਜ਼ਾਕਿਸਤਾਨ, ਕੀਨੀਆ, ਕਿਰੀਬਾਤੀ, ਲਾਓਸ, ਮਕਾਊ, ਮੈਡਾਗਾਸਕਰ, ਮਲੇਸ਼ੀਆ, ਮਾਲਦੀਵ, ਮਾਰਸ਼ਲ ਆਈਲੈਂਡ, ਮੌਰੀਤਾਨੀਆ, ਮਾਰੀਸ਼ਸ, ਮਾਈਕ੍ਰੋਸ਼ੀਆ, ਮੋਂਟਸੇਰਾਟ, ਮੋਜ਼ਾਮਬੀਕ, ਮਿਆਂਮਾਰ, ਨੇਪਾਲ, ਨਿਉ, ਓਮਾਨ, ਪਾਲਾਓ ਆਈਲੈਂਡ, ਕਤਰ, ਰਵਾਂਡਾ, ਸਮੋਆ, ਸੇਨੇਗਲ, ਸੇਸ਼ੇਲਸ, ਸੀਏਰਾ ਲਿਓਨ, ਸੋਮਾਲੀਆ, ਸ਼੍ਰੀਲੰਕਾ, ਸੇਂਟ ਕਿਟਸ ਅਤੇ ਨੇਵਿਸ, ਸੇਂਟ ਲੂਸੀਆ, ਸੇਂਟ ਵਿਨਸੇਟ, ਤਨਜ਼ਾਨੀਆ, ਥਾਈਲੈਂਡ, ਤਿਮੋਰ, ਟੋਗੋ, ਤ੍ਰਿਨੀਦਾਦ ਅਤੇ ਟੋਬੈਗੋ, ਟਿਊਨੀਸ਼ੀਆ, ਟੁਵਾਲੂ, ਵੈਨੂਆਤੂ, ਜ਼ਿੰਬਾਬਵੇ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਕੜਾਕੇ ਦੀ ਠੰਡ ਨੇ ਲਈ 36 ਬੱਚਿਆਂ ਦੀ ਜਾਨ, ਸਕੂਲਾਂ 'ਚ ਸਵੇਰ ਦੀ ਪ੍ਰਾਰਥਨਾ ਸਭਾ 'ਤੇ ਪਾਬੰਦੀ ਲਾਗੂ

ਦੁਨੀਆ 'ਚ ਸਿਰਫ 6 ਦੇਸ਼ ਅਜਿਹੇ ਹਨ ਜਿੱਥੇ ਦੇ ਲੋਕ ਬਿਨਾਂ ਵੀਜ਼ਾ ਦੁਨੀਆ ਦੇ 194 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਫਰਾਂਸ, ਜਰਮਨੀ, ਇਟਲੀ, ਜਾਪਾਨ, ਸਿੰਗਾਪੁਰ ਅਤੇ ਸਪੇਨ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਤੋਂ ਬਾਅਦ ਦੂਜੇ ਨੰਬਰ 'ਤੇ ਫਿਨਲੈਂਡ, ਦੱਖਣੀ ਕੋਰੀਆ ਅਤੇ ਸਵੀਡਨ ਆਉਂਦੇ ਹਨ। ਤੀਜੇ ਸਥਾਨ 'ਤੇ ਆਸਟਰੀਆ, ਡੈਨਮਾਰਕ, ਆਇਰਲੈਂਡ ਅਤੇ ਨੀਦਰਲੈਂਡ ਆਉਂਦੇ ਹਨ। ਇਸ ਸੂਚਕਾਂਕ ਵਿਚ ਬੈਲਜੀਅਮ, ਲਕਸਮਬਰਗ, ਨਾਰਵੇ, ਪੁਰਤਗਾਲ ਅਤੇ ਯੂਨਾਈਟਿਡ ਕਿੰਗਡਮ ਚੌਥੇ ਸਥਾਨ 'ਤੇ ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕ ਕੁੱਲ 191 ਦੇਸ਼ਾਂ ਦਾ ਦੌਰਾ ਕਰ ਸਕਦੇ ਹਨ।

ਇਹ ਵੀ ਪੜ੍ਹੋ : WHO ਨੇ ਲੋਕਾਂ ਨੂੰ ਕੀਤਾ ਸਾਵਧਾਨ! ਨਵੇਂ ਵੇਰੀਐਂਟ ਕਾਰਨ ਦਸੰਬਰ 'ਚ ਕੋਰੋਨਾ ਕਾਰਨ ਹੋਈਆਂ 10 ਹਜ਼ਾਰ ਮੌਤਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News