ਸੈਕਸ ਟੁਆਏਜ਼ ਖਰੀਦਣ ਦੇ ਮਾਮਲੇ ''ਚ ਪੰਜਾਬੀ ਔਰਤਾਂ ਸਭ ਤੋਂ ਅੱਗੇ

Thursday, Aug 10, 2017 - 08:49 AM (IST)

ਸੈਕਸ ਟੁਆਏਜ਼ ਖਰੀਦਣ ਦੇ ਮਾਮਲੇ ''ਚ ਪੰਜਾਬੀ ਔਰਤਾਂ ਸਭ ਤੋਂ ਅੱਗੇ

ਨਵੀਂ ਦਿੱਲੀ - ਭਾਰਤ ਦੁਨੀਆ ਵਿਚ 6ਵਾਂ ਸਭ ਤੋਂ ਜ਼ਿਆਦਾ ਸੈਕਸ ਪੱਖੋਂ ਸਰਗਰਮ ਦੇਸ਼ ਹੈ ਪਰ ਜਦੋਂ ਗੱਲ ਸੈਕਸ ਟੁਆਏਜ਼ ਦੀ ਵਿਕਰੀ ਦੀ ਆਉਂਦੀ ਹੈ ਤਾਂ ਇਨ੍ਹਾਂ ਦੀ ਸੇਲ ਕੁਝ ਉਮੀਦਾਂ ਮੁਤਾਬਕ ਨਹੀਂ ਹੈ ਪਰ ਇਸ ਦੇ ਬਾਵਜੂਦ ਟੈਕਸ ਟੁਆਏਜ਼ ਮਾਰਕੀਟ ਵਿਚ ਕਈ ਬੋਲਡ ਉੱਦਮੀਆਂ ਨੇ ਕਦਮ ਰੱਖਿਆ ਹੈ। ਸੈਕਸ ਟੁਆਏਜ਼ ਦੇ ਔਸਤ  ਗਾਹਕ ਪਹਿਲਾਂ ਦਿੱਲੀ ਦੇ ਕਰੋਲ ਬਾਗ ਜਾਂ ਮੁੰਬਈ ਦੇ ਕਰਾਫਰਡ ਬਾਜ਼ਾਰ ਦੀਆਂ ਤੰਗ ਗਲੀਆਂ ਵਿਚ ਜਾਂ ਵਿਦੇਸ਼ਾਂ ਵਿਚ ਛੁੱਟੀਆਂ ਬਿਤਾਉਣ ਦੌਰਾਨ ਸੈਕਸ ਟੁਆਏਜ਼ ਖਰੀਦਦੇ ਸਨ ਪਰ ਹੁਣ ਉਹ ਇਨ੍ਹਾਂ ਦੀ ਖਰੀਦਦਾਰੀ ਆਨਲਾਈਨ ਕਰਨ ਲੱਗੇ ਹਨ। ਦੈਟਸ ਪਰਸਨਲ ਨਾਂ ਦੇ ਇਕ ਆਨਲਾਈਨ ਸਟੋਰ ਵੱਲੋਂ ਕਰਵਾਏ ਗਏ ਸਰਵੇ ਵਿਚ 80 ਹਜ਼ਾਰ ਤੋਂ ਜ਼ਿਆਦਾ ਆਰਡਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਵਿਚ ਪਾਇਆ ਗਿਆ ਕਿ ਸੈਕਸ ਟੁਆਏਜ਼ ਦੀ ਖਰੀਦਦਾਰੀ ਕਰਨ ਵਾਲੇ ਗਾਹਕਾਂ ਵਿਚ 62 ਫੀਸਦੀ ਮਰਦ ਜਦ ਕਿ ਸਿਰਫ 38 ਫੀਸਦੀ ਔਰਤਾਂ ਹਨ। ਇਸ ਸਰਵੇ ਵਿਚ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਸੈਕਸ ਪ੍ਰਾਡਕਟ ਖਰੀਦਣ ਦੇ ਮਾਮਲੇ ਵਿਚ ਪੰਜਾਬੀ ਔਰਤਾਂ ਪਹਿਲੇ ਨੰਬਰ 'ਤੇ ਰਹੀਆਂ। ਦੇਸ਼ ਵਿਚ ਸਭ ਤੋਂ ਜ਼ਿਆਦਾ ਸੈਕਸਾਈਮੈਂਟ ਪ੍ਰਾਡਕਟ ਦੀ ਵਿਕਰੀ ਵੀ ਪੰਜਾਬ ਵਿਚ ਹੀ ਦਰਜ ਕੀਤੀ ਗਈ ਹੈ।


Related News