UP 'ਚ 4 ਦਿਨ ਚੱਲੀ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, 1200 ਕਰੋੜ ਦੀਆਂ ਬੇਨਿਯਮੀਆਂ ਆਈਆਂ ਸਾਹਮਣੇ

12/24/2022 10:52:29 PM

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ 'ਚ ਇਨਕਮ ਟੈਕਸ ਵਿਭਾਗ ਵੱਲੋਂ ਮਾਰੇ ਗਏ ਛਾਪਿਆਂ ਦੇ ਸਬੰਧ 'ਚ ਇਕ ਬਿਆਨ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਲਖਨਊ ਵਿੱਚ ਮੀਟ ਬਣਾਉਣ ਅਤੇ ਨਿਰਯਾਤ ਕਰਨ ਵਾਲੀਆਂ ਕੰਪਨੀਆਂ 'ਤੇ ਛਾਪੇਮਾਰੀ ਕੀਤੀ, ਜੋ 4 ਦਿਨ ਤੱਕ ਚੱਲੀ। ਇਸ ਛਾਪੇਮਾਰੀ 'ਚ ਆਈਟੀ ਨੇ ਦੱਸਿਆ ਕਿ 1200 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲੱਗਾ ਹੈ।

ਇਹ ਵੀ ਪੜ੍ਹੋ : ਸ਼ਰਾਬ ਫੈਕਟਰੀ ਅੱਗੇ ਲੱਗੇ ਮੋਰਚੇ ਵੱਲੋਂ ਚਿਤਾਵਨੀ; ਜੇਕਰ 26 ਤੱਕ ਗ੍ਰਿਫ਼ਤਾਰ ਕੀਤੇ ਕਿਸਾਨ ਰਿਹਾਅ ਨਾ ਕੀਤੇ ਤਾਂ...

ਵਿਭਾਗ ਨੇ ਆਪਣੇ ਬਿਆਨ 'ਚ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਯੂਪੀ ਦੀਆਂ ਮੀਟ ਉਤਪਾਦਕ ਅਤੇ ਨਿਰਯਾਤ ਕਰਨ ਵਾਲੀਆਂ ਕੰਪਨੀਆਂ 'ਤੇ ਛਾਪੇਮਾਰੀ ਕੀਤੀ, ਜੋ 4 ਦਿਨ ਚੱਲੀ। ਇਸ ਛਾਪੇਮਾਰੀ 'ਚ 1200 ਕਰੋੜ ਰੁਪਏ ਦੇ ਕਾਲੇ ਧਨ ਦਾ ਪਰਦਾਫਾਸ਼ ਕੀਤਾ ਗਿਆ ਹੈ। ਵੱਖ-ਵੱਖ ਡੰਮੀ ਬੈਂਕ ਖਾਤਿਆਂ 'ਚੋਂ ਇਕ ਹਜ਼ਾਰ ਕਰੋੜ ਦੀ ਨਕਦੀ ਕਢਵਾਈ ਗਈ ਹੈ, ਜਿਸ ਦਾ ਹਿਸਾਬ ਕੰਪਨੀ ਮਾਲਕ ਨਹੀਂ ਦੇ ਸਕੇ। ਕੰਪਨੀ ਦੇ ਮਾਲਕਾਂ ਨੇ 1000 ਕਰੋੜ ਰੁਪਏ ਦੀ ਗੜਬੜੀ ਸਵੀਕਾਰ ਕੀਤੀ ਹੈ। ਇਹ ਉੱਤਰ ਪ੍ਰਦੇਸ਼ ਦੇ ਆਮਦਨ ਕਰ ਵਿਭਾਗ ਦਾ ਨਵਾਂ ਰਿਕਾਰਡ ਹੈ।

ਇਹ ਵੀ ਪੜ੍ਹੋ : ਅੱਜ ਦਿੱਲੀ ਪਹੁੰਚੀ ਭਾਰਤ ਜੋੜੋ ਯਾਤਰਾ, ਰਾਹੁਲ ਗਾਂਧੀ ਨੇ ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਦਰਗਾਹ 'ਤੇ ਚੜ੍ਹਾਈ ਚਾਦਰ

ਇਸ ਤੋਂ ਪਹਿਲਾਂ ਵੀ ਜੀਐੱਸਟੀ ਟੀਮਾਂ ਨੇ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਵਪਾਰੀਆਂ 'ਤੇ ਛਾਪੇਮਾਰੀ ਕੀਤੀ ਸੀ। ਰਾਜ ਭਰ ਦੀਆਂ ਜੀਐੱਸਟੀ ਟੀਮਾਂ ਨੇ ਟੈਕਸ ਚੋਰੀ ਪਾਏ ਜਾਣ ਤੋਂ ਬਾਅਦ ਜੁਰਮਾਨੇ ਵਸੂਲੇ। ਛਾਪੇਮਾਰੀ ਦੇ ਡਰੋਂ ਵਪਾਰੀਆਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਕਈ ਥਾਵਾਂ 'ਤੇ ਵਪਾਰੀਆਂ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਘੇਰ ਲਿਆ ਸੀ। ਜੀਐੱਸਟੀ ਟੀਮ ਦੀ ਛਾਪੇਮਾਰੀ ਦੀ ਅਫ਼ਵਾਹ ਕਾਰਨ ਪੂਰੇ ਬਾਜ਼ਾਰ ਦੇ ਸ਼ਟਰ ਬੰਦ ਕਰ ਦਿੱਤੇ ਜਾਂਦੇ ਹਨ ਤੇ ਕੁਝ ਹੀ ਪਲਾਂ ਵਿੱਚ ਬਾਜ਼ਾਰ 'ਚ ਸੰਨਾਟਾ ਛਾ ਜਾਂਦਾ ਹੈ। ਜਿਹੜੀਆਂ ਦੁਕਾਨਾਂ ਰਜਿਸਟਰਡ ਨਹੀਂ ਹਨ ਜਾਂ ਜਿਨ੍ਹਾਂ ਨੂੰ ਕਾਰਵਾਈ ਦਾ ਡਰ ਸਤਾਉਂਦਾ ਹੈ, ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਬੈਠੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਜੀਐੱਸਟੀ ਦੇ ਦਾਇਰੇ ਵਿੱਚ ਨਾ ਆਉਣ ਵਾਲੇ ਦੁਕਾਨਦਾਰਾਂ ਨੂੰ ਵੀ ਛਾਪੇਮਾਰੀ ਦੇ ਨਾਂ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News