ਉਦਘਾਟਨ ਤੋਂ ਪਹਿਲਾਂ ਹੀ ਮੀਂਹ ਦੇ ਪਾਣੀ ''ਚ ਰੁੜ੍ਹ ਗਈ ਸੜਕ
Monday, Jul 07, 2025 - 05:50 PM (IST)

ਝੁੰਝੁਨੂੰ- ਰਾਜਸਥਾਨ 'ਚ ਝੁੰਝੁਨੂੰ ਜ਼ਿਲ੍ਹੇ ਦੇ ਬਾਘੋਲੀ ਖੇਤਰ 'ਚ ਨੈਸ਼ਨਲ ਹਾਈਵੇਅ-52 ਨੂੰ ਜੋੜਣ ਵਾਲੀ ਬਾਘੋਲੀ-ਜਹਾਜ਼ ਸੜਕ ਕਾਟਲੀ ਨਦੀ ਖੇਤਰ 'ਚ ਮੀਂਹ ਦੇ ਪਾਣੀ ਨਾਲ ਰੁੜ੍ਹ ਗਈ। ਪ੍ਰਾਪਤ ਜਾਣਕਾਰੀ ਅੁਸਾਰ ਇਸ ਸੜਕ ਦਾ ਹਾਲ ਹੀ 'ਚ ਨਿਰਮਾਣ ਕੰਮ ਪੂਰਾ ਹੋਇਆ ਸੀ ਅਤੇ ਇਸ ਰਸਮੀ ਉਦਘਾਟਨ ਹੋਣਾ ਸੀ। ਉਦਘਾਟਨ ਤੋਂ ਪਹਿਲਾਂ ਹੀ ਸੜਕ ਦਾ ਇਕ ਵੱਡਾ ਹਿੱਸਾ ਕਾਟਲੀ ਨਦੀ ਦੇ ਵਹਾਅ 'ਚ ਡੁੱਬ ਗਿਆ। ਸੜਕ ਦੇ ਰੁੜ੍ਹਨ ਨਾਲ ਸੜਕ 'ਤੇ ਕਰੀਬ 35 ਫੁੱਟ ਡੂੰਘਾ ਟੋਇਆ ਬਣ ਗਿਆ। ਇਸ ਨਾਲ ਪਾਪੜਾ ਅਤੇ ਪੰਚਲਗੀ ਸਣੇ ਕਈ ਪਿੰਡਾਂ ਦਾ ਸੰਪਰਕ ਮੁੱਖ ਮਾਰਗ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਹੈ।
ਇਹ ਵੀ ਪੜ੍ਹੋ : ਭਲਕੇ ਛੁੱਟੀ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਨੈਸ਼ਨਲ ਹਾਈਵੇਅ-52 ਨੂੰ ਜੋੜਣ ਵਾਲੀ ਬਾਘੋਲੀ-ਜਹਾਜ਼ ਸੜਕ ਦਾ ਕੰਮ ਹਾਲ ਹੀ 'ਚ ਪੂਰਾ ਹੋਇਆ ਸੀ। ਇਸ ਸੜਕ ਦੇ ਟੁੱਟਣ ਤੋਂ ਬਾਅਦ ਕਾਟਲੀ ਨਦੀ ਦੇ ਕਿਨਾਰੇ ਵੱਡੀ ਗਿਣਤੀ 'ਚ ਪਿੰਡ ਵਾਸੀ ਇਕੱਠੇ ਹੋ ਗਏ। ਉਨ੍ਹਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਸੜਕ ਦੇ ਮੁੜ ਨਿਰਮਾਣ ਤੋਂ ਪਹਿਲੇ ਤਕਨੀਕੀ ਮਾਹਿਰਾਂ ਦੀ ਨਿਗਰਾਨੀ 'ਚ ਕੰਮ ਕਰਵਾਉਣ ਦੀ ਮੰਗ ਕੀਤੀ, ਜਿਸ ਨਾਲ ਭਵਿੱਖ 'ਚ ਅਜਿਹੀ ਸਥਿਤੀ ਮੁੜ ਨਾ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8