ਆਫ਼ ਦਿ ਰਿਕਾਰਡ: ਦੇਸ਼ ’ਚ ਆਮਦਨ ਕਰ ਛਾਪੇਮਾਰੀ ’ਤੇ ਲਿਖੇ ਜਾ ਰਹੇ ਹਨ ‘ਨਵੇਂ ਨਿਯਮ’
Sunday, Mar 14, 2021 - 10:23 AM (IST)
ਨਵੀਂ ਦਿੱਲੀ- ਆਮਦਨ ਕਰ ਵਿਭਾਗ ਦੇ ਛਾਪੇ ਦਹਾਕਿਆਂ ਤੋਂ ਆਮ ਗੱਲ ਹੈ ਪਰ ਫਿਲਮਕਾਰ ਅਨੁਰਾਗ ਕਸ਼ਯਪ , ਅਭਿਨੇਤਰੀ ਤਾਪਸੀ ਪੰਨੂੰ ਅਤੇ ਹੋਰਨਾਂ ਵਿਅਕਤੀਆਂ ’ਤੇ ਪਿਛਲੇ ਹਫਤੇ ਮਾਰੇ ਗਏ ਛਾਪਿਆਂ ’ਚ ਨਵੇਂ ਨਿਯਮ ਸਥਾਪਤ ਕੀਤੇ ਗਏ ਹਨ। ਤੁਰੰਤ ਕਾਰਵਾਈ ’ਚ ਆਮਦਨ ਕਰ ਵਿਭਾਗ ਦੇ 168 ਅਧਿਕਾਰੀਆਂ ਅਤੇ ਮੁਲਾਜ਼ਮਾ ਨੇ ਦਿੱਲੀ, ਹੈਦਰਾਬਾਦ, ਮੁੰਬਈ ਅਤੇ ਪੁਣੇ ਸਮੇਤ ਪੂਰੇ ਦੇਸ਼ ’ਚ 28 ਥਾਵਾਂ ’ਤੇ 3 ਦਿਨ ਤੱਕ ਛਾਪੇ ਮਾਰ ਕੇ ਤਲਾਸ਼ੀਆਂ ਲਈਆਂ।
ਸਪੱਸ਼ਟ ਹੈ ਕਿ ਇੰਨੀ ਵੱਡੀ ਪੱਧਰ ’ਤੇ ਕੀਤੀ ਗਈ ਕਾਰਵਾਈ ’ਚ ਨੋਟਾਂ ਦੀਆਂ ਗੱਡੀਆਂ, ਜਿਉਲਰੀ, ਦਬਾਅ ਕੇ ਰੱਖੀ ਗਈ ਜਾਇਦਾਦ ਅਤੇ ਟੈਕਸ ਚੋਰੀ ਦਾ ਪਤਾ ਲੱਗਣਾ ਹੀ ਚਾਹੀਦਾ ਸੀ । ਆਮਦਨ ਕਰ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਕਿ ਅਭਿਨੇਤਰੀ ਤਾਪਸੀ ਪੰਨੂੰ ਨੂੰ ਮਿਲੇ 5 ਕਰੋੜ ਰੁਪਏ ਦੀ ਰਸੀਦ, 20 ਕਰੋੜ ਰੁਪਏ ਦੀ ਟੈਕਸ ਚੋਰੀ ਅਤੇ ਸ਼ੇਅਰ ਲੈਣ-ਦੇਣ ’ਚ ਗੋਲਮਾਲ ਕੀਤਾ ਗਿਆ ਜਿਸ ਕਾਰਨ 350 ਕਰੋੜ ਰੁਪਏ ਦੀ ਹੇਰਾਫੇਰੀ ਸਾਹਮਣੇ ਆਈ। ਵਿਭਾਗ ਨੇ ਪੈਰਿਸ ਦੇ ਉਸ ਬੰਗਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਜਿਸ ਬਾਰੇ ਛਾਪੇਮਾਰੀ ਦੌਰਾਨ ਪਤਾ ਲੱਗਾ ਸੀ। ਇਸ ਸਬੰਧੀ ਪੰਨੂੰ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ।
ਪ੍ਰੈੱਸ ਰਿਲੀਜ਼ ’ਚ ਉਨ੍ਹਾਂ ਵਿਅਕਤੀਆਂ ਦੀਆਂ ਕੰਪਨੀਆਂ ’ਚ ਸ਼ੇਅਰਾਂ ’ਚ ਸੌਦੇਬਾਜ਼ੀ ’ਚ ਓਵਰ ਇਨਵਾਇਸਿੰਗ ਅਤੇ ਆਰਡਰ ਇਨਵਾਈਸਿੰਗ ਰਾਹੀਂ 650 ਦੇ ਘਪਲਿਆਂ ਦਾ ਜ਼ਿਕਰ ਨਹੀਂ ਹੋਇਆ ਹੈ। ਜਦੋਂ ਵਿਵਾਦ ਵਧਿਆ ਤਾਂ ਵਿਤ ਮੰਤਰੀ ਸੀਤਾਰਮਨ ਨੇ ਸਪੱਸ਼ਟੀਕਰਨ ਦਿੱਤਾ ਕਿ ਉਕਤ ਵਿਅਕਤੀਆਂ ’ਤੇ 2013 ’ਚ ਯੂ.ਪੀ.ਏ. ਸਰਕਾਰ ਦੇ ਸਮੇਂ ਵੀ ਛਾਪੇ ਮਾਰੇ ਗਏ ਸੀ।ਉਕਤ ਵਿਅਕਤੀਆਂ ’ਤੇ 2013 ਦੀ ਅਗਲੀ ਕੜੀ ਅਧੀਨ ਜੇ ਛਾਪੇ ਪੈ ਰਹੇ ਹਨ ਤਾਂ ਉਹ ਇਸ ਸਬੰਧੀ ਕੁਝ ਨਹੀਂ ਕਰ ਸਕਦੀ। ਅਸਲ ਕਹਾਣੀ ਇਹ ਹੈ ਕਿ ਆਮਦਨ ਕਰ ਵਿਭਾਗ ਵੱਲੋਂ ਆਮਦਨ ਕਰ ਦੇ ਨਵੇਂ ਨਿਯਮ ਲਿਖੇ ਜਾ ਰਹੇ ਹਨ।
ਨਵੇਂ ਨਿਯਮਾਂ ਮੁਤਾਬਕ ਹੁਣ ਛਾਪੇਮਾਰੀ ਉਦੋਂ ਹੀ ਕੀਤੀ ਜਾਵੇਗੀ ਜਦੋਂ ਇਸ ਗੱਲ ਦੇ ਪੱਕੇ ਸਬੂਤ ਮਿਲ ਜਾਣਗੇ ਕਿ ਸ਼ੱਕੀ ਟੈਕਸ ਚੋਰ ਵੱਡੀ ਪੱਧਰ ’ਤੇ ਬੇਹਿਸਾਬ ਰੁਪਇਆ ਅਤੇ ਜਾਇਦਾਦ ਨੂੰ ਘੇਰ ਕੇ ਬੈਠਾ ਹੈ। ਪੰਨੂੰ ਅਤੇ ਕਸ਼ਯਪ ’ਤੇ ਆਮਦਨ ਕਰ ਛਾਪੇਮਾਰੀ ਇਕ ਤਰ੍ਹਾਂ ਨਾਲ ਨਾਕਾਮ ਕਹਿ ਰਹੀ ਹੈ ਕਿਉਂਕਿ ਉਨ੍ਹਾਂ ਕੋਲੋਂ ਕੋਈ ਬੇਹਿਸਾਬੀ ਜਾਇਦਾਦ ਨਹੀਂ ਮਿਲੀ। ਇਕ ਸੇਵਾਮੁਕਤ ਆਮਦਨ ਕਰ ਅਧਿਕਾਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਚ ਛਾਪੇਮਾਰੀ ਨਹੀਂ , ਸਰਵੇਖਣ ਕੀਤੇ ਜਾਂਦੇ ਹਨ।