ਬੱਚਿਆਂ ਦੇ ਹਸਪਤਾਲ ''ਚ ਅੱਗ ਲੱਗਣ ਦੀ ਘਟਨਾ ਦਿਲ ਦਹਿਲਾਉਣ ਵਾਲੀ, ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਕੇਜਰੀਵਾਲ

Sunday, May 26, 2024 - 11:01 AM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਪੂਰਬੀ ਦਿੱਲੀ 'ਚ ਬੱਚਿਆਂ ਦੇ ਇਕ ਹਸਪਤਾਲ 'ਚ ਅੱਗ ਲੱਗਣ ਦੀ ਘਟਨਾ ਦਿਲ ਦਹਿਲਾਉਣ ਵਾਲੀ ਹੈ ਅਤੇ ਇਸ ਮਾਮਲੇ 'ਚ ਲਾਪਰਵਾਹੀ ਵਰਤਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਗ ਲੱਗਣ ਦੀ ਘਟਨਾ 'ਚ 7 ਨਵਜਨਮੇ ਬੱਚਿਆਂ ਦੀ ਜਾਨ ਚਲੀ ਗਈ। ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਜਾਂ ਗਲਤ ਕੰਮ 'ਚ ਸ਼ਾਮਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਸਰਕਾਰ ਵਿਵੇਕ ਵਿਹਾਰ 'ਚ ਅੱਗ ਲੱਗਣ ਦੀ ਘਟਨਾ 'ਚ ਆਪਣੇ ਬੱਚਿਆਂ ਨੂੰ ਗੁਆਉਣ ਵਾਲਿਆਂ ਨਾਲ ਹੈ ਅਤੇ ਪ੍ਰਸ਼ਾਸਨ ਜ਼ਖ਼ਮੀਆਂ ਨੂੰ ਉੱਚਿਤ ਇਲਾਜ ਯਕੀਨੀ ਕਰ ਰਿਹਾ ਹੈ।

PunjabKesari

ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਪਰਵਾਹੀ ਵਰਤਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੂਰਬੀ ਦਿੱਲੀ ਦੇ ਵਿਵੇਕ ਵਿਹਾਰ 'ਚ ਬੱਚਿਆਂ ਦੇ ਇਕ ਹਸਪਤਾਲ 'ਚ ਅੱਗ ਲੱਗਣ ਨਾਲ 7 ਨਵਜਨਮੇ ਬੱਚਿਆਂ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਸ਼ਾਹਦਰਾ ਖੇਤਰ ਦੇ ਵਿਵੇਕ ਵਿਹਾਰ 'ਚ ਬੱਚਿਆਂ ਦੇ ਇਕ ਹਸਪਤਾਲ 'ਚ ਅੱਗ ਲੱਗ ਗਈ। ਡੀਐੱਫਐੱਸ ਮੁਖੀ ਅਤੁਲ ਗਰਗ ਨੇ ਦੱਸਿਆ ਕਿ 12 ਬੱਚਿਆਂ ਨੂੰ ਹਸਪਤਾਲ ਤੋਂ ਕੱਢਿਆ ਗਿਆ ਪਰ ਉਨ੍ਹਾਂ 'ਚੋਂ 7 ਦੀ ਮੌਤ ਹੋ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News