ਮੋਟਾਪਾ ਘੱਟ ਕਰਨਾ ਹੈ ਤਾਂ ਇਹਨਾਂ ਫੂਡਸ ਨਾਲ ਮੈਟਾਬੋਲਿਜ਼ਮ ਵਧਾਓ

Thursday, Feb 06, 2020 - 08:00 PM (IST)

ਮੋਟਾਪਾ ਘੱਟ ਕਰਨਾ ਹੈ ਤਾਂ ਇਹਨਾਂ ਫੂਡਸ ਨਾਲ ਮੈਟਾਬੋਲਿਜ਼ਮ ਵਧਾਓ

ਨਵੀਂ ਦਿੱਲੀ(ਇੰਟ)- ਕੀ ਤੁਹਾਡਾ ਭਾਰ ਵਧਿਆ ਹੋਇਆ ਹੈ? ਕੀ ਤੁਸੀਂ ਵੀ ਆਪਣੇ ਮੋਟਾਪੇ ਨੂੰ ਘੱਟ ਕਰਨ ਲਈ ਮਿਹਨਤ ਕਰ ਰਹੇ ਹੋ ਪਰ ਕੋਈ ਫਰਕ ਨਹੀਂ ਪੈ ਰਿਹਾ? ਜੇਕਰ ਤੁਹਾਡੇ ਨਾਲ ਵੀ ਅਜਿਹਾ ਹੀ ਹੈ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਇਸ ’ਚ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਖਾਣ ਨਾਲ ਤੁਹਾਡਾ ਮੈਟਾਬੋਲਿਜ਼ਮ ਵਧੇਗਾ ਅਤੇ ਤੁਸੀਂ ਆਪਣਾ ਵਜ਼ਨ ਘੱਟ ਕਰ ਸਕੋਗੇ।

ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਬਾਰੇ ਸੁਣ ਕੇ ਤੁਹਾਨੂੰ ਕੁਝ ਅਜੀਬ ਲੱਗਿਆ ਹੋਵੇਗਾ ਪਰ ਇਹ ਤੁਹਾਡੇ ਪੇਟ ਦੀ ਚਰਬੀ ਘੱਟ ਕਰਨ ’ਚ ਕਾਫੀ ਮਦਦਗਾਰ ਹੈ। ਕਈ ਖੋਜਾਂ ’ਚ ਵੀ ਇਹ ਖੁਲਾਸਾ ਹੋਇਆ ਹੈ ਕਿ ਸੇਬ ਦਾ ਸਿਰਕਾ ਸਾਡੀ ਫੈਟ ਨੂੰ ਸਾੜ ਕੇ ਉਸ ਨੂੰ ਐਨਰਜੀ ’ਚ ਬਦਲਣ ਦਾ ਕੰਮ ਕਰਦਾ ਹੈ। ਤੁਸੀਂ ਰੋਜ਼ਾਨਾ ਅੱਧੇ ਗਲਾਸ ਪਾਣੀ ’ਚ ਇਕ ਚਮਚ ਮਿਲਾ ਕੇ ਪੀਓ। ਇਕ ਮਹੀਨੇ ’ਚ ਤੁਹਾਨੂੰ ਆਪਣੀ ਬਾਡੀ ’ਚ ਫਰਕ ਦਿਖਾਈ ਦੇਵੇਗਾ।

ਪ੍ਰੋਟੀਨ ਭਰਪੂਰ ਖਾਣਾ
ਪ੍ਰੋਟੀਨ ਸਿਰਫ ਸਾਡੇ ਮਸਲਸ ਬਣਾਉਣ ਦਾ ਹੀ ਕੰਮ ਨਹੀਂ ਕਰਦਾ, ਸਗੋਂ ਕੈਲੋਰੀ ਬਰਨ ਕਰਨ ’ਚ ਵੀ ਇਸ ਦਾ ਮਹੱਤਵਪੂਰਨ ਯੋਗਦਾਨ ਹੈ। ਪ੍ਰੋਟੀਨ ਯੁਕਤ ਖਾਣਾ ਜਿਵੇਂ ਕਿ ਫਿਸ਼, ਅੰਡੇ, ਡਾਇਰੀ ਪ੍ਰਾਡਕਟ ਮੂੰਗਫਲੀ ਆਦਿ ਮੈਟਾਬੋਲਿਜ਼ਮ ਨੂੰ ਕੁਝ ਸਮੇਂ ਲਈ ਵਧਾ ਦਿੰਦੇ ਹਨ। ਨਾਲ ਹੀ ਇਹ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰੀ ਰੱਖਦੇ ਹਨ, ਜਿਸ ਨਾਲ ਤੁਸੀਂ ਬਿਨਾਂ ਸਮੇਂ ਦੇ ਖਾਣੇ ਤੋਂ ਬਚੋਗੇ।

ਬਲੈਕ ਕੌਫੀ
ਸ਼ਾਇਦ ਤੁਹਾਨੂੰ ਬਲੈਕ ਕੌਫੀ ਪੀਣਾ ਪਸੰਦ ਨਾ ਹੋਵੇ ਪਰ ਜੇਕਰ ਤੁਸੀਂ ਮੋਟਾਪੇ ਤੋਂ ਮੁਕਤੀ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਰਾਮਬਾਣ ਸਾਬਿਤ ਹੋ ਸਕਦੀ ਹੈ। ਕੁਝ ਸਟੱਡੀਜ਼ ਇਹ ਦੱਸਦੀ ਹੈ ਕਿ ਕੌਫੀ ’ਚ ਮੌਜੂਦ ਕੈਫੀਨ 11 ਫੀਸਦੀ ਤੱਕ ਮੈਟਾਬੋਲਿਕ ਰੇਟ ਵਧਾਉਣ ਦਾ ਕੰਮ ਕਰਦਾ ਹੈ। ਰੋਜ਼ਾਨਾ ਦਿਨ ’ਚ 270 ਮਿਲੀਗ੍ਰਾਮ ਕੌਫੀ ਪੀਣ ਨਾਲ ਕੈਲੋਰੀਜ਼ ਬਰਨ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਹ ਜਿਮ ’ਚ ਪਾਵਰ ਨੂੰ ਵੀ ਵਧਾਉਂਦੀ ਹੈ।

ਸ਼ਿਮਲਾ ਮਿਰਚ
ਤੁਹਾਨੂੰ ਭਲੇ ਹੀ ਇਹ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ ਕਿ ਸ਼ਿਮਲਾ ਮਿਰਚ ਤੁਹਾਡੇ ਭਾਰ ਨੂੰ ਕਾਫੀ ਹੱਦ ਤਕ ਘੱਟ ਕਰ ਸਕਦੀ ਹੈ। ਇਹ ਤੁਹਾਡੀ ਮੈਟਾਬੋਲਿਜ਼ਮ ਵਧਾਉਂਦੀ ਹੈ ਅਤੇ ਕੈਲੋਰੀ ਬਰਨ ਕਰਨ ’ਚ ਸਹਾਇਕ ਸਾਬਿਤ ਹੁੰਦੀ ਹੈ। ਕਰੀਬ 20 ਖੋਜਾਂ ’ਚ ਇਹ ਗੱਲ ਮੰਨੀ ਹੈ ਕਿ ਸ਼ਿਮਲਾ ਮਿਰਚ ਦਿਨ ’ਚ 50 ਵਾਧੂ ਕੈਲੋਰੀ ਨੂੰ ਬਰਨ ਕਰਨ ਦਾ ਕੰਮ ਕਰਦੀ ਹੈ। ਅਜਿਹੇ ’ਚ ਤੁਹਾਨੂੰ ਇਹ ਜ਼ਰੂਰ ਖਾਣੀ ਚਾਹੀਦੀ ਹੈ।


author

Baljit Singh

Content Editor

Related News