ਜਲੰਧਰ ''ਚ ਇਸ ਇਲਾਕੇ ਦਾ ਹੋਇਆ ਬੁਰਾ ਹਾਲ, 20 ਦਿਨਾਂ ਤੋਂ ਗਲੀਆਂ ’ਚ ਭਰਿਆ ਹੋਇਐ ਗੰਦਾ ਪਾਣੀ
Monday, Jul 14, 2025 - 01:57 PM (IST)

ਜਲੰਧਰ (ਖੁਰਾਣਾ)-ਮੇਅਰ ਵਿਨੀਤ ਧੀਰ ਦੇ ਵਾਰਡ ਨਾਲ ਲੱਗਦੀ ਮਧੂਬਨ ਕਾਲੋਨੀ, ਜੋ ਕਿ ਮੱਛੀ ਮਾਰਕੀਟ ਅਤੇ ਨਹਿਰ ਦੇ ਨਾਲ ਲੱਗਦੀ ਹੈ, ਪਿਛਲੇ 20 ਦਿਨਾਂ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ। ਇਸ ਕਾਲੋਨੀ ਦੀਆਂ ਗਲੀਆਂ ਹੁਣ ਨਹਿਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰਾਂ ਦੇ ਆਲੇ-ਦੁਆਲੇ ਅਤੇ ਖਾਲੀ ਪਲਾਟਾਂ ਵਿਚ ਗੰਦਾ ਪਾਣੀ ਲਗਾਤਾਰ ਭਰਦਾ ਜਾ ਰਿਹਾ ਹੈ, ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ ਮੰਡਰਾਅ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 103 ਪਰਿਵਾਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਕਰਜ਼ਾ ਕੀਤਾ ਮੁਆਫ਼
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਵਾਰਡ ਕੌਂਸਲਰ ਮਧੂ ਬਾਲਾ ਸ਼ਰਮਾ ਅਤੇ ਬੌਬੀ ਸ਼ਰਮਾ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ ਸੀ। ਲੋਕ ਇਕੱਠੇ ਹੋ ਕੇ ਦੋਵਾਂ ਦੇ ਘਰਾਂ ਵਿਚ ਗਏ ਅਤੇ ਉਨ੍ਹਾਂ ਨੂੰ ਸਮੱਸਿਆ ਬਾਰੇ ਜਾਣੂ ਕਰਵਾਇਆ। ਕੌਂਸਲਰ ਨੇ ਭਰੋਸਾ ਦਿੱਤਾ ਸੀ ਕਿ ਸਮੱਸਿਆ ਇਕ ਦਿਨ ਅੰਦਰ ਹੱਲ ਹੋ ਜਾਵੇਗੀ ਪਰ 20 ਦਿਨ ਬੀਤ ਜਾਣ ਤੋਂ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਕੌਂਸਲਰ ਨੇ ਫੋਨ ਨੰਬਰ ਵੀ ਦਿੱਤੇ ਸਨ ਪਰ ਹੁਣ ਉਨ੍ਹਾਂ ਫੋਨ ਚੁੱਕਣਾ ਬੰਦ ਕਰ ਦਿੱਤਾ ਹੈ। ਇਲਾਕਾ ਨਿਵਾਸੀ ਰਣਜੀਤ, ਕ੍ਰਿਸ਼ਨਾ, ਸਾਹਿਲ, ਰਾਜਵੀਰ ਅਤੇ ਸੀਤਾਪੁਰੀਆ ਨੇ ਦੱਸਿਆ ਕਿ ਉਹ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਸਮੇਂ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ਵਿਚ ਜਨ-ਪ੍ਰਤੀਨਿਧੀ ਦਰਵਾਜ਼ਾ ਤਕ ਨਹੀਂ ਖੋਲ੍ਹਦੇ। ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਬਰਸਾਤ ਦੇ ਮੌਸਮ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਛੂਤ (ਇਨਫੈਕਸ਼ਨ) ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਨਗਰ ਨਿਗਮ ਜਾ ਕੇ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਮਿਲ ਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾਉਣਗੇ।
ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e