ਟੈਕਸਦਾਤਾਵਾਂ ਲਈ ਵੱਡੀ ਖੁਸ਼ਖਬਰੀ! ITR ਭਰਨ ਦੀ ਡੈੱਡਲਾਈਨ ਵਧੀ, ਇਹ ਹੈ ਨਵੀਂ ਤਰੀਕ

Tuesday, May 27, 2025 - 07:27 PM (IST)

ਟੈਕਸਦਾਤਾਵਾਂ ਲਈ ਵੱਡੀ ਖੁਸ਼ਖਬਰੀ! ITR ਭਰਨ ਦੀ ਡੈੱਡਲਾਈਨ ਵਧੀ, ਇਹ ਹੈ ਨਵੀਂ ਤਰੀਕ

ਬਿਜ਼ਨੈੱਸ ਡੈਸਕ- ਜੇਕਰ ਤੁਸੀਂ ਅਜੇ ਤੱਕ ਆਪਣਾ ਇਨਕਮ ਟੈਕਸ ਰਿਟਰਨ (ITR) ਫਾਈਲ ਨਹੀਂ ਕੀਤਾ ਹੈ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੇ 31 ਜੁਲਾਈ, 2025 ਨੂੰ ਜਾਂ ਇਸ ਤੋਂ ਪਹਿਲਾਂ ਦਾਇਰ ਕਰਨ ਵਾਲੀ ITR ਫਾਈਲ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਟੈਕਸਦਾਤਾਵਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਵਿੱਤੀ ਸਾਲ 2024-25 (AY 2025-26) ਲਈ ਆਮਦਨ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਮਿਤੀ ਹੁਣ 15 ਸਤੰਬਰ, 2025 ਤੱਕ ਵਧਾ ਦਿੱਤੀ ਗਈ ਹੈ। ਇਹ ਫੈਸਲਾ ITR ਫਾਰਮ ਦੀ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਦੇਰੀ ਤੋਂ ਬਾਅਦ ਲਿਆ ਗਿਆ ਹੈ।

ਇਹ ਫੈਸਲਾ ਇਸ ਸਾਲ ITR ਫਾਰਮਾਂ ਵਿੱਚ ਕੀਤੇ ਗਏ ਮਹੱਤਵਪੂਰਨ ਅਪਡੇਟ, ਫਾਈਲਿੰਗ ਸਿਸਟਮ ਵਿੱਚ ਜ਼ਰੂਰੀ ਸਮਾਯੋਜਨ ਅਤੇ ਟੀ.ਡੀ.ਐੱਸ. ਕ੍ਰੈਡਿਟ ਰਿਫਲੈਕਸ਼ਨ ਵਿੱਚ ਦੇਰੀ ਦੇ ਮੱਦੇਨਜ਼ਰ ਲਿਆ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ, ITR ਦੀ ਆਖਰੀ ਮਿਤੀ ਟੈਕਸਦਾਤਾਵਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਇੱਕ ਸਹਿਜ ਅਤੇ ਵਧੇਰੇ ਸਟੀਕ ਟੈਕਸ ਫਾਈਲਿੰਗ ਅਨੁਭਵ ਨੂੰ ਯਕੀਨੀ ਬਣਾਉਣ ਲਈ ਹੈ।

CBDT ਨੇ ਕਿਹਾ ਕਿ ਸੋਧੀਆਂ ਸਮਾਂ-ਸੀਮਾਵਾਂ ਬਾਰੇ ਇੱਕ ਰਸਮੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ। ਇਹ ਵਿਸਤਾਰ ਸੈਲਰੀਡ ਕਰਮਚਾਰੀਆਂ, ਕਾਰੋਬਾਰੀਆਂ ਅਤੇ ਹੋਰ ਗੈਰ-ਆਡਿਟ ਟੈਕਸਦਾਤਾਵਾਂ ਨੂੰ ਬਹੁਤ ਲੋੜੀਂਦੀ ਰਾਹਤ ਪ੍ਰਦਾਨ ਕਰਦਾ ਹੈ ਜੋ ਆਮ ਤੌਰ 'ਤੇ ਫਾਈਲਿੰਗ ਸੀਜ਼ਨ ਦੌਰਾਨ ਆਖਰੀ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਟੈਕਸਦਾਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫਾਰਮ 26AS ਦੀ ਤਸਦੀਕ ਕਰਨ, TDS ਕ੍ਰੈਡਿਟ ਦਾ ਮਿਲਾਨ ਕਰਨ ਅਤੇ ਸਹੀ ਰਿਟਰਨ ਫਾਈਲ ਕਰਨ ਲਈ ਵਾਧੂ ਸਮੇਂ ਦੀ ਵਰਤੋਂ ਕਰਨ।

ਕਦੋਂ ਸ਼ੁਰੂ ਹੋਵੇਗੀ ITR ਫਾਈਲਿੰਗ ਦੀ ਪ੍ਰਕਿਰਿਆ

ਹਾਲਾਂਕਿ, ਇਸਨੂੰ ਲੈ ਕੇ ਇਨਕਮ ਟੈਕਸ ਵਿਭਾਗ ਵੱਲੋਂ ਅਧਿਕਾਰਤ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਪ੍ਰਕਿਰਿਆ ਜੂਨ 2025 ਦੇ ਪਹਿਲੇ ਹਫਤੇ ਸ਼ੁਰੂ ਹੋ ਸਕਦੀ ਹੈ। 


author

Rakesh

Content Editor

Related News