ਸਵੇਰੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਬੇਟੇ ਨੇ ਦੁਪਹਿਰ ਨੂੰ ਦਿੱਤੀ ਗਣਿਤ ਦੀ ਪ੍ਰੀਖਿਆ (ਤਸਵੀਰਾਂ)

03/22/2017 9:44:16 AM

ਵਡੋਦਰਾ— ਇੱਥੇ ਇਕ ਲੜਕਾ ਪਿਤਾ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਦੁਪਹਿਰ ਨੂੰ ਗਣਿਤ ਦਾ ਪੇਪਰ ਦੇਣ ਸੈਂਟਰ ਪੁੱਜ ਗਿਆ। ਪ੍ਰੀਖਿਆ ਤੋਂ ਦੂਰ ਦੌੜਨ ਵਾਲੇ ਵਿਦਿਆਰਥੀਆਂ ਲਈ ਇਹ ਇਕ ਸਬਕ ਹੈ। 12ਵੀਂ ਸਾਇੰਸ ਦਾ ਵਿਦਿਆਰਥੀ ਅਭਿਸ਼ੇਕ ਭੱਟ ਦੇ ਪਿਤਾ ਪ੍ਰਵੀਨਭਾਈ ਭੱਟ ਐਤਵਾਰ ਦੀ ਸ਼ਾਮ ਨੂੰ ਆਰ.ਐੱਸ.ਐੱਸ. ਦੀ ਮੀਟਿੰਗ ਤੋਂ ਆ ਰਹੇ ਸਨ, ਉਦੋਂ ਸੋਸਾਇਟੀ ਦੇ ਨਾਕੇ ਕੋਲ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਉਹ ਜ਼ਮੀਨ ''ਤੇ ਡਿੱਗ ਗਏ। ਇਸ ਦੀ ਸੂਚਨਾ ਤੁਰੰਤ ਪੜ੍ਹਾਈ ਕਰ ਰਹੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਨੂੰ ਦਿੱਤੀ ਗਈ। ਉਸ ਨੇ ਤੁਰੰਤ ਹੀ ਪਿਤਾ ਨੂੰ ਇਲਾਜ ਲੀ ਇਕ ਨਿੱਜੀ ਹਸਪਤਾਲ ''ਚ ਭਰਤੀ ਕੀਤਾ। ਜਦੋਂ ਇਹ ਘਟਨਾ ਹੋਈ, ਉਦੋਂ ਘਰ ''ਚ ਅਭਿਸ਼ੇਕ ਤੋਂ ਇਲਾਵਾ ਕੋਈ ਨਹੀਂ ਸੀ। ਅਭਿਸ਼ੇਕ ਦੀ ਮਾਂ ਅਤੇ ਉਸ ਦੀਆਂ ਭੈਣਾਂ ਬਾਅਦ ''ਚ ਹਸਪਤਾਲ ਪੁੱਜੀਆਂ।
ਪਿਤਾ ਨੂੰ ਹਸਪਤਾਲ ''ਚ ਭਰਤੀ ਕਰਨ ਤੋਂ ਬਾਅਦ ਵੀ ਅਭਿਸ਼ੇਕ ਨੇ ਪੂਰੀ ਮਿਹਨਤ ਨਾਲ ਪ੍ਰੀਖਿਆ ਦੀ ਤਿਆਰੀ ਕੀਤੀ। ਦੇਰ ਰਾਤ ਪਿਤਾ ਨੇ ਆਖਰੀ ਸਾਹ ਲਿਆ, ਇਸ ਦੌਰਾਨ ਵੀ ਉਸ ਨੇ ਆਪਣੀ ਹਿੰਮਤ ਨਹੀਂ ਗਵਾਈ। ਮਾਂ-ਭੈਣਾਂ ਨੇ ਹਸਪਤਾਲ ਪੁੱਜ ਕੇ ਅਭਿਸ਼ੇਕ ਨੂੰ ਪ੍ਰੀਖਿਆ ਦੀ ਤਿਆਰੀ ਲਈ ਘਰ ਭੇਜ ਦਿੱਤਾ। ਰਾਤ ਨੂੰ ਹੀ ਪਿਤਾ ਦਾ ਦਿਹਾਂਤ ਹੋ ਗਿਆ। ਸਵੇਰੇ ਅਭਿਸ਼ੇਕ ਨੇ ਪੂਰੀ ਪਰੰਪਰਾ ਕਰਦੇ ਹੋਏ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਅਤੇ ਦੁਪਹਿਰ ਨੂੰ ਸੈਂਟਰ ਪੁੱਜ ਕੇ ਗਣਿਤ ਦਾ ਪੇਪਰ ਦਿੱਤਾ। ਅਭਿਸ਼ੇਕ ਨੇ ਕਿਹਾ,''''ਮੇਰੇ ਪਿਤਾ ਮੈਨੂੰ ਕੰਪਿਊਟਰ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ, ਮੈਂ ਪਿਤਾ ਦੇ ਸੁਪਨੇ ਨੂੰ ਜ਼ਰੂਰ ਪੂਰਾ ਕਰਾਂਗਾ।''''


Disha

News Editor

Related News