ਦੋ ਸਾਲ 'ਚ ਹੋਵੇਗਾ ਹਰਿਆਣਾ 'ਚ ਸੁਧਾਰ, ਮਨੋਹਰ ਸਰਕਾਰ ਹਰ ਮਹੀਨੇ ਕਰੇਗੀ ਨਵਾਂ ਕੰਮ

10/30/2017 4:25:43 PM

ਝੱਜਰ — ਹਰਿਆਣਾ ਦੀ ਮਨੋਹਰ ਸਰਕਾਰ ਹੁਣ ਹਰ ਮਹੀਨੇ ਇਕ ਨਵੀਂ ਘੋਸ਼ਣਾ ਕਰੇਗੀ। ਮੁੱਖ ਮੰਤਰੀ ਮਨੋਹਰ ਲਾਲ ਅੱਜ ਝੱਜਰ ਪੁੱਜੇ, ਜਿੱਥੇ ਉਨ੍ਹਾਂ ਨੇ ਇਸ ਗੱਲ ਦੀ ਘੋਸ਼ਣਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ 2 ਸਾਲ ਤੱਕ ਹਰ ਮਹੀਨੇ ਇਕ ਨਵੀਂ ਘੋਸ਼ਣਾ, ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਸਰਕਾਰ ਦੀ ਇਸ ਯੋਜਨਾ ਨੂੰ ਇਕ ਸੁਧਾਰ ਅਤੇ ਨਾਮ ਵੀ ਮੁੱਖ ਮੰਤਰੀ ਨੇ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਸਾਲ 'ਚ ਸਰਕਾਰ ਨੇ ਵਿਕਾਸ ਦੇ ਨਾਲ ਵਿਵਸਥਾ ਸਹੀ ਕਰਨ 'ਤੇ ਕੰਮ ਕੀਤਾ ਹੈ। ਅਗਲੇ ਦੋ ਸਾਲਾਂ 'ਚ ਸਾਰੀਆਂ ਵਿਕਾਸ ਯੋਜਨਾਵਾਂ ਨੂੰ ਪੂਰਾ ਕੀਤਾ ਜਾਵੇਗਾ।
ਕਿਸਾਨਾਂ ਦੀ ਆਮਦਨ ਦੋਗੁਣੀ ਕਰਨ 'ਤੇ ਸਰਕਾਰ ਕਰ ਰਹੀ ਹੈ ਕੰਮ
ਮੁੱਖ ਮੰਤਰੀ ਨੇ ਪਸ਼ੂਧਨ ਪ੍ਰਦਰਸ਼ਨੀ ਮੇਲੇ ਦੀ ਤਾਰੀਫ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦੇ ਲਈ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰੂਗਰਾਮ 'ਚ ਫਲਾਵਰ ਮੰਡੀ ਬਣਾਈ ਜਾਵੇਗੀ। ਮੱਛੀ ਪਾਲਨ ਵਧਾਉਣ ਲਈ ਝੱਜਰ 'ਚ 6 ਹਜ਼ਾਰ ਏਕੜ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗਾਂ ਦੇ ਦੁੱਧ ਦੀ ਸਮਰੱਥਾ ਵਧਾਈ ਜਾਵੇਗੀ ਅਤੇ ਕੁਰੂਕਸ਼ੇਤਰ ਦੇ ਨਾਲ ਦੂਸਰੀ ਜਗ੍ਹਾ 'ਤੇ ਦੁੱਧ ਉਤਪਾਦਨ ਦੇ ਪਲਾਂਟ ਲਗਾਏ ਜਾਣਗੇ।
ਭਾਰਤ ਚੀਨ ਦੇ ਰਿਸ਼ਤਿਆਂ ਕਾਰਨ ਪ੍ਰਭਾਵਿਤ ਹੋਇਆ ਕਰੋੜਾਂ ਦਾ ਨਿਵੇਸ਼
ਹਰਿਆਣਾ 'ਚ ਹਜ਼ਾਰਾਂ ਕਰੋੜ ਦਾ ਨਿਵੇਸ਼ ਭਾਰਤ ਅਤੇ ਚੀਨ ਦੇ ਰਿਸ਼ਤਿਆਂ 'ਚ ਆਈ ਕੜਵਾਹਟ ਦੇ ਕਾਰਣ ਰੁਕ ਗਿਆ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣੇ 'ਚ ਉਦਯੋਗਾਂ ਨੂੰ ਵਧਾਉਣ ਲਈ ਸਿੰਗਲ ਵਿੰਡੋ ਅਪਰੂਵਲ ਦਿੱਤੀ ਜਾ ਰਹੀ ਹੈ। 
ਜਲਦੀ ਪੂਰੀਆਂ ਹੋਣਗੀਆਂ ਘੋਸ਼ਨਾਵਾਂ

ਮੁੱਖ ਮੰਤਰੀ ਨੇ ਕੇ.ਐੱਮ.ਪੀ. ਦੇ ਨਾਲ-ਨਾਲ ਉਦਯੋਗਿਕ ਖੇਤਰ ਬਣਾਏ ਜਾਣ ਦੀ ਗੱਲ ਵੀ ਕਹੀ ਹੈ। ਮੁੱਖ ਮੰਤਰੀ ਹਰਿਆਣੇ ਦੇ 22 'ਚੋਂ 16 ਜ਼ਿਲਿਆਂ 'ਚ ਜਨਤਾ ਦਰਬਾਰ ਲਗਾ ਕੇ ਜਨਤਾ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਦੇ ਆਖਿਰ ਤੱਕ ਸਾਰੇ 22 ਜ਼ਿਲਿਆਂ ਦਾ ਦੌਰਾ ਅਤੇ ਜਨਤਾ ਦਰਬਾਰ ਲਗਾ ਕੇ ਲੋਕਾਂ ਦੇ ਹਿੱਤ 'ਚ ਕੰਮ ਕੀਤੇ ਜਾਣਗੇ। ਝੱਜਰ ਜ਼ਿਲੇ 'ਚ ਵੀ ਮੁੱਖ ਮੰਤਰੀ ਦੀਆਂ 92 ਘੋਸ਼ਨਾਵਾਂ ਦੇ ਪੂਰੇ ਹੋਣ ਦੀ ਗੱਲ ਕਹੀ।


Related News