ਪਿਛਲੇ 10 ਸਾਲਾਂ ਦੌਰਾਨ ਇਨਕਮ ਟੈਕਸ ਦੇਣ ਵਾਲਿਆਂ ਦੀ ਗਿਣਤੀ ਹੋਈ ਦੁੱਗਣੀ, ਟੈਕਸ ਕੁਲੈਕਸ਼ਨ 'ਚ ਵੀ ਹੋਇਆ ਵਾਧਾ
Tuesday, Jan 23, 2024 - 10:33 PM (IST)
ਬਿਜ਼ਨੈੱਸ ਡੈਸਕ- ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ 'ਚ ਆਮਦਨ ਕਰ ਜਮ੍ਹਾ ਕਰਵਾਉਣ ਵਾਲਿਆਂ ਦੀ ਗਿਣਤੀ ਪਿਛਲੇ 10 ਸਾਲਾਂ ਦੌਰਾਨ ਦੁੱਗਣੀ ਹੋ ਗਈ ਹੈ।
ਇਨ੍ਹਾਂ ਅੰਕੜਿਆਂ ਮੁਤਾਬਕ ਜਿੱਥੇ ਵਿੱਤੀ ਸਾਲ 2013-14 'ਚ ਆਮਦਨ ਕਰ ਭਰਨ ਵਾਲਿਆਂ ਦੀ ਗਿਣਤੀ 3.8 ਕਰੋੜ ਸੀ, ਜੋ ਕਿ ਸਾਲ 2023 'ਚ ਵਧ ਕੇ 7.78 ਕਰੋੜ ਹੋ ਗਈ ਹੈ। ਇਸ ਤਰ੍ਹਾਂ ਸਾਲ 2013 ਤੋਂ ਲੈ ਕੇ 2023 ਤੱਕ ਕਰਦਾਤਾਵਾਂ ਦੀ ਗਿਣਤੀ 'ਚ ਲਗਭਗ 105 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਵਾਪਸ ਆ ਕੇ PM ਮੋਦੀ ਨੇ ਆਪਣੇ ਆਵਾਸ 'ਚ ਜਲਾਈ 'ਰਾਮ ਦੇ ਨਾਂ ਦੀ ਜੋਤ', ਦੇਖੋ ਤਸਵੀਰਾਂ
ਇਸ ਤੋਂ ਇਲਾਵਾ ਇਸ ਮਿਆਦ ਦੌਰਾਨ ਇਨਕਮ ਟੈਕਸ ਕੁਲੈਕਸ਼ਨ 'ਚ ਵੀ 160 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2013-14 'ਚ ਜਿੱਥੇ 6,38,596 ਕਰੋੜ ਰੁਪਏ ਆਮਦਨ ਕਰ ਇਕੱਠਾ ਕੀਤਾ ਗਿਆ ਸੀ, ਉੱਥੇ ਹੀ ਸਾਲ 2022-23 ਇਹ ਅੰਕੜਾ ਵਧ ਕੇ 16,63,686 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਸਰਕਾਰ ਨੇ ਇਸ ਸਾਲ 18.23 ਲੱਖ ਕਰੋੜ ਰੁਪਏ ਆਮਦਨ ਕਰ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ, ਜੋ ਕਿ ਪਿਛਲੇ ਸਾਲ ਦੇ 16.61 ਲੱਖ ਕਰੋੜ ਨਾਲੋਂ 9.75 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ- 2 ਸਾਲ ਤੋਂ ਦੁਬਈ ਜੇਲ੍ਹ 'ਚ ਬੰਦ ਹੈ ਮਾਛੀਵਾੜਾ ਦਾ ਨੌਜਵਾਨ, ਵਿਧਵਾ ਮਾਂ ਪੁੱਤਰ ਨੂੰ ਛੁਡਵਾਉਣ ਲਈ ਲਗਾ ਰਹੀ ਗੁਹਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8