ਕਾਨਪੁਰ ਦੀ ਤੰਬਾਕੂ ਕੰਪਨੀ ਦੇ 20 ਟਿਕਾਣਿਆਂ ’ਤੇ ਛਾਪੇ, ਅਰਬਾਂ ਦੀ ਟੈਕਸ ਚੋਰੀ ਤੇ 100 ਕਰੋੜ ਦੀਆਂ ਕਾਰਾਂ ਬਰਾਮਦ

Saturday, Mar 02, 2024 - 12:36 PM (IST)

ਕਾਨਪੁਰ- ਆਮਦਨ ਕਰ ਵਿਭਾਗ ਨੇ ਕਾਨਪੁਰ ਸਥਿਤ ਇਕ ਤੰਬਾਕੂ ਕੰਪਨੀ ਬੰਸ਼ੀਧਰ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਮੁੱਖ ਦਫਤਰ ਦੇ ਨਾਲ ਹੀ ਦਿੱਲੀ, ਮੁੰਬਈ ਤੇ ਗੁਜਰਾਤ ਸਮੇਤ 20 ਟਿਕਾਣਿਆਂ ’ਤੇ ਛਾਪੇ ਮਾਰੇ । 29 ਫਰਵਰੀ ਨੂੰ ਸ਼ੁਰੂ ਹੋਈ ਛਾਪੇਮਾਰੀ ਦਾ ਸ਼ੁੱਕਰਵਾਰ ਦੂਜਾ ਦਿਨ ਸੀ।

ਕੰਪਨੀ ਦੇ ਮਾਲਕ ਕੇ. ਕੇ. ਮਿਸ਼ਰਾ ਦੀ ਦਿੱਲੀ ਸਥਿਤ ਕੋਠੀ ’ਚੋਂ 100 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀਆਂ ਕਾਰਾਂ ਬਰਾਮਦ ਹੋਈਆਂ ਹਨ। ਇਨ੍ਹਾਂ ’ਚ 60 ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਲਗਜ਼ਰੀ ਕਾਰਾਂ ਵੀ ਹਨ। ਇਨ੍ਹਾਂ ’ਚ 16 ਕਰੋੜ ਰੁਪਏ ਦੀ ਰੋਲਸ ਰਾਇਸ ਫੈਂਟਮ ਕਾਰ, ਲੈਂਬੋਰਗਿਨੀ, ਫੇਰਾਰੀ ਤੇ ਮੈਕਲਾਰੇਨ ਕਾਰਾਂ ਸ਼ਾਮਲ ਹਨ।

ਛਾਪੇਮਾਰੀ ’ਚ 100 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ। ਇਸ ਦੇ ਨਾਲ ਹੀ 5 ਕਰੋੜ ਰੁਪਏ ਦੀ ਨਕਦੀ ਤੇ ਕਰੋੜਾਂ ਦੀ ਬੇਨਾਮੀ ਜਾਇਦਾਦ ਦੇ ਦਸਤਾਵੇਜ਼ ਵੀ ਮਿਲੇ ਹਨ। ਆਮਦਨ ਕਰ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਕਾਨਪੁਰ ਦੀਆਂ ਚੋਟੀ ਦੀਆਂ ਗੁਟਖਾ ਕੰਪਨੀਆਂ ਨੂੰ ਤੰਬਾਕੂ ਸਪਲਾਈ ਕਰਦੀ ਹੈ।

ਤੰਬਾਕੂ ਕੰਪਨੀ ਨੇ ਸਿਰਫ 20 ਤੋਂ 25 ਕਰੋੜ ਰੁਪਏ ਦਾ ਟਰਨਓਵਰ ਵਿਖਾਇਆ ਸੀ। ਸ਼ੁੱਕਰਵਾਰ ਰਾਤ ਤੱਕ ਤੱਕ ਦੀ ਜਾਂਚ ਦੌਰਾਨ 150 ਕਰੋੜ ਰੁਪਏ ਦੀ ਟਰਨਓਵਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਜਾਅਲੀ ਕੰਪਨੀ ਬਣਾ ਕੇ ਤੇ ਜਾਅਲੀ ਚੈੱਕ ਕੱਟ ਕੇ ਟੈਕਸ ਚੋਰੀ ਕੀਤੀ ਜਾ ਰਹੀ ਸੀ।

ਕਾਨਪੁਰ ਦੇ ਪਰਫਿਊਮ ਕਾਰੋਬਾਰੀ ਪਿਊਸ਼ ਜੈਨ ਦੇ ਘਰੋਂ ਵੀ 200 ਕਰੋੜ ਰੁਪਏ ਬਰਾਮਦ ਹੋਏ ਸਨ। ਉੱਥੇ ਵੀ ਇਸੇ ਤਰਜ਼ ’ਤੇ ਟੈਕਸ ਚੋਰੀ ਹੋ ਰਹੀ ਸੀ। ਕਾਨਪੁਰ ਤੋਂ ਲੈ ਕੇ ਦਿੱਲੀ ਤੇ ਮੁੰਬਈ ਤੱਕ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ।


Rakesh

Content Editor

Related News