ਘੁੰਮਣ ਦੇ ਮਾਮਲੇ ''ਚ ਸਿੱਖ, ਖਰਚ ਕਰਨ ''ਚ ਜੈਨ ਸਭ ਤੋਂ ਅੱਗੇ
Saturday, Apr 23, 2016 - 05:40 AM (IST)

ਨਵੀਂ ਦਿੱਲੀ— ਦੇਸ਼ ਦੇ ਸੈਰ-ਸਪਾਟਾ ਮੰਤਰਾਲੇ ਨੇ ਭਾਈਚਾਰੇ ਦੇ ਹਿਸਾਬ ਨਾਲ ਘਰੇਲੂ ਸੈਲਾਨੀਆਂ ਦੀ ਇਕ ਰੋਚਕ ਰਿਪੋਰਟ ਜਾਰੀ ਕੀਤੀ ਹੈ। ਇਸ ਅਨੁਸਾਰ ਘੁੰਮਣ-ਫਿਰਨ ਦੇ ਮਾਮਲੇ ''ਚ ਦੇਸ਼ ''ਚ ਸਿੱਖ ਭਾਈਚਾਰੇ ਜੈਨ, ਹਿੰਦੂ, ਈਸਾਈ, ਮੁਸਲਿਮ, ਬੌਧ ਭਆਈਚਾਰੇ ਤੋਂ ਅੱਗੇ ਹਨ। ਉੱਥੇ ਦੀ ਯਾਤਰਾ ''ਤੇ ਖਰਚ ਕਰਨ ਦੇ ਮਾਮਲੇ ''ਚ ਜੈਨ ਭਾਈਚਾਰੇ ਸਾਰੇ ਭਾਈਚਾਰਿਆਂ ਤੋਂ ਅੱਗੇ ਹਨ। ਹਰ ਸਿੱਖ ਸੈਲਾਨੀਆਂ ਨੇ ਇਕ ਸਾਲ ''ਚ ਔਸਤਨ 3 ਦਿਨ ਘੁੰਮਣ-ਫਿਰਨ ''ਚ ਲੰਘੇ, ਜਦੋਂ ਕਿ ਜੈਨ ਭਾਈਚਾਰੇ ਨੇ 2 ਦਿਨ। ਸੈਲਾਨੀਆਂ ਦੀ ਪਹਿਲੀ ਪਸੰਦ ਜੰਮੂ-ਕਸ਼ਮੀਰ ਰਿਹਾ। ਮੰਤਰਾਲੇ ਲਈ ਇਹ ਅਧਿਐਨ ਨੈਸ਼ਨਲ ਕਾਊਂਸਿਲ ਆਫ ਐਪਲਾਈਡ ਇਕੋਨਾਮਿਕ ਰਿਸਰਚ ਨੇ ਕੀਤਾ ਹੈ।
ਘੁੰਮਣ-ਫਿਰਨ ''ਤੇ ਖਰਚ ਕਰਨ ਦੇ ਮਾਮਲਿਆਂ ''ਚ ਜੈਨ ਭਾਈਚਾਰਾ, ਸਾਰੇ ਭਾਈਚਾਰਿਆਂ ਨਾਲੋਂ ਅੱਗੇ ਰਿਹਾ ਹੈ। ਇਸ ਭਾਈਚਾਰੇ ਨੇ ਹਿੰਦੂ, ਮੁਸਲਿਮ, ਸਿੱਖੇ ਭਾਈਚਾਰੇ ਦੀ ਤੁਲਾਨ ''ਚ ਕਰੀਬ ਤਿੰਨ ਗੁਣਾ ਖਰਚ ਕੀਤਾ ਹੈ। ਈਸਾਈ ਭਾਈਚਾਰਾ ਦੂਜੇ ਨੰਬਰ ''ਤੇ ਹੈ। ਸੈਲਾਨੀਆਂ ਨੇ ਜ਼ਿਆਦਾ ਯਾਤਰਾਵਾਂ ਸਮਾਜਿਕ ਉਦੇਸ਼ ਲਈ ਕੀਤੀ। ਧਾਰਮਿਕ, ਸਵਸਥ, ਕਾਰੋਬਾਰ ਲਈ ਵੀ ਯਾਤਰਾ ਕੀਤੀ ਗਈ।