ਬਿਹਾਰ ’ਚ ਕਾਰੋਬਾਰੀਆਂ ’ਤੇ ਇਨਕਮ ਟੈਕਸ ਵਿਭਾਗ ਦੇ ਛਾਪੇ, 100 ਕਰੋੜ ਤੋਂ ਵੱਧ ਦਾ ਕਾਲਾ ਧਨ ਮਿਲਿਆ

Wednesday, Nov 23, 2022 - 10:52 AM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਵਿੱਤ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਸੋਨੇ ਅਤੇ ਹੀਰੇ ਦੇ ਗਹਿਣਿਆਂ ਅਤੇ ਰੀਅਲ ਅਸਟੇਟ ਦੇ ਕਾਰੋਬਾਰ ’ਚ ਲੱਗੇ ਕੁਝ ਸਮੂਹਾਂ ਦੇ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਨ੍ਹਾਂ ਸਮੂਹਾਂ ਦੇ ਪਟਨਾ, ਭਾਗਲਪੁਰ, ਡੇਹਰੀ-ਆਨ-ਸੋਨੇ, ਲਖਨਊ ਅਤੇ ਦਿੱਲੀ ’ਚ ਫੈਲੇ 30 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ’ਚ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਸਬੂਤ ਮਿਲੇ ਹਨ, ਜੋ ਇਨਕਮ ਟੈਕਸ ਦੀ ਚੋਰੀ ਵੱਲ ਇਸ਼ਾਰਾ ਕਰਦੇ ਹਨ। ਇਨ੍ਹਾਂ ਸਾਰੇ ਸਬੂਤਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਸੋਨੇ ਅਤੇ ਹੀਰਿਆਂ ਦੇ ਗਹਿਣਿਆਂ ਦੇ ਕਾਰੋਬਾਰ ’ਚ ਲੱਗੇ ਇਕ ਸਮੂਹ ਤੋਂ ਜ਼ਬਤ ਕੀਤੇ ਗਏ ਸਬੂਤਾਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਸ ਸਮੂਹ ਨੇ ਆਪਣੀ ਬੇਹਿਸਾਬ ਆਮਦਨ ਦਾ ਗਹਿਣਿਆਂ ਦੀ ਨਕਦੀ ਖਰੀਦਣ, ਦੁਕਾਨਾਂ ਦੇ ਨਵੀਨੀਕਰਨ ਅਤੇ ਸਥਿਰ ਜਾਇਦਾਦਾਂ ’ਚ ਨਿਵੇਸ਼ ਕੀਤਾ ਹੈ। ਇਸ ਸਮੂਹ ਨੂੰ ਗਾਹਕਾਂ ਤੋਂ ਐਡਵਾਂਸ ਰਾਸ਼ੀ ਦੀ ਆੜ ’ਚ ਆਪਣੀ ਲੇਖਾ ’ਚ 12 ਕਰੋੜ ਤੋਂ ਵੱਧ ਦੇ ਬੇਹਿਸਾਬ ਧਨਰਾਸ਼ੀ ਸ਼ਾਮਲ ਕਰਨ ਦਾ ਵੀ ਪਤਾ ਲੱਗਾ ਹੈ।

ਇਹ ਵੀ ਪੜ੍ਹੋ : 'Lady ਡਾਕਟਰ' ਦੇ ਪਿਆਰ ’ਚ ਪਾਗਲ ਮਰੀਜ਼ ਆਏ ਦਿਨ ਹੋ ਜਾਂਦਾ ਬੀਮਾਰ, ਖੁੱਲ੍ਹਿਆ ਭੇਤ ਤਾਂ ਪਿਆ ਬਖੇੜਾ

ਇਸ ਤੋਂ ਇਲਾਵਾ ਤਲਾਸ਼ੀ ਮੁਹਿੰਮ ਦੌਰਾਨ ਸਟਾਕ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ’ਤੇ 12 ਕਰੋੜ ਰੁਪਏ ਤੋਂ ਵੱਧ ਦਾ ਬੇਹਿਸਾਬੀ ਸਟਾਕ ਵੀ ਮਿਲਿਆ ਹੈ। ਰਿਅਲ ਅਸਟੇਟ ਦੇ ਕਾਰੋਬਾਰ ’ਚ ਲੱਗੇ ਇਕ ਹੋਰ ਗਰੁੱਪ ਦੇ ਮਾਮਲੇ ’ਚ ਜ਼ਮੀਨ ਦੀ ਖਰੀਦ, ਇਮਾਰਤਾਂ ਦੀ ਉਸਾਰੀ ਅਤੇ ਅਪਾਰਟਮੈਂਟ ਦੀ ਵਿਕਰੀ ’ਚ ਬੇਹਿਸਾਬੀ ਨਕਦੀ ਲੈਣ-ਦੇਣ ਕਰਨ ਦੇ ਵੀ ਸਬੂਤ ਮਿਲੇ ਹਨ ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਕ ਜਾਣੇ-ਪਛਾਣੇ ਜ਼ਮੀਨ ਦਲਾਲ ਦੇ ਮਾਮਲੇ ’ਚ ਉਪਰੋਕਤ ਬੇਹਿਸਾਬ ਲੈਣ-ਦੇਣ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਦੇ ਬੇਹਿਸਾਬ ਨਕਦ ਲੈਣ-ਦੇਣ ਦੀ ਮਾਤਰਾ 80 ਕਰੋੜ ਰੁਪਏ ਤੋਂ ਵੱਧ ਹੈ। ਸਮੂਹ ਦੇ ਪ੍ਰਮੁੱਖ ਵਿਅਕਤੀਆਂ ਵਲੋਂ ਇਸ ਪ੍ਰਕਾਰ ਹਾਸਲ ਕੀਤੀ ਗਈ ਅਣਦੱਸੀ ਆਮਦਨ ਨੂੰ ਵੱਡੇ ਜ਼ਮੀਨੀ ਪਾਰਸਲਾਂ ਸਮੇਤ ਕਈ ਅਚੱਲ ਜਾਇਦਾਦਾਂ ਦੀ ਖਰੀਦ ’ਚ ਨਿਵੇਸ਼ ਕੀਤਾ ਗਿਆ ਹੈ। ਤਲਾਸ਼ੀ ਮੁਹਿੰਮ ਦੌਰਾਨ 5 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਨਕਦੀ ਅਤੇ ਗਹਿਣੇ ਵੀ ਜ਼ਬਤ ਕੀਤੇ ਗਏ ਹਨ। ਕੁੱਲ 14 ਬੈਂਕ ਲਾਕਰਾਂ ਨੂੰ ਸੀਲ ਕੀਤਾ ਗਿਆ ਹੈ। ਹੁਣ ਤੱਕ ਕੀਤੀ ਗਈ ਤਲਾਸ਼ੀ ’ਚ 100 ਕਰੋੜ ਰੁਪਏ ਤੋਂ ਜ਼ਿਆਦਾ ਦੇ ਬੇਹਿਸਾਬ ਲੈਣ-ਦੇਣ ਦਾ ਪਤਾ ਲੱਗਾ ਹੈ। ਅਗਲੇਰੀ ਜਾਂਚ ਚੱਲ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News